ਚੇਅਰਮੈਨ ਦੀ ਤਾਜਪੋਸ਼ੀ ਦੇ ਬਹਾਨੇ ਵੜਿੰਗ ਵੱਲੋਂ ਸ਼ਕਤੀ ਪ੍ਰਦਰਸ਼ਨ

* ਹਲਕਾ ਇੰਚਾਰਜ ਕਰਨ ਕੌਰ ਬਰਾੜ ਰਹੀ ਗੈਰਹਾਜ਼ਰ; * ਮਾਮਲਾ ਹਾਈਕਮਾਂਡ ਦੇ ਧਿਆਨ ’ਚ ਲਿਆਉਣ ਦਾ ਫ਼ੈਸਲਾ

ਚੇਅਰਮੈਨ ਦੀ ਤਾਜਪੋਸ਼ੀ ਦੇ ਬਹਾਨੇ ਵੜਿੰਗ ਵੱਲੋਂ ਸ਼ਕਤੀ ਪ੍ਰਦਰਸ਼ਨ

ਮੰਡੀ ਬਰੀਵਾਲਾ ਦੇ ਚੇਅਰਮੈਨ ਦੀ ਤਾਜਪੋਸ਼ੀ ਕਰਦੇ ਹੋਏ ਰਾਜਾ ਵੜਿੰਗ ਤੇ ਹੋਰ।

ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 3 ਅਗਸਤ

ਮਾਰਕੀਟ ਕਮੇਟੀ ਬਰੀਵਾਲਾ ਦੇ ਚੇਅਰਮੈਨ ਸੂਬਾ ਸਿੰਘ ਭੁੱਟੀਵਾਲਾ ਦੀ ਤਾਜਪੋਸ਼ੀ ਦੀ ਰਸਮ ਦੇ ਬਹਾਨੇ ਗਿੱਦੜਬਾਹਾ ਹਲਕੇ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਮੁਕਤਸਰ ਹਲਕੇ ਵਿੱਚ ਆਪਣੀ ਸ਼ਕਤੀ ਦਾ ਖੁੱਲਮ-ਖੁੱਲ੍ਹਾ ਪ੍ਰਦਰਸ਼ਨ ਕੀਤਾ, ਹਾਲਾਂਕਿ ਚੇਅਰਮੈਨ ਨੇ ਆਪਣਾ ਅਹੁਦਾ ਪਹਿਲਾਂ ਚੁੱਪ-ਚੁੱਪੀਤੇ ਸੰਭਾਲ ਲਿਆ ਸੀ। ਤਾਜਪੋਸ਼ੀ ਸਮਾਗਮ ਵਿੱਚ ਰਾਜਾ ਵੜਿੰਗ ਦੇ ਨਾਲ ਜ਼ਿਲ੍ਹਾ ਕਾਂਗਰਸ ਦੇ ਸਾਬਕਾ ਪ੍ਰਧਾਨ ਗੁਰਮੀਤ ਸਿੰਘ ਖੁੱਡੀਆਂ, ਸਾਬਕਾ ਵਿਧਾਇਕ ਸੁਖਦਰਸ਼ਨ ਸਿੰਘ ਮਰਾਹੜ, ਨਿੰਦਰ ਕਾਉਣੀ, ਸਿਮਰਜੀਤ ਸਿੰਘ ਭੀਨਾ ਤੇ ਹੋਰ ਆਗੂ ਵੀ ਮੌਜੂਦ ਸਨ ਪਰ ਇਸ ਮੌਕੇ ਹਲਕਾ ਮੁਕਤਸਰ ਦੀ ਸਾਬਕਾ ਵਿਧਾਇਕਾ ਤੇ ਹਲਕਾ ਇੰਚਾਰਜ ਕਰਨ ਕੌਰ ਬਰਾੜ ਗੈਰ-ਹਾਜ਼ਰ ਸੀ। ਰਾਜਾ ਵੜਿੰਗ ਦੀ ਮੁਕਤਸਰ ਹਲਕੇ ਵਿੱਚ ਦਖਲ ਅੰਦਾਜ਼ੀ ਦੇ ਚਰਚੇ ਸਬੰਧੀ ਪੁੱਛੇ ਜਾਣ ’ਤੇ ਉਨ੍ਹਾਂ ਦੱਸਿਆ ਕਿ ਚੇਅਰਮੈਨ ਸੂਬਾ ਸਿੰਘ ਭੁੱਟੀਵਾਲਾ ਉਨ੍ਹਾਂ ਦੇ ਵਿਧਾਨ ਸਭਾ ਹਲਕਾ ਗਿੱਦੜਬਾਹਾ ਦੇ ਪਿੰਡ ਭੁੱਟੀਵਾਲਾ ਦਾ ਰਹਿਣ ਵਾਲਾ ਹੈ ਪਰ ਇਸ ਦੇ ਨਾਲ ਹੀ ਇਹ ਪਿੰਡ ਮਾਰਕੀਟ ਕਮੇਟੀ ਬਰੀਵਾਲਾ ਦਾ ਵੀ ਹਿੱਸਾ ਹੈ, ਜਿਸ ਕਰਕੇ ਚੇਅਰਮੈਨ ਦੀ ਚੋਣ ਹੋਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਇਕਜੁੱਟ ਹੈ। ਇਸ ਮੌਕੇ ਦੋ ਮੈਂਬਰ ਲਖਵੀਰ ਵੱਟੂ ਤੇ ਗੁਰਜੰਟ ਸਿੰਘ ਮਰਾਹੜ ਵੀ ਮੌਜੂਦ ਸਨ। ਦੱਸਣਯੋਗ ਹੈ ਕਿ ਮਾਰਕੀਟ ਕਮੇਟੀ ਬਰੀਵਾਲਾ ਦੀ ਵਾਈਸ ਚੇਅਰਮੈਨ ਚੇਅਰਮੈਨ ਬਲਜੀਤ ਕੌਰ ਤਖਤ ਮਲਾਣਾ ਅਤੇ ਮੈਂਬਰ ਸਿੰਦਰਪਾਲ ਸ਼ਰਮਾ ਡੋਡਾਂਵਾਲੀ, ਗੁਰਲਾਲ ਸਿੰਘ ਜੰਡੋਕੇ, ਦਲੇਰ ਸਿੰਘ ਲਬਾਨਿਆਂਵਾਲੀ, ਸ਼ਿਵਰਾਜ ਸਿੰਘ ਮੜ੍ਹਮੱਲੂ, ਪਲਵਿੰਦਰਜੀਤ ਸਿੰਘ ਕੋਟਲੀ ਸੰਘਰ, ਹਰਵੰਤ ਸਿੰਘ ਮਾਨ ਸਿੰਘ ਵਾਲਾ, ਪਰਮਜੀਤ ਕੌਰ ਖੋਖਰ, ਪ੍ਰਸ਼ੋਤਮ ਲਾਲ ਬਰੀਵਾਲਾ, ਮੋਹਨ ਲਾਲ ਬਰੀਵਾਲਾ, ਪੱਪੂ ਰਾਮ ਬਰੀਵਾਲਾ ਅਤੇ ਬਲਵੀਰ ਸਿੰਘ ਖੋਖਰ ਹੋਰੀਂ ਮੌਜੂਦ ਸਨ। ਮਾਰਕੀਟ ਕਮੇਟੀ ਦੀ ਸੱਤਾ ਦਾ ਇਹ ਸੰਘਰਸ਼ ਕਰਨ ਕੌਰ ਬਰਾੜ ਤੇ ਰਾਜਾ ਵੜਿੰਗ ਦੇ ਵਿਚਾਰ ਸਿੱਧਾ ਚੱਲ ਰਿਹਾ ਹੈ ਜਿਸ ਬਾਰੇ ਸ੍ਰੀਮਤੀ ਬਰਾੜ ਨੇ ਕਿਹਾ ਕਿ ਇਹ ਉਨ੍ਹਾਂ ਦੇ ਹਲਕੇ ਵਿੱਚ ਦਖਲ ਅੰਦਾਜ਼ੀ ਹੈ ਜਿਸ ਬਾਰੇ ਉਹ ਹਾਈ ਕਮਾਂਡ ਦੇ ਧਿਆਨ ਵਿੱਚ ਮਾਮਲਾ ਲਿਆਉਣਗੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਰਾਜ ਸਭਾ ਦੇ 8 ਮੈਂਬਰ ਸਦਨ ’ਚੋਂ ਮੁਅੱਤਲ

ਰਾਜ ਸਭਾ ਦੇ 8 ਮੈਂਬਰ ਸਦਨ ’ਚੋਂ ਮੁਅੱਤਲ

* ਸੰਸਦ ਭਵਨ ਦੇ ਅੰਦਰ ਹੀ ਰਾਤ ਭਰ ਧਰਨੇ ’ਤੇ ਡਟੇ ਰਹੇ ਮੁਅੱਤਲ ਸੰਸਦ ਮੈ...

ਭਾਰਤ-ਚੀਨ ਵਿਚਾਲੇ ਫ਼ੌਜੀ ਪੱਧਰ ’ਤੇ ਛੇਵੇਂ ਗੇੜ ਦੀ ਗੱਲਬਾਤ

ਭਾਰਤ-ਚੀਨ ਵਿਚਾਲੇ ਫ਼ੌਜੀ ਪੱਧਰ ’ਤੇ ਛੇਵੇਂ ਗੇੜ ਦੀ ਗੱਲਬਾਤ

* ਉੱਚ ਪੱਧਰੀ ਫ਼ੌਜੀ ਮੁਲਾਕਾਤ ’ਚ ਵਿਦੇਸ਼ ਮੰਤਰਾਲੇ ਦੇ ਅਧਿਕਾਰੀ ਨੇ ਪਹਿ...

ਮਹਾਰਾਸ਼ਟਰ ’ਚ ਇਮਾਰਤ ਡਿੱਗਣ ਕਾਰਨ 13 ਮੌਤਾਂ

ਮਹਾਰਾਸ਼ਟਰ ’ਚ ਇਮਾਰਤ ਡਿੱਗਣ ਕਾਰਨ 13 ਮੌਤਾਂ

* ਮਲਬੇ ’ਚੋਂ 20 ਜਣਿਆਂ ਨੂੰ ਬਚਾਇਆ; * ਥਾਣੇ ਨੇੜੇ ਭਿਵਿੰਡੀ ਕਸਬੇ ’ਚ ...

ਖੇਤੀ ਬਿੱਲ 21ਵੀਂ ਸਦੀ ਦੇ ਭਾਰਤ ਦੀ ਲੋੜ: ਮੋਦੀ

ਖੇਤੀ ਬਿੱਲ 21ਵੀਂ ਸਦੀ ਦੇ ਭਾਰਤ ਦੀ ਲੋੜ: ਮੋਦੀ

* ਮੰਡੀਆਂ ਅਤੇ ਐੱਮਐੱਸਪੀ ਖ਼ਤਮ ਨਾ ਕਰਨ ਦਾ ਵਾਅਦਾ ਦੁਹਰਾਇਆ

ਸ਼ਹਿਰ

View All