DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅਮਰੀਕਾ ਨਾਲ ਕੀਤੇ ਸਮਝੌਤੇ ਰੱਦ ਕਰਨ ਦੀ ਮੰਗ

‘ਆਲੂ ਨਾ ਖਰੀਦਣ ਵਾਲੀਆਂ ਕੰਪਨੀਆਂ ਖ਼ਿਲਾਫ਼ ਕੇਸ ਦਰਜ ਕੀਤੇ ਜਾਣ’

  • fb
  • twitter
  • whatsapp
  • whatsapp
featured-img featured-img
ਮੀਟਿੰਗ ਮੌਕੇ ਸੰਬੋਧਨ ਕਰਦੇ ਹੋਏ ਬੁਲਾਰੇ।
Advertisement
ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੀ ਮਹੀਨਾਵਾਰ ਮੀਟਿੰਗ ਪਿੰਡ ਭਲੂਰ ਵਿੱਚ ਬਲਾਕ ਪ੍ਰਧਾਨ ਗੁਰਦੇਵ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਮੀਤ ਪ੍ਰਧਾਨ ਪ੍ਰੀਤਮ ਸਿੰਘ ਬਰਾੜ, ਗੁਰਬਚਨ ਸਿੰਘ ਚੰਨੂਵਾਲਾ ਅਤੇ ਵੱਖ-ਵੱਖ ਬੁਲਾਰਿਆਂ ਨੇ ਕੇਂਦਰ ਸਰਕਾਰ ਵੱਲੋਂ ਅਮਰੀਕਾ ਨਾਲ ਕੀਤੇ ਸਮਝੌਤਿਆਂ ਦਾ ਵਿਰੋਧ ਕੀਤਾ ਅਤੇ ਇਸ ਨੂੰ ਕਿਸਾਨ ਮਾਰੂ ਸਮਝੌਤੇ ਗਰਦਾਨਦਿਆਂ ਇਨ੍ਹਾਂ ਨੂੰ ਰੱਦ ਕਰਨ ਦੀ ਮੰਗ ਕੀਤੀ। ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਨੂੰ ਦੱਸਿਆ ਜਾਵੇ ਕਿ ਆਉਣ ਵਾਲੇ ਸਮੇਂ ਵਿੱਚ ਝੋਨੇ ਦੀ ਕਿਹੜੀ ਕਿਸਮ ਦੀ ਪਨੀਰੀ ਬੀਜੀ ਜਾਵੇ ਤਾਂ ਕਿ ਕਿਸਾਨਾਂ ਦੀ ਫ਼ਸਲ ਮੰਡੀਆਂ ਵਿੱਚ ਨਾ ਰੁਲੇ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜਿਹੜੀਆਂ ਕੰਪਨੀਆਂ ਨੇ ਆਲੂਆਂ ਦੇ ਕੰਟਰੈਕਟ ਕੀਤੇ ਸਨ ਅਤੇ ਹੁਣ ਆਲੂ ਨਹੀਂ ਖਰੀਦੇ, ਉਨ੍ਹਾਂ ਖ਼ਿਲਾਫ਼ ਪੰਜਾਬ ਸਰਕਾਰ ਕੇਸ ਦਰਜ ਕਰੇ ਤਾਂ ਕਿ ਅੱਗੇ ਤੋਂ ਕਿਸਾਨਾਂ ਨਾਲ ਅਜਿਹਾ ਵਰਤਾਰਾ ਨਾ ਵਾਪਰੇ। ਸਟੇਜ ਦੀ ਕਾਰਵਾਈ ਨਿਰਮਲ ਸਿੰਘ ਨੇ ਚਲਾਈ। ਇਸ ਮੌਕੇ ਗੁਰਦੇਵ ਸਿੰਘ, ਮੁਕੰਦ ਕਮਲ, ਓਕਾਰ ਸਿੰਘ, ਬਿੱਕਰ ਸਿੰਘ, ਮਹਿੰਦਰ ਸਿੰਘ, ਨਿਰਮਲ ਸਿੰਘ, ਦਵਿੰਦਰ ਸਿੰਘ ਸਮਾਲਸਰ, ਜਗਜੀਤ ਸਿੰਘ ਸਮਾਧ ਭਾਈ, ਜੋਗਿੰਦਰ ਸਿੰਘ ਸਮਾਧ ਭਾਈ, ਗੁਰਬਚਨ ਸਿੰਘ ਲੰਗਿਆਣਾ, ਜਰਨੈਲ ਸਿੰਘ ਭਲੂਰ, ਹਰਦੀਪ ਸਿੰਘ ਭਲੂਰ, ਬਲਜੀਤ ਸਿੰਘ ਭਲੂਰ, ਗੁਰਦੇਵ ਸਿੰਘ ਭਲੂਰ, ਇਕਬਾਲ ਸਿੰਘ ਬਾਘਾ ਪੁਰਾਣਾ, ਜਗੀਰ ਸਿੰਘ ਬਾਘਾ ਪੁਰਾਣਾ, ਜਸਵੰਤ ਸਿੰਘ ਬਾਘਾ ਪੁਰਾਣਾ, ਮੇਜਰ ਸਿੰਘ ਰਾਜਿਆਣਾ, ਜਗਮੋਹਨ ਸਿੰਘ ਰਾਜਿਆਣਾ, ਸੁਖਦੇਵ ਸਿੰਘ ਰਾਜੇਆਣਾ ਅਤੇ ਸਿਕੰਦਰ ਸਿੰਘ ਬਾਘਾਪੁਰਾਣਾ ਹਾਜ਼ਰ ਸਨ।

Advertisement

Advertisement
Advertisement
×