ਕਰਨ ਭੀਖੀ
ਭੀਖੀ, 20 ਮਈ
ਇਸ ਕਸਬੇ ਅੰਦਰ ਤਪਦੀ ਧੁੱਪ ਵਿੱਚ ਬਹੁਜਨ ਸਮਾਜ ਪਾਰਟੀ ਪੰਜਾਬ ਦੀ ਅਗਵਾਈ ਵਿੱਚ ਮਜ਼ਦੂਰਾਂ ਨੇ ਆਪਣੀਆਂ ਹੱਕੀ ਮੰਗਾਂ ਲਈ ਪ੍ਰਦਰਸ਼ਨ ਕੀਤਾ। ਨਗਰ ਪੰਚਾਇਤ ਦਫ਼ਤਰ ਸਾਹਮਣੇ ਲੱਗੇ ਵਿਸ਼ਾਲ ਪੰਡਾਲ ਵਿੱਚ ਮਜ਼ਦੂਰਾਂ ਦੇ ਇਕੱਠ ਵਿੱਚ ਕੁਲਦੀਪ ਸਿੰਘ ਸਰਦੂਲਗੜ੍ਹ ਨੇ ਕਿਹਾ ਕਿ ਮਹਿੰਗਾਈ ਤੋਂ ਜਿੱਥੇ ਹਰ ਇੱਕ ਆਦਮੀ ਪ੍ਰੇਸ਼ਾਨ ਹੈ, ਉੱਥੇ ਹੀ ਗਰੀਬ ਮਜ਼ਦੂਰਾਂ ਦਾ ਜਿਊਣਾ ਮੁਸ਼ਕਲ ਹੋ ਗਿਆ ਹੈ। ਉਨ੍ਹਾਂ ਮਜ਼ਦੂਰਾਂ ਨੂੰ 24 ਮਈ ਨੂੰ ਮਾਨਸਾ ਵਿਖੇ ਹੋਣ ਵਾਲੀ ਮਜ਼ਦੂਰ ਸੰਘਰਸ਼ ਰੈਲੀ ਵਿੱਚ ਪੁੱਜਣ ਦੀ ਅਪੀਲ ਕੀਤੀ। ਸੀਪੀਆਈ ਜ਼ਿਲ੍ਹਾ ਆਗੂ ਕਿ੍ਸ਼ਨ ਚੌਹਾਨ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵੀ ਪਹਿਲੀਆਂ ਸਰਕਾਰਾਂ ਵਾਂਗ ਮਜ਼ਦੂਰਾਂ ਬਾਰੇ ਕੁੱਝ ਵੀ ਨਹੀਂ ਸੋਚ ਰਹੀ। ਨਾਇਬ ਤਹਿਸੀਲਦਾਰ ਅਮਿਤ ਕੁਮਾਰ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਜ਼ਿਲ੍ਹਾ ਪ੍ਰਸਾਸ਼ਨ ਰਾਹੀਂ ਮਜ਼ਦੂਰਾਂ ਦੀਆਂ ਸਾਰੀਆਂ ਮੰਗਾਂ ਨੂੰ ਪੰਜਾਬ ਸਰਕਾਰ ਤੱਕ ਪਹੁੰਚਾਇਆ ਜਾਵੇਗਾ। ਇਸ ਮੌਕੇ ਗੁਰਦੀਪ ਸਿੰਘ ਮਾਖਾ, ਰਾਜਿੰਦਰ ਭੀਖੀ, ਸੁਖਦੇਵ ਸਿੰਘ, ਸਰਵਰ ਕੁਰੈਸ਼ੀ, ਐਡਵੋਕੇਟ ਬੀਰਬਲ ਸਿੰਘ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਪੰਜਾਬ ਆਗੂ ਬਿੱਕਰ ਸਿੰਘ ਤੇ ਸ਼ੇਰ ਸਿੰਘ ਬੁਢਲਾਡਾ ਨੇ ਸੰਬੋਧਨ ਕੀਤਾ।