Cultural Event: ਬਲਬੀਰ ਸਿੰਘ ਸਕੂਲ ਵਿੱਚ ਤੀਆਂ ਮਨਾਈਆਂ
ਡਾਕਟਰ ਬਲਬੀਰ ਸਿੰਘ ਸਕੂਲ ਆਫ ਐਕਸੀਲੈਂਸ ਭਗਤਾ ਭਾਈ ਵਿੱਚ ਪ੍ਰਿੰਸੀਪਲ ਸੁਖਜੀਤ ਕੌਰ ਬਰਾੜ ਦੀ ਅਗਵਾਈ ਹੇਠ ਤੀਆਂ ਦਾ ਤਿਉਹਾਰ ਉਤਸ਼ਾਹ ਅਤੇ ਰਵਾਇਤੀ ਅੰਦਾਜ਼ ਨਾਲ ਮਨਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਸਕੂਲ ਦੀ ਚੇਅਰਪਰਸਨ ਡਾ. ਪ੍ਰਨੀਤ ਕੌਰ ਦਿਓਲ ਨੇ ਕੀਤੀ। ਇਸ ਮੌਕੇ...
ਡਾਕਟਰ ਬਲਬੀਰ ਸਿੰਘ ਸਕੂਲ ਆਫ ਐਕਸੀਲੈਂਸ ਭਗਤਾ ਭਾਈ ਵਿੱਚ ਪ੍ਰਿੰਸੀਪਲ ਸੁਖਜੀਤ ਕੌਰ ਬਰਾੜ ਦੀ ਅਗਵਾਈ ਹੇਠ ਤੀਆਂ ਦਾ ਤਿਉਹਾਰ ਉਤਸ਼ਾਹ ਅਤੇ ਰਵਾਇਤੀ ਅੰਦਾਜ਼ ਨਾਲ ਮਨਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਸਕੂਲ ਦੀ ਚੇਅਰਪਰਸਨ ਡਾ. ਪ੍ਰਨੀਤ ਕੌਰ ਦਿਓਲ ਨੇ ਕੀਤੀ। ਇਸ ਮੌਕੇ ਵਿਦਿਆਰਥਣਾਂ ਨੇ ਗਿੱਧਾ ਅਤੇ ਵਿਦਿਆਰਥੀਆਂ ਨੇ ਭੰਗੜਾ ਪੇਸ਼ ਕੀਤਾ। ਨੰਨ੍ਹੀਆਂ ਬੱਚੀਆਂ ਵੱਲੋਂ ਪੇਸ਼ ਕੀਤਾ ਗਿਆ ਗਿੱਧਾ ਵਿਸ਼ੇਸ਼ ਖਿੱਚ ਦਾ ਕੇਂਦਰ ਰਿਹਾ। ਚੇਅਰਪਰਸਨ ਡਾ. ਪ੍ਰਨੀਤ ਕੌਰ ਦਿਓਲ ਅਤੇ ਚੇਅਰਮੈਨ ਗੁਰਦਿਆਲ ਸਿੰਘ ਬੁੱਟਰ ਨੇ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ, ਮਾਂ ਬੋਲੀ ਅਤੇ ਨੈਤਿਕ ਕਦਰਾਂ-ਕੀਮਤਾਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਸਟੇਜ ਸੰਚਾਲਨ ਦਸਵੀਂ ਜਮਾਤ ਦੀਆਂ ਵਿਦਿਆਰਥਣਾਂ ਗੁਰਲੀਨ ਕੌਰ ਅਤੇ ਪ੍ਰਭਰੀਤ ਕੌਰ ਨੇ ਕੀਤਾ। ਸਕੂਲ ਪ੍ਰਬੰਧਕਾਂ ਵੱਲੋਂ ਬੱਚਿਆਂ ਅਤੇ ਅਧਿਆਪਕਾਂ ਲਈ ਪੰਜਾਬੀ ਰਵਾਇਤੀ ਪਕਵਾਨਾਂ ਖੀਰ ਅਤੇ ਮਾਲ੍ਹ-ਪੂੜਿਆਂ ਦਾ ਪ੍ਰਬੰਧ ਕੀਤਾ ਗਿਆ। ਅੰਤ ਵਿੱਚ ਪ੍ਰਿੰਸੀਪਲ ਸੁਖਜੀਤ ਕੌਰ ਬਰਾੜ ਨੇ ਆਏ ਹੋਏ ਮਹਿਮਾਨਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।

