DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਐਡਵੋਕੇਟ ਦੀ ਮੌਤ ਦੀ ਜਾਂਚ ਮੰਗੀ

ਮਾਨਸਾ ਨੇੜਲੇ ਪਿੰਡ ਰੱਲਾ ਦੀ ਐਡਵੋਕੇਟ ਧੀ ਦਿਲਜੋਤ ਕੌਰ ਦੀ ਲੁਧਿਆਣਾ ਵਿੱਚ ਭੇਤ-ਭਰੀ ਮੌਤ ਦੀ ਸੀ ਪੀ ਆਈ (ਐੱਮ ਐੱਲ) ਲਿਬਰੇਸ਼ਨ ਨੇ ਕੇਸ ਦਰਜ ਕਰਨ ਤੇ ਉੱਚ ਪੱਧਰੀ ਜਾਂਚ ਦੀ ਮੰਗ ਕਰਦਿਆਂ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ। ਪਿੰਡ ਰੱਲਾ...

  • fb
  • twitter
  • whatsapp
  • whatsapp
Advertisement

ਮਾਨਸਾ ਨੇੜਲੇ ਪਿੰਡ ਰੱਲਾ ਦੀ ਐਡਵੋਕੇਟ ਧੀ ਦਿਲਜੋਤ ਕੌਰ ਦੀ ਲੁਧਿਆਣਾ ਵਿੱਚ ਭੇਤ-ਭਰੀ ਮੌਤ ਦੀ ਸੀ ਪੀ ਆਈ (ਐੱਮ ਐੱਲ) ਲਿਬਰੇਸ਼ਨ ਨੇ ਕੇਸ ਦਰਜ ਕਰਨ ਤੇ ਉੱਚ ਪੱਧਰੀ ਜਾਂਚ ਦੀ ਮੰਗ ਕਰਦਿਆਂ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ। ਪਿੰਡ ਰੱਲਾ ਵਿੱਚ ਅੱਜ ਲਿਬਰੇਸ਼ਨ ਦੇ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਰਾਜਵਿੰਦਰ ਰਾਣਾ, ਸੂਬਾ ਆਗੂ ਹਰਭਗਵਾਨ ਭੀਖੀ, ਵਿਦਿਆਰਥੀ ਜਥੇਬੰਦੀ ਆਇਸਾ ਦੇ ਸੁਖਜੀਤ ਰਾਮਾਨੋਦੀ, ਮਜ਼ਦੂਰ ਮੁਕਤੀ ਮੋਰਚਾ ਦੇ ਗੁਰਸੇਵਕ ਸਿੰਘ ਮਾਨਬੀਬੜੀਆ ਨੇ ਪੀੜਤ ਪਰਿਵਾਰ ਦੀ ਮਾਤਾ ਵੀਰਪਾਲ ਕੌਰ ਤੇ ਮਾਮਾ ਸ਼ਿਵਜੀ ਰਾਮ ਨਾਲ ਦੁੱਖ ਪ੍ਰਗਟ ਕੀਤਾ। ਲਿਬਰੇਸ਼ਨ ਆਗੂਆਂ ਨੇ ਕਿਹਾ ਕਿ ਪਰਿਵਾਰ ਦਾ ਦੋਸ਼ ਹੈ ਕਿ ਜਥੇਬੰਦੀ ਦੇ ਕੁਝ ਆਗੂ ਦਿਲਜੋਤ ਕੌਰ ਨੂੰ ਪ੍ਰੇਸ਼ਾਨ ਕਰਦੇ ਸਨ। ਉਨ੍ਹਾਂ ਦੱਸਿਆ ਕਿ ਪੰਜ ਜਨਵਰੀ ਸ਼ਾਮ ਨੂੰ ਇੱਕ ਕਾਰਕੁੰਨ ਦਾ ਫੋਨ ਆਇਆ, ਜਦੋਂ ਪਰਿਵਾਰ ਪੁੱਜਾ ਤਾਂ ਦਿਲਜੋਤ ਕੌਰ ਦੀ ਲਾਸ਼ ਮਿਲੀ। ਪਰਿਵਾਰ ਨੇ ਪੁਲੀਸ ਪ੍ਰਸ਼ਾਸਨ ’ਤੇ ਟਾਲਮਟੋਲ ਦਾ ਦੋਸ਼ ਲਾਇਆ।

ਲਿਬਰੇਸ਼ਨ ਆਗੂਆਂ ਨੇ ਕਿਹਾ ਕਿ ਖੁਦਕੁਸ਼ੀ ਨੋਟ ਸ਼ੱਕੀ ਹੈ, ਜਿਸ ਦੀ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਅਸਲੀਅਤ ਸਾਹਮਣੇ ਆ ਸਕੇ ਅਤੇ ਦਿਲਜੋਤ ਕੌਰ ਦੀ ਮੌਤ ਲਈ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਦਿਲਜੋਤ ਨੂੰ ਇਨਸਾਫ਼ ਦਿਵਾਉਣ ਲਈ ਭਲਕੇ 9 ਜਨਵਰੀ ਨੂੰ ਲੁਧਿਆਣੇ ਵਿੱਚ ਸਾਂਝੀ ਮੀਟਿੰਗ ਬੁਲਾਈ ਗਈ ਹੈ, ਜੋ ਪ੍ਰਸਾਸ਼ਨ ਨੂੰ ਮਿਲੇਗੀ ਤੇ ਐਕਸ਼ਨ ਕਮੇਟੀ ਦਾ ਗਠਨ ਕਰਕੇ ਅਗਲੇ ਸੰਘਰਸ਼ ਦਾ ਐਲਾਨ ਕਰੇਗੀ ।

Advertisement

Advertisement
Advertisement
×