ਭੁੱਚੋ ਮੰਡੀ: ਸਥਾਨਕ ਵਾਰਡ ਨੰਬਰ-12 ਵਾਸੀਆਂ ਨੇ ‘ਆਪ’ ਦੇ ਵਾਰਡ ਇੰਚਾਰਜ ਅੰਮ੍ਰਿਤ ਲਾਲ ਦੀ ਅਗਵਾਈ ਹੇਠ ਅੱਜ ਪਾਵਰਕੌਮ ਦੀ ਸਬ-ਡਵਿੀਜ਼ਨ ਭੁੱਚੋ ਕਲਾਂ ਦੇ ਐਸਡੀਓ ਨੂੰ ਮੰਗ ਪੱਤਰ ਦਿੱਤਾ। ਇਸ ਵਿੱਚ ਬਿਜਲੀ ਦੀ ਘੱਟ ਵੋਲਟੇਜ ਨੂੰ ਪੂਰਾ ਕਰਨ ਲਈ ਵੱਡਾ ਟਰਾਂਸਫਾਰਮਰ ਖੇਤਾਂ ਦੀ ਬਜਾਇ ਵਾਰਡ ਵਿੱਚ ਲਗਾਉਣ ਅਤੇ ਗਲੀਆਂ ਵਿੱਚ ਤਾਰਾਂ ਦੇ ਗੁੱਛਿਆਂ ਨੂੰ ਖ਼ਤਮ ਕਰਨ ਦੀ ਮੰਗ ਕੀਤੀ ਗਈ। ਅੰਮ੍ਰਿਤ ਲਾਲ, ਪੁਸ਼ਪਾ ਰਾਣੀ, ਕਾਕਾ ਸੂਬੇਦਾਰ, ਵਾਰਡ ਵਾਸੀ ਬਲਦੇਵ ਸਿੰਘ, ਵਜ਼ੀਰ ਸਿੰਘ ਅਤੇ ਦਰਸ਼ਨ ਸਿੰਘ ਨੇ ਕਿਹਾ ਕਿ ਵਾਰਡ ਨੂੰ ਖੇਤਾਂ ਵਿੱਚ ਲੱਗੇ ਟਰਾਂਸਫਾਰਮਰ ਤੋਂ ਸਪਲਾਈ ਦਿੱਤੀ ਹੋਈ ਹੈ, ਜੋ ਪੂਰੀ ਬਿਜਲੀ ਨਹੀਂ ਦੇ ਰਿਹਾ। ਇਸ ਮੌਕੇ ‘ਆਪ’ ਦੇ ਸਰਕਲ ਪ੍ਰਧਾਨ ਲਖਵੀਰ ਕਾਕਾ ਵੀ ਮੌਜੂਦ ਸਨ। -ਪੱਤਰ ਪ੍ਰੇਰਕ