DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਡਕੌਂਦਾ ਯੂਨੀਅਨ ਚੰਡੀਗੜ੍ਹ ਮੋਰਚੇ ’ਚ ਸ਼ਾਮਲ ਹੋਵੇਗੀ: ਧਨੇਰ

ਕਿਸਾਨੀ ਮੰਗਾਂ ਸਬੰਧੀ ਐੱਸ ਕੇ ਐੱਮ ਦੇ ਸੱਦੇ ’ਤੇ ਪਹਿਲੀ ਸਤੰਬਰ ਤੋਂ ਲੱਗਣ ਜਾ ਰਹੇ ਮੋਰਚੇ ’ਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ (ਧਨੇਰ) ਵੱਲੋਂ ਭਰਵੀਂ ਸ਼ਮੂਲੀਅਤ ਯਕੀਨੀ ਬਣਾਉਣ ਦੀ ਤਿਆਰੀ ਲਈ ਕਮੇਟੀ ਆਗੂਆਂ ਇੱਥੇ ਸੂਬਾ ਪ੍ਰਧਾਨ ਮਨਜੀਤ ਧਨੇਰ ਦੀ ਅਗਵਾਈ...

  • fb
  • twitter
  • whatsapp
  • whatsapp
featured-img featured-img
ਮੀਟਿੰਗ ਮਗਰੋਂ ਜਾਣਕਾਰੀ ਦੇਣ ਮੌਕੇ ਬੀ ਕੇ ਯੂ (ਏਕਤਾ) ਡਕੌਂਦਾ ਧਨੇਰ ਦੇ ਸੂਬਾ ਪ੍ਰਧਾਨ ਮਨਜੀਤ ਧਨੇਰ ਅਤੇ ਸਾਥੀ ਆਗੂ।
Advertisement

ਕਿਸਾਨੀ ਮੰਗਾਂ ਸਬੰਧੀ ਐੱਸ ਕੇ ਐੱਮ ਦੇ ਸੱਦੇ ’ਤੇ ਪਹਿਲੀ ਸਤੰਬਰ ਤੋਂ ਲੱਗਣ ਜਾ ਰਹੇ ਮੋਰਚੇ ’ਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ (ਧਨੇਰ) ਵੱਲੋਂ ਭਰਵੀਂ ਸ਼ਮੂਲੀਅਤ ਯਕੀਨੀ ਬਣਾਉਣ ਦੀ ਤਿਆਰੀ ਲਈ ਕਮੇਟੀ ਆਗੂਆਂ ਇੱਥੇ ਸੂਬਾ ਪ੍ਰਧਾਨ ਮਨਜੀਤ ਧਨੇਰ ਦੀ ਅਗਵਾਈ ਹੇਠ ਮੀਟਿੰਗ ਕਰ ਕੇ ਜਾਇਜ਼ਾ ਲਿਆ। ਡਕੌਂਦਾ ਆਗੂ ਸਤਨਾਮ ਸਿੰਘ ਬਰਨਾਲਾ, ਬਾਬੂ ਸਿੰਘ ਖੁੱਡੀ ਕਲਾਂ, ਗੁਰਮੀਤ ਸੁਖਪੁਰਾ, ਵਾਹਿਗੁਰੂ ਸਿੰਘ, ਗੁਰਮੀਤ ਸਿੰਘ ਬਿੱਟੂ, ਗੋਰਾ ਰਾਏਸਰ ਆਦਿ ਨੇ ਦੱਸਿਆ ਕਿ ਜਥੇਬੰਦੀ ਵੱਲੋਂ ਕਾਫ਼ਲੇ ਬੰਨ੍ਹ ਕੇ ਮੋਰਚੇ ’ਚ ਸ਼ਿਰਕਤ ਕਰਨ ਦੀਆਂ ਤਿਆਰੀਆਂ ਮੁਕੰਮਲ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਪਾਣੀਆਂ ਦਾ ਮਸਲਾ ਰਿਪੇਰੀਅਨ ਅਤੇ ਬੇਸਿਨ ਸਿਧਾਂਤ ਅਨੁਸਾਰ ਹੱਲ ਕਰਨ, ਪੁਨਰਗਠਨ ਐਕਟ ਦੀ ਧਾਰਾ 78,79,80 ਰੱਦ ਕਰਨ, ਹਰ ਖੇਤ, ਕਰ ਘਰ ਲਈ ਪਾਣੀ ਦਾ ਪ੍ਰਬੰਧ ਕਰਨ, ਭਾਰਤ-ਅਮਰੀਕਾ ਸਮਝੌਤਾ ਵਪਾਰ ਵਾਰਤਾ ਬੰਦ ਕਰਨ, ਕਿਸਾਨਾਂ-ਮਜ਼ਦੂਰਾਂ ਸਿਰ ਚੜ੍ਹਿਆ ਕਰਜ਼ਾ ਖ਼ਤਮ ਕਰਨ, ਸਾਰੀਆਂ ਫ਼ਸਲਾਂ ’ਤੇ ਐੱਮ ਐੱਸ ਪੀ ਦੇਣ ਅਤੇ ਖ੍ਰੀਦ ਦੀ ਗਾਰੰਟੀ ਕਰਨ, ਬਿਜਲੀ ਸੋਧ ਬਿੱਲ-2025, ਬੀਜ ਬਿੱਲ ਰੱਦ ਕਰਨ ਆਦਿ ਮੰਗਾਂ ਤੋਂ ਇਲਾਵਾ ਕੇਂਦਰ ਅਤੇ ਪੰਜਾਬ ਸਰਕਾਰ ਨਾਲ ਸਬੰਧਤ ਹੋਰ ਮੰਗਾਂ ਵੀ ਉਭਾਰੀਆਂ ਜਾਣਗੀਆਂ। ਪੰਜਾਬ ਸਰਕਾਰ ਦੇ ਸੰਘਰਸ਼ਸ਼ੀਲਾਂ ਉੱਪਰ ਜਬਰ ਹੱਲੇ ਨੂੰ ਵੀ ਉਭਾਰਿਆ ਜਾਵੇਗਾ। ਆਗੂਆਂ ਕਿਹਾ ਕਿ ਮੋਰਚੇ ਵਿੱਚ ਕਾਫ਼ਲੇ ਆਪੋ ਆਪਣੇ ਟਰੈਕਟਰ ਟਰਾਲੀਆਂ ਰਾਹੀਂ 31 ਅਗਸਤ ਨੂੰ ਰਵਾਨਾ ਹੋਕੇ ਸ਼ਾਮ ਤੱਕ ਪੱਕੇ ਮੋਰਚੇ ਵਾਲੀ ਥਾਂ ਪਹੁੰਚ ਜਾਣਗੇ।

Advertisement
Advertisement
×