ਰੇਲਗੱਡੀ ਹੇਠ ਆਉਣ ਕਾਰਨ ਮੌਤ
ਜਲੰਧਰ: ਨਕੋਦਰ ਤੋਂ ਜਲੰਧਰ ਆ ਰਹੀ ਡੀਐਮਯੂ ਦੀ ਲਪੇਟ ਵਿੱਚ ਆ ਕੇ ਬੱਸ ਦੇ ਬਾਡੀ ਬਿਲਡਿੰਗ ਮਕੈਨਿਕ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਜਤਿੰਤਰ ਕੁਮਾਰ ਵਾਸੀ ਪ੍ਰੀਤ ਨਗਰ ਵਜੋਂ ਹੋਈ ਹੈ। ਪੁਲੀਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ’ਚ...
Advertisement
ਜਲੰਧਰ: ਨਕੋਦਰ ਤੋਂ ਜਲੰਧਰ ਆ ਰਹੀ ਡੀਐਮਯੂ ਦੀ ਲਪੇਟ ਵਿੱਚ ਆ ਕੇ ਬੱਸ ਦੇ ਬਾਡੀ ਬਿਲਡਿੰਗ ਮਕੈਨਿਕ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਜਤਿੰਤਰ ਕੁਮਾਰ ਵਾਸੀ ਪ੍ਰੀਤ ਨਗਰ ਵਜੋਂ ਹੋਈ ਹੈ। ਪੁਲੀਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਮ੍ਰਿਤਕ ਦੀ ਪਤਨੀ ਰਾਧਾ ਨੇ ਦੱਸਿਆ ਕਿ ਦੋ ਮਹੀਨੇ ਪਹਿਲਾਂ ਇੱਕ ਹਾਦਸੇ ਵਿੱਚ ਉਸ ਦੇ ਪਤੀ ਜਤਿੰਦਰ ਦਾ ਹੱਥ ਕੱਟਿਆ ਗਿਆ ਸੀ। ਫਿਰ ਉਸ ਦਾ ਅਪਰੇਸ਼ਨ ਵੀ ਹੋਇਆ ਪਰ ਉਦੋਂ ਤੋਂ ਉਹ ਚਿੰਤਾ ਵਿੱਚ ਰਹਿੰਦਾ ਸੀ। ਐਤਵਾਰ ਨੂੰ ਉਹ ਲਾਡੋਵਾਲੀ ਰੋਡ ਮੈਡੀਕਲ ਸਟੋਰ ਤੋਂ ਦਵਾਈ ਲੈਣ ਦਾ ਕਹਿ ਕੇ ਘਰੋਂ ਨਿਕਲਿਆ ਸੀ ਪਰ ਰਾਤ ਤੱਕ ਘਰ ਵਾਪਸ ਨਹੀਂ ਆਇਆ। ਸਵੇਰੇ ਉਸ ਨੂੰ ਹਾਦਸੇ ਬਾਰੇ ਪਤਾ ਲੱਗਿਆ। -ਪੱਤਰ ਪ੍ਰੇਰਕ
Advertisement
Advertisement
×

