ਬਰਨਾਲਾ ਵਿੱਚ ਟਰੇਡ ਯੂਨੀਅਨਾਂ ਦੇ ਸੱਦੇ ’ਤੇ ਪ੍ਰਦਰਸ਼ਨ

ਬਰਨਾਲਾ ਵਿੱਚ ਟਰੇਡ ਯੂਨੀਅਨਾਂ ਦੇ ਸੱਦੇ ’ਤੇ ਪ੍ਰਦਰਸ਼ਨ

ਪਰਸ਼ੋਤਮ ਬੱਲੀ

ਬਰਨਾਲਾ, 26 ਨਵੰਬਰ

ਕੇਂਦਰੀ ਟਰੇਡ ਯੂਨੀਅਨਾਂ ਦੇ ਸੱਦੇ 'ਤੇ ਬਰਨਾਲਾ ਜ਼ਿਲ੍ਹੇ ਨਾਲ ਸਬੰਧਤ ਮਜ਼ਦੂਰ-ਕਿਸਾਨ ਤੇ ਮੁਲਾਜ਼ਮ ਜਥੇਬੰਦੀਆਂ ਦੇ ਸੈਂਕੜੇ ਕਾਰਕੁਨਾਂ ਨੇ ਸਥਾਨਕ ਰੇਲਵੇ ਸਟੇਸ਼ਨ 'ਤੇ ਇਕੱਠੇ ਹੋ ਕੇ ਰੋਸ ਰੈਲੀ ਕੀਤੀ । ਉਪਰੰਤ ਸ਼ਹਿਰ ਅੰਦਰ ਰੋਸ ਮਾਰਚ ਕਰਦਿਆਂ ਮੁੱਖ ਬੱਸ ਸਟੈਂਡ ਵਿਖੇ ਪੁੱਜ ਕੇ ਚੱਕਾ ਜਾਮ ਕੀਤਾ। ਵੱਖ-ਵੱਖ ਟਰੇਡ ਜਥੇਬੰਦੀਆਂ ਦੇ ਆਗੂਆਂ ਖੁਸ਼ੀਆ ਸਿੰਘ, ਭੋਲਾ ਸਿੰਘ ਕਲਾਲਮਾਜਰਾ, ਗੁਰਪ੍ਰੀਤ ਸਿੰਘ ਰੂੜੇਕੇ ਅਤੇ ਸ਼ੇਰ ਸਿੰਘ ਫਰਵਾਹੀ ਦੀ ਅਗਵਾਈ ਹੇਠ ਹੋਈ ਰੋਸ ਰੈਲੀ ਦੌਰਾਨ ਜਿੱਥੇ ਕਿਸਾਨੀ ਘੋਲ ਦੇ ਪੂਰਨ ਸਮਰਥਨ ਦਾ ਐਲਾਨ ਕੀਤਾ ਗਿਆ, ਉੱਥੇ ਮਜ਼ਦੂਰਾਂ ਦੇ ਹੱਕਾਂ ਦੀ ਰਾਖੀ ਕਰਦੇ ਹੋਏ ਨਵੇਂ ਕਿਰਤ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ। ਟਰੇਡ ਯੂਨੀਅਨ ਆਗੂਆਂ ਮਲਕੀਤ ਸਿੰਘ ਤੇ ਲਾਲ ਸਿੰਘ ਧਨੌਲਾ ਨੇ ਕਿਹਾ ਕਿ ਨਿਰਮਾਣ ਖੇਤਰ ਵਿੱਚ ਲੱਗੇ ਮਿਸਤਰੀ-ਮਜ਼ਦੂਰਾਂ ਨੂੰ ਰਜਿਸਟਰਡ ਕੀਤਾ ਜਾਵੇ। ਸੀਨੀਅਰ ਆਗੂ ਕਰਮਜੀਤ ਸਿੰਘ ਬੀਹਲਾ,ਜਗਰਾਜ ਸਿੰਘ ਰਾਮਾ, ਅਜੈਬ ਸਿੰਘ ਚੀਮਾ, ਜ਼ੋਰਾ ਸਿੰਘ ਖਿਆਲੀ ਨੇ ਕਿਹਾ ਕਿ ਬਿਜਲੀ ਪਾਣੀ, ਸਿਹਤ,ਸਿਖਿਆ ਦਾ ਨਿੱਜੀਕਰਨ ਬੰਦ ਕੀਤਾ ਜਾਵੇ। ਇਸ ਮੌਕੇ ਅਨਿਲ ਕੁਮਾਰ,ਹਰਿੰਦਰ ਮੱਲੀਆਂ, ਜੁਗਰਾਜ ਸਿੰਘ ਟੱਲੇਵਾਲ, ਬੂਟਾ ਸਿੰਘ ਧੌਲਾ, ਪ੍ਰੀਤਮ ਸਿੰਘ ਸਹਿਜੜਾ, ਸੁਖਵਿੰਦਰ ਕੌਰ ਤਪਾ, ਜੀਤ ਸਿੰਘ ਪੱਖੋ, ਜਗਤਾਰ ਸਿੰਘ ਠੀਕਰੀਵਾਲਾ, ਕਾਲਾ ਰਾਮ ਰੇਹੜੀ ਫੜੀ ਯੂਨੀਅਨ, ਤੇਜਿੰਦਰ ਸਿੰਘ ਤੇਜੀ, ਰਾਜੀਵ ਕੁਮਾਰ ਨੇ ਸੰਬੋਧਨ ਕੀਤਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All