ਪੋਲਟਰੀ ਫਾਰਮ ਦੀਆਂ ਮੱਖੀਆਂ ਤੋਂ ਪ੍ਰੇਸ਼ਾਨ ਲੋਕਾਂ ਵੱਲੋਂ ਮੁਜ਼ਾਹਰਾ : The Tribune India

ਪੋਲਟਰੀ ਫਾਰਮ ਦੀਆਂ ਮੱਖੀਆਂ ਤੋਂ ਪ੍ਰੇਸ਼ਾਨ ਲੋਕਾਂ ਵੱਲੋਂ ਮੁਜ਼ਾਹਰਾ

ਪੋਲਟਰੀ ਫਾਰਮ ਦੀਆਂ ਮੱਖੀਆਂ ਤੋਂ ਪ੍ਰੇਸ਼ਾਨ ਲੋਕਾਂ ਵੱਲੋਂ ਮੁਜ਼ਾਹਰਾ

ਧਰਨਾ ਲਗਾਉਣ ਲਈ ਇੱਕਠੇ ਹੋਏ ਪਿੰਡ ਵਾਸੀ।

ਅੰਮ੍ਰਿਤਪਾਲ ਸਿੰਘ ਧਾਲੀਵਾਲ
ਰੂੜੇਕੇ ਕਲਾਂ, 9 ਦਸੰਬਰ

ਪਿੰਡ ਰੂੜੇਕੇ ਕਲਾਂ ਦੇ ਵਾਸੀਆਂ ਨੇ ਅੱਜ ਇੱਥੇ ਸਥਿਤ ਸਫਲ ਪੋਲਟਰੀ ਫਾਰਮ ਦੀਆਂ ਮੱਖੀਆਂ ਤੋਂ ਤੰਗ ਆ ਕੇ ਪਿੰਡ ਦੀਆਂ ਕਿਸਾਨ ਯੂਨੀਅਨਾਂ ਦੇ ਸਹਿਯੋਗ ਨਾਲ ਇਕੱਤਰਤਾ ਕਰਕੇ ਇੱਕ 14 ਮੈਂਬਰੀ ਕਮੇਟੀ ਦਾ ਗਠਨ ਕਰਨ ਮਗਰੋਂ ਫਾਰਮ ਦੇ ਗੇਟ ਉੱਤੇ ਪੰਜ ਦਿਨਾਂ ਦਿਨ ਰਾਤ ਦਾ ਰੋਸ ਧਰਨਾ ਲਗਾ ਦਿੱਤਾ ਹੈ। ਸੰਘਰਸ਼ ਕਮੇਟੀ ਦੇ ਮੈਂਬਰਾਂ ਪ੍ਰਦੀਪ ਸਿੰਘ, ਬਲਵਿੰਦਰ ਸਿੰਘ ਮਨਪ੍ਰੀਤ ਸਿੰਘ, ਸੁਖਬੀਰ ਸਿੰਘ ਨੇ ਕਿਹਾ ਕਿ ਰੂੜੇਕੇ ਕਲਾਂ ਤੋਂ ਗੁਰਦੁਆਰਾ ਗੁਰੂਸਰ ਸਾਹਿਬ ਲਿੰਕ ਰੋਡ ਉਪਰ ਖੇਤਾਂ ਵਿੱਚ ਪਿੰਡ ਤੋਂ ਮਹਿਜ ਡੇਢ ਕਿਲੋਮੀਟਰ ਦੂਰ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਪੋਲਟਰੀ ਫਾਰਮ ਵਿੱਚ ਫੈਲੀ ਗੰਦਗੀ ਕਾਰਨ ਬਹੁਤ ਵੱਡੀ ਗਿਣਤੀ ਵਿੱਚ ਪੈਦਾ ਹੋਈਆਂ ਮੱਖੀਆਂ ਨਾਲ ਲੋਕਾਂ ਦਾ ਜੀਉਣਾ ਦੂਭਰ ਹੋ ਗਿਆ ਹੈ ਤੇ ਭਿਆਨਕ ਬਿਮਾਰੀਆਂ ਦੇ ਫੈਲਣ ਦਾ ਖਦਸ਼ਾ ਖੜ੍ਹਾ ਹੋਇਆ ਰਹਿੰਦਾ ਹੈ। ਉਨਾਂ ਕਿਹਾ ਕਿ ਇਹ ਸਮੱਸਿਆ ਉਨ੍ਹਾਂ ਕਈ ਵਾਰ ਪੋਲਟਰੀ ਫਾਰਮ ਦੇ ਮਾਲਕਾਂ ਦੇ ਧਿਆਨ ਵਿੱਚ ਲਿਆਂਦੀ ਗਈ ਹੈ ਪਰ ਉਨ੍ਹਾਂ ਵੱਲੋਂ ਟਾਲ ਮਟੋਲ ਦੀ ਨੀਤੀ ਅਪਣਾਈ ਜਾ ਰਹੀ ਹੈ।

ਪੋਲਟਰੀ ਫਾਰਮ ਦੇ ਮਾਲਕ ਰਸੂਖਦਾਰ ਹੋਣ ਕਰਕੇ ਪ੍ਰਸਾਸਨ ਨੇ ਵੀ ਕਦੇ ਲੋਕਾਂ ਦੀ ਇਸ ਸਮੱਸਿਆਂ ਦਾ ਹੱਲ ਨਹੀਂ ਕੀਤਾ ਜਾ ਰਿਹਾ। ਹਾਜ਼ਰ ਲੋਕਾਂ ਦਾ ਕਹਿਣਾ ਹੈ ਕਿ ਜੇ ਪ੍ਰਸ਼ਾਸਨ ਨੇ ਉਨ੍ਹਾਂ ਦੀ ਸੁਣਵਾਈ ਨਾ ਕੀਤੀ ਤਾਂ ਉਹ ਪੰਜ ਦਿਨਾਂ ਬਾਅਦ ਇਸ ਫਾਰਮ ਨੂੰ ਜਾਂਦੇ ਰਸਤਿਆਂ ਨੂੰ ਜਾਮ ਕਰ ਦੇਣਗੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All