DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Defying Poverty: 4 Bathinda Students Crack JEE Advanced: ਤੰਗੀਆਂ-ਤੁਰਸ਼ੀਆਂ ਵੀ ਨਾ ਰੋਕ ਸਕੀਆਂ ਜਿਨ੍ਹਾਂ ਦੇ ਰਾਹ...

ਸਰਕਾਰੀ ਸਕੂਲਾਂ ਦੇ ਚਾਰ ਵਿਦਿਆਰਥੀਆਂ ਨੇ ਜੇ ਈ ਈ ਐਡਵਾਂਸਡ ’ਚ ਮਾਅਰਕਾ ਮਾਰਿਆ

  • fb
  • twitter
  • whatsapp
  • whatsapp
Advertisement

ਸੀਮਤ ਸਾਧਨਾਂ ਅਤੇ ਆਰਥਿਕ ਤੰਗੀਆਂ ਦੇ ਬਾਵਜੂਦ ਬਠਿੰਡਾ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੇ ਚਾਰ ਵਿਦਿਆਰਥੀਆਂ ਨੇ ਜੇ ਈ ਈ ਐਡਵਾਂਸਡ- 2026 ਪ੍ਰੀਖਿਆ ਪਾਸ ਕਰ ਕੇ ਸ਼ਾਨਦਾਰ ਉਪਲਬਧੀ ਹਾਸਲ ਕੀਤੀ ਹੈ। ਇਸ ਸਫ਼ਲਤਾ ਨਾਲ ਉਨ੍ਹਾਂ ਲਈ ਆਈ ਆਈ ਟੀ, ਐੱਨ ਆਈ ਟੀ ਅਤੇ ਹੋਰ ਪ੍ਰਮੁੱਖ ਇੰਜਨੀਅਰਿੰਗ ਸੰਸਥਾਵਾਂ ਵਿੱਚ ਦਾਖ਼ਲੇ ਦੇ ਰਾਹ ਖੁੱਲ੍ਹ ਗਏ ਹਨ। ਇਨ੍ਹਾਂ ਸਫ਼ਲ ਵਿਦਿਆਰਥੀਆਂ ਵਿੱਚ ਅਨਮੋਲਪ੍ਰੀਤ ਸਿੰਘ (ਸ਼ਹੀਦ ਸੰਦੀਪ ਸਿੰਘ ਸਰਕਾਰੀ ਸਕੂਲ, ਪਰਸ ਰਾਮ ਨਗਰ), ਅਭੈ ਸਾਮਾ ਅਤੇ ਕਿਸ਼ਨਾ ਬਾਈ (ਮੈਰੀਟੋਰੀਅਸ ਸਕੂਲ, ਬਠਿੰਡਾ) ਅਤੇ ਪ੍ਰਭਜੋਤ ਸਿੰਘ (ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਭੁੱਚੋ ਮੰਡੀ) ਦੇ ਨਾਂ ਸ਼ਾਮਲ ਹਨ।

ਇਨ੍ਹਾਂ ਦੀ ਵੱਡੀ ਸਫ਼ਲਤਾ ਪਿੱਛੇ ਐੱਚ ਐੱਮ ਈ ਐੱਲ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਅਤੇ ਸੀ ਐੱਸ ਆਰ ਐੱਲ, ਦਿੱਲੀ ਵੱਲੋਂ ਚਲਾਇਆ ਜਾ ਰਿਹਾ ‘ਨੈਸ਼ਨਲ ਸੁਪਰ 100’ ਪ੍ਰੋਗਰਾਮ ਅਹਿਮ ਭੂਮਿਕਾ ਨਿਭਾਅ ਰਿਹਾ ਹੈ। ਇਸ ਤਹਿਤ ਹੋਣਹਾਰ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਵਿਦਿਆਰਥੀਆਂ ਨੂੰ 11 ਮਹੀਨਿਆਂ ਦੀ ਮੁਫ਼ਤ ਰਿਹਾਇਸ਼ੀ ਕੋਚਿੰਗ, ਭੋਜਨ ਅਤੇ ਹੋਰ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ।

Advertisement

ਫਾਜ਼ਿਲਕਾ ਦੇ ਅਭੈ ਸਾਮਾ ਨੇ ਪਰਿਵਾਰਕ ਆਰਥਿਕ ਮੁਸ਼ਕਲਾਂ ਦੇ ਬਾਵਜੂਦ ਇਹ ਪ੍ਰੀਖਿਆ ਪਾਸ ਕੀਤੀ, ਜਦਕਿ ਮਜ਼ਦੂਰ ਪਰਿਵਾਰ ਨਾਲ ਸਬੰਧਤ ਪ੍ਰਭਜੋਤ ਸਿੰਘ ਨੇ ਵੀ ਸਖ਼ਤ ਮਿਹਨਤ ਨਾਲ ਇਹ ਸਫਲਤਾ ਹਾਸਲ ਕੀਤੀ। ਅਨਮੋਲਪ੍ਰੀਤ ਸਿੰਘ ਨੂੰ ਸੁਪਰ 100 ਪ੍ਰੋਗਰਾਮ ਰਾਹੀਂ ਮਿਲੀ ਮਾਹਿਰ ਰਹਿਨੁਮਾਈ ਨੇ ਉਸ ਦੇ ਸੁਪਨਿਆਂ ਨੂੰ ਨਵੀਂ ਉਡਾਣ ਦਿੱਤੀ।

Advertisement

ਮੁੱਖ ਮੰਤਰੀ ਨੇ ਸ਼ਨਾਇਆ ਮਹਿਤਾ ਦੀ ਹੌਸਲਾ-ਅਫ਼ਜ਼ਾਈ ਕੀਤੀ

ਬਾਘਾਪੁਰਾਣਾ (ਕਿਰਨਦੀਪ ਸਿੰਘ ਬੰਬੀਹਾ): ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਵਿੱਚ ਬਾਘਾਪੁਰਾਣਾ ਵਿੱਦਿਅਕ ਸੰਸਥਾ ਪੰਜਾਬ ਕੋ-ਐਜੂਕੇਸ਼ਨ ਸੀਨੀਅਰ ਸੈਕੰਡਰੀ ਸਕੂਲ ਦੀ ਹੋਣਹਾਰ ਵਿਦਿਆਰਥਣ ਸ਼ਨਾਇਆ ਮਹਿਤਾ ਨੇ ਕੁੱਲ 500 ਅੰਕਾਂ ਵਿੱਚੋਂ 489 ਅੰਕ ਪ੍ਰਾਪਤ ਕਰ ਕੇ ਜ਼ਿਲ੍ਹੇ ਵਿੱਚੋਂ ਪਹਿਲਾ ਅਤੇ ਪੰਜਾਬ ਦੀ ਮੈਰਿਟ ਸੂਚੀ ਵਿੱਚੋਂ 12ਵਾਂ ਸਥਾਨ ਹਾਸਲ ਕੀਤਾ। ਇਸ ਮਾਣਮੱਤੀ ਸਫ਼ਲਤਾ ’ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹੋਣਹਾਰ ਧੀ ਨੂੰ ਉਚੇਚੇ ਤੌਰ ’ਤੇ ਸੱਦ ਕੇ ਸਨਮਾਨ ਸਮਾਗਮ ’ਚ ਸਨਮਾਨਿਤ ਕੀਤਾ। ਸਿੱਖਿਆ ਮੰਤਰੀ ਹਰਜੋਤ ਬੈਂਸ ਤੇ ਦਿੱਲੀ ਦੇ ਸਾਬਕਾ ਉਪ ਮੁੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਵੀ ਸ਼ਨਾਇਆ ਮਹਿਤਾ ਨੂੰ ਸਨਮਾਨਿਤ ਕੀਤਾ। ਵਿਦਿਆਰਥਣ ਸ਼ਨਾਇਆ ਮਹਿਤਾ ਨੇ ਭਾਵੁਕ ਹੁੰਦਿਆਂ ਕਿਹਾ ਕਿ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਵੱਲੋਂ ਬੱਚਿਆਂ ਨੂੰ ਖ਼ੁਦ ਬੁਲਾ ਕੇ ਸਨਮਾਨਿਤ ਕਰਨਾ ਸ਼ਾਨਦਾਰ ਉਪਰਾਲਾ ਹੈ।

Advertisement
×