DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਧਰਮਕੋਟ: ਟੋਲ ਪਲਾਜ਼ਾ ਨਜ਼ਦੀਕ ਵਰਨਾ ਕਾਰ ਸੜਕ ਹਾਦਸੇ ਦਾ ਸ਼ਿਕਾਰ

ਸੜਕ ਵਿੱਚ ਪਏ ਪਾੜ ਕਾਰਨ ਵਾਪਰਿਆ ਹਾਦਸਾ; ਕਾਰ ਸਵਾਰ 4 ਨੌਜਵਾਨਾਂ ਦਾ ਬਚਾਅ

  • fb
  • twitter
  • whatsapp
  • whatsapp
featured-img featured-img
ਹਾਦਸੇ ਵਿੱਚ ਨੁਕਸਾਨੀ ਗਈ ਕਾਰ। ਫੋਟੋ: ਹਰਦੀਪ ਸਿੰਘ
Advertisement

ਮੋਗਾ-ਜਲੰਧਰ ਕੌਮੀਂ ਰਾਜ ਮਾਰਗ ’ਤੇ ਸਥਿਤ ਕਮਾਲ ਕੇ ਟੋਲ ਪਲਾਜ਼ਾ ਨੇੜੇ ਹਾਈਵੇਅ ਦੀ ਮਾੜੀ ਹਾਲਤ ਕਾਰਨ ਇੱਕ ਵਰਨਾ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਖੁਸ਼ਕਿਸਮਤੀ ਰਹੀ ਕਿ ਕਾਰ ਸਵਾਰ ਚਾਰੇ ਨੌਜਵਾਨ ਇਸ ਹਾਦਸੇ ਵਿੱਚ ਵਾਲ-ਵਾਲ ਬਚ ਗਏ, ਜਦੋਂ ਕਿ ਕਾਰ ਸੜਕ ਤੋਂ ਕਰੀਬ 20 ਫੁੱਟ ਹੇਠਾਂ ਖਾਈ ਵਿੱਚ ਡਿੱਗਣ ਕਾਰਨ ਬੁਰੀ ਤਰ੍ਹਾਂ ਨੁਕਸਾਨੀ ਗਈ।

ਪ੍ਰਾਪਤ ਜਾਣਕਾਰੀ ਅਨੁਸਾਰ ਕਾਰ ਸਵਾਰ ਨੌਜਵਾਨ ਕੋਟਕਪੂਰਾ ਤੋਂ ਨਕੋਦਰ ਵਿਖੇ ਇੱਕ ਧਾਰਮਿਕ ਅਸਥਾਨ ’ਤੇ ਨਤਮਸਤਕ ਹੋਣ ਅਤੇ ਸੇਵਾ ਕਰਨ ਜਾ ਰਹੇ ਸਨ।ਕਾਰ ਸਵਾਰ ਸਾਗਰ ਸਿੰਘ ਨੇ ਦੱਸਿਆ ਕਿ ਜਦੋਂ ਉਹ ਟੋਲ ਪਲਾਜ਼ਾ ਕੋਲ ਪਹੁੰਚੇ ਤਾਂ ਸੜਕ ਵਿਚਾਲੇ ਤੋਂ ਕਰੀਬ ਦੋ ਫੁੱਟ ਹੇਠਾਂ ਧੱਸੀ ਹੋਣ ਕਾਰਨ ਕਾਰ ਦਾ ਸੰਤੁਲਨ ਵਿਗੜ ਗਿਆ। ਸੜਕ ਕਿਨਾਰੇ ਮਿੱਟੀ ਘੱਟ ਹੋਣ ਕਾਰਨ ਕਾਰ ਬੇਕਾਬੂ ਹੋ ਕੇ ਡੂੰਘੀ ਖਾਈ ਵਿੱਚ ਜਾ ਡਿੱਗੀ। ਟੋਲ ਪਲਾਜ਼ਾ ਦੇ ਮੁਲਾਜ਼ਮਾਂ ਅਤੇ ਰਾਹਗੀਰਾਂ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਨੌਜਵਾਨਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਅਤੇ ਬਾਅਦ ਵਿੱਚ ਕਰੇਨ ਦੀ ਮਦਦ ਨਾਲ ਕਾਰ ਨੂੰ ਖਾਈ ਵਿੱਚੋਂ ਬਾਹਰ ਕੱਢਿਆ ਗਿਆ।

Advertisement

ਮੌਕੇ ’ਤੇ ਪਹੁੰਚੇ ਕਿਸਾਨ ਯੂਨੀਅਨ ਪੰਜਾਬ ਦੇ ਬਲਾਕ ਪ੍ਰਧਾਨ ਸੁਰਜੀਤ ਸਿੰਘ ਰੰਧਾਵਾ ਅਤੇ ਪਿੰਡ ਕਮਾਲ ਕੇ ਦੇ ਨੌਜਵਾਨ ਵਰਿੰਦਰ ਸਿੰਘ ਨੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਨੈਸ਼ਨਲ ਹਾਈਵੇਅ ਅਥਾਰਟੀ ਨੂੰ ਇਸ ਖ਼ਸਤਾ ਹਾਲ ਸੜਕ ਬਾਰੇ ਕਈ ਵਾਰ ਲਿਖਤੀ ਸ਼ਿਕਾਇਤਾਂ ਭੇਜੀਆਂ ਗਈਆਂ ਹਨ, ਪਰ ਕੋਈ ਸੁਣਵਾਈ ਨਹੀਂ ਹੋਈ। ਪੀੜਤ ਨੌਜਵਾਨਾਂ ਨੇ ਅਥਾਰਟੀ ਪਾਸੋਂ ਨੁਕਸਾਨ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ ਅਤੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਮੰਗ ਪੂਰੀ ਨਾ ਹੋਈ ਤਾਂ ਕੱਲ੍ਹ ਟੋਲ ਪਲਾਜ਼ਾ ਵਿਖੇ ਧਰਨਾ ਦਿੱਤਾ ਜਾਵੇਗਾ।

Advertisement

ਟੋਲ ਮੁਲਾਜ਼ਮਾਂ ਅਨੁਸਾਰ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਦਿੱਤਾ ਗਿਆ ਹੈ। ਇਸ ਦੌਰਾਨ ਮੌਕੇ ’ਤੇ ਪਹੁੰਚੇ ਠੇਕੇਦਾਰ ਮਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪੰਜ ਦਿਨ ਪਹਿਲਾਂ ਹੀ ਸੜਕ ਦੀ ਮੁਰੰਮਤ ਦਾ ਟੈਂਡਰ ਮਿਲਿਆ ਹੈ ਅਤੇ ਜਲਦੀ ਹੀ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਹਾਦਸੇ ਦੀ ਸੂਚਨਾ ਮਿਲਦੇ ਹੀ ਸੜਕ ਸੁਰੱਖਿਆ ਫੋਰਸ (SSF) ਦੀ ਟੀਮ ਵੀ ਮੌਕੇ ’ਤੇ ਪਹੁੰਚ ਗਈ ਸੀ।

Advertisement
×