DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Muktsar Concrete Road Damages: ਨਵੀਂ ਸੜਕ ’ਤੇ ਖਾਨਾਪੂਰਤੀ ਲਈ ਬਣਾਏ ਜਾ ਰਹੇ ਨੇ ਕੱਟ

ਸਡ਼ਕਾਂ ’ਚ ਤਰੇੜਾਂ ਪਈਆਂ; ਜਾਲੀਆਂ ਟੁੱਟੀਆਂ

  • fb
  • twitter
  • whatsapp
  • whatsapp
featured-img featured-img
ਨਵੀਂ ਬਣੀ ਕੰਕਰੀਟ ਦੀ ਸੜਕ ’ਚ ਪਈਆਂ ਤਰੇੜ।
Advertisement

ਖ਼ਾਲਸਾ ਸਕੂਲ ਤੋਂ ਚੱਕ ਬੀੜ ਸਰਕਾਰ ’ਚੋਂ ਹੋ ਕੇ ਮੁਕਤਸਰ ਸ਼ਹਿਰ ਨੂੰ ਡੀ ਸੀ ਦਫ਼ਤਰ ਨਾਲ ਮਿਲਾਉਣ ਵਾਲੀ ਨਵੀਂ ਬਣੀ ਕੰਕਰੀਟ ਸੜਕ ਦੇ ਬਦਹਾਲ ਹੋਣ ਪਿੱਛੇ ਵੱਡੀ ਤਕਨੀਕੀ ਲਾਪ੍ਰਵਾਹੀ ਸਾਹਮਣੇ ਆਈ ਹੈ। ਸੜਕ ਉੱਪਰ ਕਟਿੰਗ ਮਸ਼ੀਨ ਨਾਲ ਸਿਰਫ਼ ਲਕੀਰਾਂ ਵਾਹ ਕੇ ਖਾਨਾਪੂਰਤੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਤਕਨੀਕੀ ਮਾਪਦੰਡਾਂ ਅਨੁਸਾਰ ਜਦੋਂ ਵੀ ਕੰਕਰੀਟ ਦੀ ਸੜਕ ਬਣਾਈ ਜਾਂਦੀ ਹੈ ਤਾਂ ਉਸ ਵਿੱਚ ਨਿਸ਼ਚਿਤ ਦੂਰੀ ’ਤੇ ਅੰਤਰਾਲ ਪਾਉਣ ਲਈ ਕੱਟ ਦੇਣਾ ਬੇਹੱਦ ਜ਼ਰੂਰੀ ਹੁੰਦਾ ਹੈ। ਜੇਕਰ ਇਹ ਕੱਟ ਨਾ ਦਿੱਤੇ ਜਾਣ ਤਾਂ ਕੰਕਰੀਟ ਆਪਸ ਵਿੱਚ ਟਕਰਾ ਕੇ ਸੜਕ ਵਿਚਕਾਰੋਂ ਫਟ ਜਾਂਦਾ ਹੈ। ਇਸ ਸੜਕ ਵਿੱਚ ਵੀ ਇਹੀ ਹੋਇਆ, ਕੱਟ ਨਾ ਦੇਣ ਕਰਕੇ ਸੜਕ ਦੋ ਮਹੀਨਿਆਂ ਵਿੱਚ ਹੀ ਥਾਂ-ਥਾਂ ਤੋਂ ਪਾਟ ਗਈ। ਸਥਾਨਕ ਨਿਵਾਸੀਆਂ ਨੇ ਦੱਸਿਆ ਕਿ ਤਰੇੜਾਂ ਨੂੰ ਲੁਕਾਉਣ ਲਈ ਪਾਇਆ ਕੈਮੀਕਲ ਵੀ ਕੰਮ ਨਹੀਂ ਆਇਆ ਕਿਉਂਕਿ ਹੇਠਲਾ ਬੇਸ ਖਰਾਬ ਹੈ। ਇਸੇ ਤਰ੍ਹਾਂ ਸੜਕ ਵਿਚਕਾਰ ਲੱਗੀਆਂ ਇੰਟਰਲਾਕਿੰਗ ਟਾਈਲਾਂ ਕਈ ਥਾਵਾਂ ਤੋਂ ਦੱਬ ਗਈਆਂ ਹਨ ਅਤੇ ਕਿਤੋਂ 2 ਇੰਚ ਉੱਚੀਆਂ ਹੋ ਕੇ ਖੱਡੇ ਬਣ ਚੁੱਕੇ ਹਨ। ਪਾਣੀ ਦੀ ਨਿਕਾਸੀ ਲਈ ਲਾਈਆਂ ਜਾਲੀਆਂ ਟੁੱਟ ਕੇ ਹਾਦਸਿਆਂ ਨੂੰ ਸੱਦਾ ਦੇ ਰਹੀਆਂ ਹਨ। ਵਿਭਾਗੀ ਅਧਿਕਾਰੀਆਂ ਨੇ ਕਿਹਾ ਕਿ ਮਸ਼ੀਨ ਕਟਿੰਗ ਦੀ ਪ੍ਰਕਿਰਿਆ ਦੀ ਵੀ ਜਾਂਚ ਕੀਤੀ ਜਾਵੇਗੀ। ਜੇ ਕੰਮ ਮਿਆਰੀ ਨਾ ਮਿਲਿਆ ਤਾਂ ਕਾਰਵਾਈ ਕੀਤੀ ਜਾਵੇਗੀ।

Advertisement
Advertisement
×