DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

DAP Fertilizer Shortage: ਡੀ ਏ ਪੀ ਖਾਦ ਨਾ ਮਿਲਣ ਕਾਰਨ ਕਿਸਾਨਾਂ ’ਚ ਰੋਸ

ਡੀ ਏ ਪੀ ਖਾਦ ਨਾ ਮਿਲਣ ’ਤੇ ਰੋਹ ਵਿੱਚ ਆਏ ਕਿਸਾਨਾਂ ਨੇ ਮੰਗਲਵਾਰ ਨੂੰ ਨਾਥੂਸਰੀ ਚੌਪਟਾ ਵਿੱਚ ਸਿਰਸਾ-ਭਾਦਰਾ ਰੋਡ ਜਾਮ ਕਰ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਸੂਚਨਾ ਮਿਲਣ ’ਤੇ ਨਾਥੂਸਰੀ ਚੌਪਟਾ ਪੁਲੀਸ ਟੀਮ ਨਾਲ ਮੌਕੇ ’ਤੇ ਪਹੁੰਚੀ ਅਤੇ ਕਿਸਾਨਾਂ ਨੂੰ...

  • fb
  • twitter
  • whatsapp
  • whatsapp
featured-img featured-img
ਖਾਦ ਕੇਂਦਰ ਦੇ ਬਾਹਰ ਸੜਕ ’ਤੇ ਖੜ੍ਹੇ ਕਿਸਾਨ ਨਾਲ ਗੱਲਬਾਤ ਕਰਦੇ ਅਧਿਕਾਰੀ।
Advertisement

ਡੀ ਏ ਪੀ ਖਾਦ ਨਾ ਮਿਲਣ ’ਤੇ ਰੋਹ ਵਿੱਚ ਆਏ ਕਿਸਾਨਾਂ ਨੇ ਮੰਗਲਵਾਰ ਨੂੰ ਨਾਥੂਸਰੀ ਚੌਪਟਾ ਵਿੱਚ ਸਿਰਸਾ-ਭਾਦਰਾ ਰੋਡ ਜਾਮ ਕਰ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਸੂਚਨਾ ਮਿਲਣ ’ਤੇ ਨਾਥੂਸਰੀ ਚੌਪਟਾ ਪੁਲੀਸ ਟੀਮ ਨਾਲ ਮੌਕੇ ’ਤੇ ਪਹੁੰਚੀ ਅਤੇ ਕਿਸਾਨਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰ ਕਿਸਾਨ ਆਪਣੀ ਮੰਗ ’ਤੇ ਬਾਜ਼ਿੱਦ ਰਹੇ। ਕਿਸਾਨਾਂ ਨੇ ਮੰਗ ਕੀਤੀ ਕਿ ਪਹਿਲਾਂ ਕੇਂਦਰ ਨੂੰ ਖੋਲ੍ਹਿਆ ਜਾਵੇ ਅਤੇ ਫਿਰ ਖਾਦ ਵੰਡ ਲਈ ਟੋਕਨ ਵੰਡੇ ਜਾਣ। ਇਸ ਦੌਰਾਨ ਸਿਰਸਾ-ਭਾਦਰਾ ਰੋਡ ’ਤੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ ਅਤੇ ਕਿਸਾਨ ਡੀ ਏ ਪੀ ਖਾਦ ਦੀ ਮੰਗ ਕਰਦੇ ਹੋਏ ਨਾਅਰੇਬਾਜ਼ੀ ਕਰਦੇ ਰਹੇ।

ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਡੀ ਏ ਪੀ ਦੀ ਕਮੀ ਕਾਰਨ ਕਿਸਾਨ ਕਈ ਦਿਨਾਂ ਤੋਂ ਲਗਾਤਾਰ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਹੁਣ ਸਰ੍ਹੋਂ ਦੀ ਬਿਜਾਈ ਦਾ ਸਮਾਂ ਹੈ ਅਤੇ ਕਿਸਾਨਾਂ ਨੂੰ ਖਾਦ ਨਹੀਂ ਮਿਲ ਰਹੀ। ਕਿਸਾਨ ਸੰਦੀਪ ਕੁਮਾਰ, ਬੰਸੀ ਲਾਲ, ਨਿਹਾਲ ਸਿੰਘ, ਕ੍ਰਿਸ਼ਨ ਕੁਮਾਰ, ਨੀਰਜ ਆਦਿ ਨੇ ਦੱਸਿਆ ਕਿ ਉਹ ਸਵੇਰੇ 5 ਵਜੇ ਦੇ ਕਰੀਬ ਆਏ ਸਨ ਅਤੇ ਇਫਕੋ ਕੇਂਦਰ ਦੇ ਸਾਹਮਣੇ ਲਾਈਨ ਵਿੱਚ ਖੜ੍ਹੇ ਹੋ ਗਏ। ਉਨ੍ਹਾਂ ਨੂੰ ਟੋਕਨ ਦਿੱਤੇ ਗਏ ਸਨ ਪਰ ਖਾਦ ਨਹੀਂ ਦਿੱਤੀ ਗਈ। ਕਿਸਾਨਾਂ ਦੀ ਭੀੜ ਨੂੰ ਦੇਖ ਕੇ ਇਫਕੋ ਦੇ ਸੈਂਟਰ ਇੰਚਾਰਜ ਨੇ ਕੇਂਦਰ ਨੂੰ ਜਿੰਦਰਾ ਲਾ ਦਿੱਤਾ ਅਤੇ ਚਲੇ ਗਏ। ਇਸ ਕਾਰਨ ਗੁੱਸੇ ਵਿੱਚ ਆਏ ਕਿਸਾਨਾਂ ਨੇ ਪ੍ਰਦਰਸ਼ਨ ਅਤੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।

Advertisement

ਇਲਾਕੇ ਦੇ ਰੁਪਾਣਾ, ਸ਼ਾਹਪੁਰੀਆ, ਹਾਜੀਰਾ, ਨੱਥੂਸਰੀ ਕਲਾਂ, ਲੁਦੇਸਰ, ਮਖੋਸਰਾਣੀ ਆਦਿ ਕਈ ਪਿੰਡਾਂ ਦੇ ਸੈਂਕੜੇ ਕਿਸਾਨ ਖਾਦ ਲਈ ਭਟਕਦੇ ਰਹੇ ਪਰ ਉਨ੍ਹਾਂ ਨੂੰ ਡੀ ਏ ਪੀ ਨਹੀਂ ਮਿਲੀ।

Advertisement

Advertisement
×