DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਿਰਸਾ ’ਚ ਕਣਕ ਵੇਚਣ ਲਈ ਲਾਈਆਂ ਬੇਲੋੜੀਆਂ ਸ਼ਰਤਾਂ ਹਟਾਉਣ ਦੀ ਮੰਗ

S K M ਵੱਲੋਂ ਮਿਨੀ ਸਕੱਤਰੇਤ ਅੱਗੇ ਪ੍ਰਦਰਸ਼ਨ; ਮੁੱਖ ਮੰਤਰੀ ਦੇ ਨਾਂ ਡੀ ਸੀ ਨੂੰ ਸੌਂਪਿਆ ਮੰਗ ਪੱਤਰ

  • fb
  • twitter
  • whatsapp
  • whatsapp
featured-img featured-img
ਡੀ ਸੀ ਨੂੰ ਮੰਗ ਪੱਤਰ ਦਿੰਦੇ ਹੋਏ ਵਫ਼ਦ ਮੈਂਬਰ।
Advertisement

ਸੰਯੁਕਤ ਕਿਸਾਨ ਮੋਰਚਾ ਨਾਲ ਜੁੜੀਆਂ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਕਣਕ ਵੇਚਣ ਲਈ ਹਰਿਆਣਾ ਸਰਕਾਰ ਵੱਲੋਂ ਲਾਈਆਂ ਗਈਆਂ ਸ਼ਰਤਾਂ ਨੂੰ ਹਟਾਉਣ ਦੀ ਮੰਗ ਲਈ ਧਰਨਾ ਦਿੱਤਾ ਗਿਆ। ਇਸ ਸਬੰਧੀ ਐੱਸ ਕੇ ਐੱਮ ਦੇ ਵਫ਼ਦ ਨੇ ਮੁੱਖ ਮੰਤਰੀ ਦੇ ਨਾਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ। ਕਿਸਾਨ ਜਥੇਬੰਦੀਆਂ ਨੇ ਚਿਤਾਵਨੀ ਦਿੱਤੀ ਕਿ ਕਣਕ ਵੇਚਣ ਲਈ ਲਾਈਆਂ ਗਈਆਂ ਸ਼ਰਤਾਂ ਨੂੰ ਨਾ ਹਟਾਇਆ ਗਿਆ ਤਾਂ ਐੱਸ ਕੇ ਐੱਮ ਸੂਬੇ ’ਚ ਤਿੱਖਾ ਅੰਦੋਲਨ ਕਰਨ ਮਜਬੂਰ ਹੋਵੇਗਾ।

ਮਿਨੀ ਸਕੱਤਰੇਤ ਦੇ ਬਾਹਰ ਕਿਸਾਨਾਂ ਵੱਲੋਂ ਦਿੱਤੇ ਜਾ ਰਹੇ ਧਰਨੇ ਨੂੰ ਸੰਬੋਧਨ ਕਰਦਿਆਂ ਸੰਯੁਕਤ ਕਿਸਾਨ ਮੋਰਚਾ ਦੇ ਮੈਂਬਰ ਅਤੇ ਕਿਸਾਨ ਸਭਾ ਦੇ ਸੂਬਾਈ ਸਕੱਤਰ ਡਾ. ਸੁਖਦੇਵ ਸਿੰਘ ਜੰਮੂ ਨੇ ਕਿਹਾ ਕਿ ਐਤਕੀਂ ਹਰਿਆਣਾ ਸਰਕਾਰ ਨੇ ਕਣਕ ਵੇਚਣ ਲਈ ਨਵੀਆਂ ਸ਼ਰਤਾਂ ਤੇ ਨਿਯਮ ਲਾਗੂ ਕੀਤੇ ਹਨ, ਜਿਸ ਕਾਰਨ ਕਿਸਾਨ ਮੰਡੀਆਂ ’ਚ ਕਣਕ ਵੇਚਣ ਲਈ ਖੱਜਲ-ਖੁਆਰ ਹੋ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਬਾਇਓਮੀਟਰਿਕ ਤਸਦੀਕ, ਟਰੈਕਟਰ ਰਜਿਸਟਰੇਸ਼ਨ, ਓ ਟੀ ਪੀ, ਅਤੇ ਪੋਰਟਲ ਅਸਫਲਤਾਵਾਂ ਅਤੇ ਨੈੱਟਵਰਕ ਮੁੱਦੇ ਕਿਸਾਨਾਂ ਲਈ ਸਿਰਦਰਦੀ ਬਣ ਗਏ ਹਨ। ‘ਮੇਰੀ ਫ਼ਸਲ ਮੇਰਾ ਬਿਓਰਾ’ ਪੋਰਟਲ ’ਤੇ ਰਜਿਸਟਰ ਹੋਣ ਦੇ ਬਾਵਜੂਦ ਡਾਟਾ ਅਪਲੋਡ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਇਨ੍ਹਾਂ ਨਿਯਮਾਂ ਨਾਲ ਜ਼ਮੀਨ ਪਿਤਾ ਦੇ ਨਾਂ ਹੋਣ ’ਤੇ ਪੁੱਤਰ ਜਿਣਸ ਨਹੀਂ ਵੇਚ ਸਕੇਗਾ ਕਿਉਂਕਿ ਜਿਸ ਦੇ ਨਾਂ ਜ਼ਮੀਨ ਹੈ ਤਾਂ ਅੰਗੂਠਾ ਵੀ ਉਸੇ ਦਾ ਹੀ ਲਗੇਗਾ। ਧਰਨਾਕਾਰੀਆਂ ਨੇ ਮੰਗ ਕੀਤੀ ਕਿ ਇਨ੍ਹਾਂ ਬੇਤੁਕੀਆਂ ਸ਼ਰਤਾਂ ਅਤੇ ਨਵੇਂ ਨਿਯਮਾਂ ਨੂੰ ਤੁਰੰਤ ਵਾਪਸ ਲਿਆ ਜਾਵੇ। ਧਰਨੇ ਉਪਰੰਤ ਐੱਸ ਕੇ ਐੱਮ ਦੇ ਵਫ਼ਦ ਨੇ ਡੀ ਸੀ ਨੂੰ ਮੰਗ ਪੱਤਰ ਸੌਂਪਿਆ। ਵਫ਼ਦ ਵਿੱਚ ਰਘੁਬੀਰ ਸਿੰਘ ਨਕੌੜਾ, ਹਰਜਿੰਦਰ ਸਿੰਘ ਨਾਨੂਆਣਾ, ਡਾ. ਸੁਖਦੇਵ ਸਿੰਘ ਜੰਮੂ, ਲੱਖਾ ਸਿੰਘ ਅਲੀਕਾਂ, ਤਿਲਕ ਰਾਜ ਵਿਨਾਇਕ, ਭਜਨ ਲਾਲ ਬਾਜੇਕਾਂ, ਇਕਬਾਲ ਸਿੰਘ ਨੇਜਾਡੇਲਾ, ਧੰਨਾ ਸਿੰਘ ਰਾਏਸਰ, ਜੱਸਾ ਨਾਨੂਆਣਾ, ਹੁਸ਼ਿਆਰ ਸਿੰਘ ਨੇਜਾਡੇਲਾ ਤੇ ਕ੍ਰਿਸ਼ਨ ਲਾਲ ਫੌਜੀ ਸ਼ਾਮਲ ਸਨ। ਇਸੇ ਦੌਰਾਨ ਆੜ੍ਹਤੀ ਐਸੋਸੀੲਸ਼ਨ ਨੇ ਕਿਸਾਨਾਂ ਦੀਆਂ ਮੰਗਾਂ ਦਾ ਸਮਰਥਨ ਕੀਤਾ ਹੈ।

Advertisement

Advertisement
Advertisement
×