ਸਹਿਕਾਰੀ ਸਭਾ ਦੇ ਖਾਤਾਧਾਰਕਾਂ ਵੱਲੋਂ ਧਰਨਾ

ਸਹਿਕਾਰੀ ਸਭਾ ਦੇ ਖਾਤਾਧਾਰਕਾਂ ਵੱਲੋਂ ਧਰਨਾ

ਸੇਲਬਰਾਹ ਸੁਸਾਇਟੀ ਅੱਗੇ ਧਰਨਾ ਦਿੰਦੇ ਹੋਏ ਖਾਤਾਧਾਰਕ।

ਅਵਤਾਰ ਸਿੰਘ ਧਾਲੀਵਾਲ
ਭਾਈਰੂਪਾ, 4 ਮਈ

ਕੋਆਪਰੇਟਿਵ ਸੁਸਾਇਟੀ ਸੇਲਬਰਾਹ ਵਿੱਚ ਸਕੱਤਰ ਅਤੇ ਸੇਲਜ਼ਮੈਨ ਦੀ ਖਾਲੀ ਪੋਸਟ ਕਾਰਨ ਵਸੂਲੀ ਅਤੇ ਖਾਦ ਸਬੰਧੀ ਆ ਰਹੀਆਂ ਮੁਸ਼ਕਲਾਂ ਹੱਲ ਕਰਵਾਉਣ ਲਈ ਸਭਾ ਦੇ ਖਾਤਾਧਾਰਕ ਮੈਂਬਰਾਂ ਨੇ ਸੁਸਾਇਟੀ ਅੰਦਰ ਧਰਨਾ ਦਿੱਤਾ। ਇਸ ਮੌਕੇ ਬਰਜਿੰਦਰ ਸਿੰਘ ਰਿੰਪੀ, ਜਤਿੰਦਰ ਸਿੰਘ ਵਿੱਕੀ, ਗੁਰਲਾਭ ਸਿੰਘ ਨੇ ਕਿਹਾ ਕਿ ਇਸ ਵੇਲੇ ਸਭਾ ਵਿੱਚ ਕੋਈ ਵੀ ਰੈਗੂਲਰ ਜਾਂ ਸਭਾ ਦੀ ਪ੍ਰਬੰਧਕੀ ਕਮੇਟੀ ਅਧੀਨ ਕੋਈ ਆਰਜ਼ੀ ਡਿਊਟੀ ਕਰਨ ਵਾਲਾ ਸੇਲਜ਼ਮੈਨ, ਸੈਕਟਰੀ ਨਹੀਂ ਹੈ, ਜਿਸ ਕਾਰਨ ਸੁਸਾਇਟੀ ਨਾਲ ਲੈਣ ਦੇਣ ਕਰਨ ਵਾਲੇ ਕਿਸਾਨਾਂ ਨੂੰ ਸਮੱਸਿਆਵਾਂ ਆ ਰਹੀਆਂ ਹਨ। ਉਪਰੋਕਤ ਵਿਅਕਤੀਆਂ ਨੇ ਸਭਾ ਦੀ ਪ੍ਰਬੰਧਕੀ ਕਮੇਟੀ ਦੇ ਨਾਮ ਮੰਗ ਪੱਤਰ ਦਿੱਤਾ ’ਤੇ ਕਿਹਾ ਕਿ ਪ੍ਰਬੰਧਕ ਕਮੇਟੀ ਬੁੱਧਵਾਰ ਸਵੇਰ 9:30 ਵਜੇ ਤੱਕ ਲਿਖਤੀ ਮਤਾ ਪਾ ਕੇ ਜਵਾਬ ਦਿੱਤਾ ਜਾਵੇ। ਸਭਾ ਦੇ ਪ੍ਰਧਾਨ ਨਿਰਮਲ ਸਿੰਘ ਨੇ ਕਿਹਾ ਕਿ ਸੁਸਾਇਟੀ ਪਹਿਲਾਂ ਹੀ ਘਾਟੇ ਵਿੱਚ ਚੱਲ ਰਹੀ ਹੈ ਅਤੇ ਦੋ ਸੇਵਾਮੁਕਤ ਮੁਲਾਜ਼ਮਾਂ ਦੀ 22 ਮਹੀਨਿਆਂ ਦੀ ਤਨਖਾਹ ਸਭਾ ਵੱਲੋਂ ਹਾਲੇ ਤੱਕ ਨਹੀਂ ਦਿੱਤੀ ਗਈ, ਪਰ ਆਰਜ਼ੀ ਪ੍ਰਬੰਧ ਕਰਨ ਲੱਗੇ ਹੋਏ ਹਨ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਪਿਛਲੇ ਸਾਲ, ਇਨ੍ਹੀਂ ਦਿਨੀਂ

ਪਿਛਲੇ ਸਾਲ, ਇਨ੍ਹੀਂ ਦਿਨੀਂ

ਸ਼ਹਿਰ

View All