DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Dharamkot news: ਹਾਦਸੇ ਦੀ ਸ਼ਿਕਾਰ ਕਾਰ ਦੇ ਚਾਰੋਂ ਟਾਇਰ ਗਾਇਬ

ਰਾਤ ਵੇਲੇ ਘਟਨਾ ਨੂੰ ਅੰਜਾਮ ਦਿੱਤਾ

  • fb
  • twitter
  • whatsapp
  • whatsapp
featured-img featured-img
ਫਤਿਹਗੜ੍ਹ ਪੰਜਤੂਰ -ਧਰਮਕੋਟ ਸੜਕ ’ਤੇ ਬਿਨਾਂ ਟਾਇਰਾਂ ਤੋਂ ਖੜ੍ਹੀ ਹਾਦਸਾਗ੍ਰਸਤ ਕਾਰ।
Advertisement

ਧਰਮਕੋਟ -ਫਤਿਹਗੜ੍ਹ ਪੰਜਤੂਰ ਮੁੱਖ ਸੜਕ ’ਤੇ ਪਿੰਡ ਕੈਲਾ ਵਾਲੀ ਲਿੰਕ ਸੜਕ ਨੇੜੇ ਹਾਦਸੇ ਦਾ ਸ਼ਿਕਾਰ ਹੋਈ ਕਾਰ ਦੇ ਚਾਰੋਂ ਟਾਇਰ ਅੱਜ ਸਵੇਰੇ ਗਾਇਬ ਮਿਲੇ। ਰਾਤ ਦੇ ਹਨੇਰੇ ਦਾ ਫਾਇਦਾ ਉਠਾ ਕੇ ਟਾਇਰ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਦੱਸਣਯੋਗ ਹੈ ਕਿ ਲੰਘੇ ਦਿਨ ਇੱਥੇ ਇੱਕ ਮੋਟਰਸਾਈਕਲ ਕਰੇਟਾ ਕਾਰ ਨਾਲ ਟਕਰਾਉਣ ਕਾਰਨ ਹਾਦਸਾਗ੍ਰਸਤ ਹੋ ਗਿਆ ਸੀ। ਮੋਟਰਸਾਈਕਲ ਸਵਾਰ ਮਾਂ ਪੁੱਤ ਦੇ ਗੰਭੀਰ ਸੱਟਾ ਲੱਗੀਆਂ ਸਨ। ਇਲਾਜ ਦੌਰਾਨ ਮੋਟਰਸਾਈਕਲ ਚਾਲਕ ਨੌਜਵਾਨ ਦੀ ਮੌਤ ਹੋ ਗਈ ਸੀ ਅਤੇ ਔਰਤ ਦੀਆਂ ਦੋਨੋਂ ਲੱਤਾਂ ਉੱਤੇ ਗਹਿਰੀਆਂ ਸੱਟਾਂ ਲੱਗੀਆਂ ਹਨ। ਪੁਲੀਸ ਨੇ ਆਪਣੀ ਲਿਖਤੀ ਕਾਰਵਾਈ ਤੋਂ ਬਾਅਦ ਮੋਟਰਸਾਈਕਲ ਤਾਂ ਥਾਣੇ ਪੁੱਜਦਾ ਕਰ ਦਿੱਤਾ ਸੀ ਪਰ ਬੁਰੀ ਤਰ੍ਹਾਂ ਨੁਕਸਾਨੀ ਗਈ ਕਾਰ ਹਾਲੇ ਹਾਦਸੇ ਵਾਲੀ ਜਗ੍ਹਾ ’ਤੇ ਹੀ ਖੜ੍ਹੀ ਸੀ। ਇਸ ਦਾ ਫਾਇਦਾ ਚੁੱਕਦੇ ਹੋਏ ਅਣਪਛਾਤਿਆਂ ਨੇ ਕਾਰ ਦੇ ਚਾਰੋਂ ਟਾਇਰ ਉਤਾਰ ਲਏ। ਸ਼ਹਿਰ ਦੇ ਸਮਾਜਸੇਵੀ ਸੁਖਵਿੰਦਰ ਸਿੰਘ ਪੀਪੀ ਨੇ ਦੱਸਿਆ ਕਿ ਹਾਦਸੇ ਦਾ ਸ਼ਿਕਾਰ ਦੋਨੋਂ ਧਿਰਾਂ ਜਦੋਂ ਸਦਮੇ ਵਿਚ ਸਨ ਤਾਂ ਇਸ ਘਟੀਆ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਉਨ੍ਹਾਂ ਖਦਸ਼ਾ ਪ੍ਰਗਟਾਇਆ ਕਿ ਇਹ ਵਾਰਦਾਤ ਨਸ਼ੇੜੀ ਕਿਸਮ ਦੇ ਲੋਕਾਂ ਵਲੋਂ ਕੀਤੀ ਗਈ ਹੋ ਸਕਦੀ ਹੈ।

Advertisement
Advertisement
×