DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਡੇਰਾ ਸਿੱਧ ਮੰਦਰ ਕੋਟ ਈਸੇ ਖਾਂ ਦਾ ਵਿਵਾਦ ਭਖਿਆ

ਮੁੱਖ ਮਹੰਤ ਨੇ ਬੀਬੀ ਹਰਦੀਪ ਪੁਰੀ ਨੂੰ ਗੱਦੀਨਸ਼ੀਨ ਥਾਪਿਆ; ਪਹਿਲੇ ਮਹੰਤ ਗੋਬਿੰਦ ਪੁਰੀ ’ਤੇ ਲਾਏ ਗੰਭੀਰ ਇਲਜ਼ਾਮ

  • fb
  • twitter
  • whatsapp
  • whatsapp
Advertisement

ਕੋਟ ਈਸੇ ਖਾਂ ਦੇ ਪੁਰਾਤਨ ਸਿੱਧ ਮੰਦਰ ਡੇਰੇ ਦਾ ਵਿਵਾਦ ਅੱਜ ਫਿਰ ਭੱਖ ਗਿਆ ਹੈ। ਡੇਰੇ ਦੇ ਮੁੱਖ ਮਹੰਤ ਸੁਆਮੀ ਗੋਪਾਲਾ ਨੰਦ ਕੋਟਕਪੂਰਾ ਕੋੜੇ ਵਾਲਿਆਂ ਨੇ ਡੇਰੇ ਲਈ ਬੀਬੀ ਹਰਦੀਪ ਪੁਰੀ ਨੂੰ ਗੱਦੀਨਸ਼ੀਨ ਥਾਪ ਦਿੱਤਾ ਹੈ। ਨਵੇਂ ਗੱਦੀਨਸ਼ੀਨ ਬੀਬੀ ਹਰਦੀਪ ਪੁਰੀ ਅੱਜ ਤੋਂ ਬਤੌਰ ਪ੍ਰਬੰਧਕ ਡੇਰੇ ਅਤੇ ਸਿੱਧ ਮੰਦਰ ਦੀ ਸੇਵਾ ਸੰਭਾਲ ਕਰਨਗੇ। ਇਸ ਮੌਕੇ ਡੇਰੇ ਦੇ ਕਾਨੂੰਨੀ ਸਲਾਹਕਾਰ ਐਡਵੋਕੇਟ ਜੈਪਾਲ, ਹਰਦੀਪ ਮਹਿਤਾ ਸਮੇਤ ਕੋਟ ਈਸੇ ਖਾਂ ਦੇ ਸ਼ਰਧਾਲੂ ਵਿਜੈ ਕੁਮਾਰ, ਰਾਜੂ ਕਟਾਰੀਆ, ਰਮਨ ਕੁਮਾਰ ਅਤੇ ਜੀਤੂ ਕੋਟ ਆਦਿ ਪ੍ਰਮੁੱਖ ਆਗੂ ਹਾਜ਼ਰ ਸਨ। ਸਵਾਮੀ ਗੋਪਾਲਾ ਨੰਦ ਨੇ ਪ੍ਰੰਪਰਾ ਮੁਤਾਬਕ ਬੀਬੀ ਹਰਦੀਪ ਪੁਰੀ ਦੀ ਗੱਦੀਨਸ਼ੀਨੀ ਕੀਤੀ। ਇਸ ਤੋਂ ਬਾਅਦ ਲੋਕਾਂ ਨੇ ਥਾਪੇ ਨਵੇਂ ਮਹੰਤ ਨੂੰ ਦੁਸ਼ਾਲੇ ਭੇਂਟ ਕੀਤੇ। ਇਸ ਮੌਕੇ ਮੁੱਖ ਮਹੰਤ ਨੇ ਦੱਸਿਆ ਕਿ ਪਹਿਲੇ ਮਹੰਤ ਗੋਬਿੰਦ ਪੁਰੀ ਦੇ ਕਿਰਦਾਰ ਅਤੇ ਸੇਵਾ ਸੰਭਾਲ ਦੀਆਂ ਖਾਮੀਆਂ ਨੂੰ ਦੇਖਦਿਆਂ ਉਸ ਨੂੰ ਡੇਰੇ ਦੇ ਪ੍ਰਬੰਧਾਂ ਤੋਂ ਹਟਾ ਦਿੱਤਾ ਗਿਆ ਸੀ ਪਰ ਉਸ ਨੇ ਰਿਹਾਇਸ਼ ਅਤੇ ਹੋਰਨਾਂ ਕੰਮਾਂ ਵਿੱਚ ਦਖਲਅੰਦਾਜ਼ੀ ਜਾਰੀ ਰੱਖੀ ਹੋਈ ਸੀ। ਉਨ੍ਹਾਂ ਕਿਹਾ ਕਿ ਅੱਜ ਉਸ ਤੋਂ ਰਿਹਾਇਸ਼ ਵੀ ਖਾਲੀ ਕਰਵਾ ਲਈ ਗਈ ਹੈ। ਇਸ ਮੌਕੇ ਪੁਲੀਸ ਨੇ ਕਿਸੇ ਸੰਭਾਵੀ ਟਕਰਾਅ ਨੂੰ ਦੇਖਦਿਆਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਹੋਏ ਸਨ। ਲੇਕਿਨ ਪ੍ਰਬੰਧਾਂ ਅਤੇ ਨਵੀਂ ਗੱਦੀਨਸ਼ੀਨੀ ਦਾ ਕੰਮ ਅਮਨ ਅਮਾਨ ਨਾਲ ਨੇਪਰੇ ਚੜ੍ਹ ਗਿਆ।

Advertisement
Advertisement
×