DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

MonsoonPreparedness: ਵਾਅਦਿਆਂ ਦੇ ਬਾਵਜੂਦ ਘੱਗਰ ਨਾਲ ਜੁੜੇ ਮੁੱਦੇ ਬਰਕਰਾਰ

ਵਾਅਦੇ ਵਫ਼ਾ ਨਾ ਹੋਏ; ਦਰਿਆ ਚੌਡ਼ਾ ਕਰਨ ਤੇ ਸਾਈਫਨ ਦੀ ਸਮਰੱਥਾ ਵਧਾਉਣ ਦੀ ਮੰਗ

  • fb
  • twitter
  • whatsapp
  • whatsapp
featured-img featured-img
ਘੱਗਰ ਨਦੀ ਵਿੱਚ ਉੱਗੀਆਂ ਝਾੜੀਆਂ ਅਤੇ ਜਮ੍ਹਾਂ ਹੋਈ ਮਿੱਟੀ।
Advertisement

ਏਲਨਾਬਾਦ-ਰਾਣੀਆ ਖੇਤਰ ਵਿੱਚੋਂ ਲੰਘਦੀ ਘੱਗਰ ਨਦੀ ਦੀ ਸਹੀ ਦੇਖਭਾਲ ਦੀ ਘਾਟ ਕਾਰਨ ਬਰਸਾਤ ਦੇ ਮੌਸਮ ਦੌਰਾਨ ਏਲਨਾਬਾਦ ਰਾਣੀਆ ਖੇਤਰ ਦੇ ਕਰੀਬ 60 ਪਿੰਡ ਖ਼ਤਰੇ ਵਿੱਚ ਰਹਿੰਦੇ ਹਨ। ਘੱਗਰ ਵਿੱਚ ਜ਼ਿਆਦਾ ਪਾਣੀ ਆਉਣ ਕਾਰਨ ਇੱਥੇ ਸਥਿਤੀ ਨਾਜ਼ੁਕ ਹੋ ਜਾਂਦੀ ਹੈ।

ਕਿਸਾਨ ਆਗੂ ਸਵਰਨ ਸਿੰਘ ਵਿਰਕ,ਸਮਾਜਸੇਵੀ ਰਾਜਿੰਦਰ ਸਿੰਘ ਸੰਧੂ, ਹਰਜਿੰਦਰ ਸਿੰਘ ਭੰਗੂ, ਅਮਰਪਾਲ ਸਿੰਘ ਖੋਸਾ, ਸਰਬਜੀਤ ਸਿੰਘ ਸਿੱਧੂ, ਕਾਮਰੇਡ ਸੁਰਜੀਤ ਸਿੰਘ, ਅਮਨ ਹੁੰਦਲ ਨੇ ਕਿਹਾ ਕਿ ਸਾਲ 2023 ਦੌਰਾਨ ਘੱਗਰ ਨਦੀ ਵਿੱਚ ਲਗਪਗ 60,000 ਕਿਊਸਿਕ ਪਾਣੀ ਦਾ ਰਿਕਾਰਡ ਵਹਾਅ ਦਰਜ ਕੀਤਾ ਸੀ ਜਦ ਕਿ ਘੱਗਰ ਨਦੀ ਦੇ ਪਾਣੀ ਨੂੰ ਅੱਗੇ ਕੱਢਣ ਲਈ ਵਣੀ ਪਿੰਡ ਦੇ ਨੇੜੇ ਰਾਜਸਥਾਨ ਨਹਿਰ ’ਤੇ ਬਣਾਇਆ ਗਿਆ ਸਾਈਫਨ ਸਿਰਫ਼ 18,000 ਕਿਊਸਿਕ ਪਾਣੀ ਕੱਢਣ ਦੀ ਸਮਰੱਥਾ ਰੱਖਦਾ ਹੈ। ਇਸ ਲਈ ਓਟੂ ਹੈੱਡ ਤੋਂ ਲੈ ਕੇ ਵਣੀ ਪਿੰਡ ਤੱਕ ਰਾਣੀਆ ਏਲਨਾਬਾਦ ਖੇਤਰ ਦੇ ਲਗਪਗ 50 ਪਿੰਡਾਂ ਦੇ ਲੋਕਾਂ ਦੀਆਂ ਮੁਸ਼ਕਲਾਂ ਹਰ ਸਾਲ ਵਧ ਜਾਂਦੀਆ ਹਨ। ਪਿੰਡਾਂ ਦੇ ਲੋਕ ਘੱਗਰ ਨਦੀ ਦੀ ਧਾਰ ਨੂੰ ਕਰੀਬ 30 ਫੁੱਟ ਡੂੰਘਾ ਅਤੇ 200 ਫੁੱਟ ਚੌੜਾ ਕਰਨ,ਘੱਗਰ ਦੇ ਬੰਨ੍ਹਾਂ ਨੂੰ ਮਜ਼ਬੂਤ ਕਰਨ, ਘੱਗਰ ਨਦੀ ਵਿੱਚੋਂ ਬਰਸਾਤੀ ਨਹਿਰਾਂ ਕੱਢਣ, ਰਾਜ ਕੈਨਾਲ ਨਹਿਰ ਤੇ ਬਣੇ ਸਾਈਫਨ ਨੂੰ ਵੱਡਾ ਕਰਨ, ਨਦੀ ਦੇ ਦੋਨਾਂ ਬੰਨ੍ਹਾਂ ਤੇ ਓਟੂ ਹੈੱਡ ਤੋਂ ਲੈ ਕੇ ਰਾਜਸਥਾਨ ਹੱਦ ਤੱਕ ਸੜਕ ਬਣਾਉਣ ਅਤੇ ਲਾਈਟਾਂ ਦੀ ਸਥਾਈ ਵਿਵਸਥਾ ਕਰਨ,ਓਟੂ ਹੈੱਡ ਦੀ ਖੁਦਾਈ ਕਰਨ ਦੀ ਮੰਗ ਲੰਬੇ ਸਮੇਂ ਤੋਂ ਕਰ ਰਹੇ ਹਨ ਪਰ ਬਰਸਾਤੀ ਮੌਸਮ ਦੌਰਾਨ ਜਦੋਂ ਘੱਗਰ ਨਦੀ ਵਿੱਚ ਹੜਾਂ ਦੀ ਸਥਿਤੀ ਬਣਦੀ ਹੈ ਤਾਂ ਸਿਆਸੀ ਲੋਕ ਆਪਣੀਆ ਰਾਜਨੀਤਕ ਰੋਟੀਆਂ ਸੇਕਣ ਲਈ ਹਰ ਸਾਲ ਆਉਂਦੇ ਹਨ ਅਤੇ ਉਕਤ ਸਮੱਸਿਆਵਾਂ ਦਾ ਸਥਾਈ ਹੱਲ ਕਰਨ ਦੇ ਵਾਅਦੇ ਕਰਦੇ ਪਰ ਇਸ ਇਲਾਕੇ ਦੇ ਲੋਕਾਂ ਨੂੰ ਝੂਠੇ ਵਾਅਦਿਆਂ ਤੋਂ ਇਲਾਵਾ ਅਜੇ ਤੱਕ ਕੁਝ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਇਹ ਵਰਤਾਰਾਂ ਇੱਥੋਂ ਦੇ ਲੋਕਾਂ ਨਾਲ ਪਿਛਲੇ ਲੰਬੇ ਸਮੇਂ ਤੋਂ ਵਰਤ ਰਿਹਾ ਹੈ। ਹੜਾਂ ਸਮੇਂ ਲੋਕ ਹਰ ਸਾਲ ਆਪਸੀ ਭਾਈਚਾਰੇ ਦੀ ਮਿਸਾਲ ਕਾਇਮ ਕਰਦਿਆਂ ਦਿਨ-ਰਾਤ ਇਸ ਇਲਾਕੇ ਵਿੱਚ ਘੱਗਰ ਨਦੀ ਨੂੰ ਟੁੱਟਣ ਤੋਂ ਬਚਾਉਣ ਲਈ ਨਿਗਰਾਨੀ ਕਰਕੇ ਅਤੇ ਢੁਕਵੇਂ ਪ੍ਰਬੰਧ ਕਰਦੇ ਹਨ। ਹੁਣ ਫਿਰ ਬਰਸਾਤ ਦਾ ਮੌਸਮ ਸ਼ੁਰੂ ਹੋਣ ਵਾਲਾ ਹੈ ਪਰ ਪਰਨਾਲਾ ਹਾਲੇ ਵੀ ਉੱਥੇ ਦਾ ਉੱਥੇ ਹੀ ਹੈ। ਲੋਕਾਂ ਦੀ ਮੰਗ ਹੈ ਕਿ ਉਕਤ ਮੰਗਾਂ ਨੂੰ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ।

Advertisement

Advertisement
Advertisement
×