ਮੋਗਾ ਗ੍ਰਾਮੀਣ ਬੈਂਕ ’ਚ ਕਰੋੜਾਂ ਰੁਪਏ ਦਾ ਖੇਤੀ ਕਰਜ਼ਾ ਘੁਟਾਲਾ ਉਜਾਗਰ

ਮੋਗਾ ਗ੍ਰਾਮੀਣ ਬੈਂਕ ’ਚ ਕਰੋੜਾਂ ਰੁਪਏ ਦਾ ਖੇਤੀ ਕਰਜ਼ਾ ਘੁਟਾਲਾ ਉਜਾਗਰ

ਮੋਗਾ ਗ੍ਰਾਮੀਣ ਬੈਂਕ ਦੀ ਬਾਹਰੀ ਝਲਕ।

ਮਹਿੰਦਰ ਸਿੰਘ ਰੱਤੀਆਂ
ਮੋਗਾ, 30 ਅਕਤੂਬਰ

ਇੱਥੇ ਜ਼ੀਰਾ ਰੋਡ ਸਥਿਤ ਪੰਜਾਬ ਗ੍ਰਾਮੀਣ ਬੈਂਕ ਸ਼ਾਖਾ ਵਿੱਚ ਫ਼ਰਜ਼ੀ ਨਾਮ ਉੱਤੇ ਕਰੋੜਾਂ ਰੁਪਏ ਦਾ ਕਰਜ਼ਾ ਘੁਟਾਲਾ ਉਜਾਗਰ ਹੋਇਆ ਹੈ। ਸਿਟੀ ਪੁਲੀਸ ਨੇ ਮਹਿਲਾ ਬੈਂਕ ਅਧਿਕਾਰੀ, ਡੀਟੀਓ ਦਫਤਰ ਕਲਰਕ ਅਤੇ ਕਰਜ਼ਦਾਰ, ਉਸ ਦੇ ਪੁੱਤ ਤੇ ਜ਼ਮਾਨਤੀ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਇਸ ਬੈਂਕ ਵੱਲੋਂ ਦਿੱਤੇ ਗਏ ਖੇਤੀ ਕਰਜ਼ੇ ਉੱਤੇ ਕਰਜ਼ਦਾਰ ਦੀ ਫੋਟੋ ਅਸਲੀ, ਨਾਮ ਨਕਲੀ, ਜ਼ਮੀਨ ਦੀ ਫਰਦ, ਅਧਾਰ ਕਾਰਡ ਤੇ ਹੋਰ ਦਸਤਾਵੇਜ਼ ਜਾਅਲੀ ਹਨ।

ਜ਼ਿਲ੍ਹਾ ਪੁਲੀਸ ਦੀ ਆਰਥਿਕ ਅਪਰਾਧ ਸ਼ਾਖਾ ਇੰਚਾਰਜ ਇੰਸਪੈਕਟਰ ਬਲਰਾਜ ਮੋਹਣ ਨੇ ਦੱਸਿਆ ਕਿ ਇਸ ਬੈਂਕ ਦੇ ਸੀਨੀਅਰ ਮੈਨੇਜਰ ਦੀ ਸ਼ਿਕਾਇਤ ਉੱਤੇ ਬੈਂਕ ਦੀ ਸੀਨੀਅਰ ਫੀਲਡ ਅਫਸਰ ਗੁਰਸ਼ਰਨ ਕੌਰ, ਆਰਟੀਓ ਫ਼ਰੀਦਕੋਟ ਦਫ਼ਤਰ ਕਲਰਕ ਸੰਜੀਵ ਕੁਮਾਰ, ਕਰਜ਼ਦਾਰ ਵਿਕਾਸ ਭਾਰਤੀ ਵਾਸੀ ਪਿੱਪਲ ਵਾਲਾ ਚੌਕ, ਮੋਗਾ ਉਸਦੇ ਪੁੱਤਰ ਮਨੀ ਟਾਂਗਰੀ ਤੇ ਜ਼ਮਾਨਤੀ ਗੁਰਤੇਜ ਸਿੰਘ ਖ਼ਿਲਾਫ਼ ਧੋਖਾਧੜੀ ਦੀਆਂ ਧਾਰਾਵਾਂ ਤਹਿਤ ਕੇਸ ਦਰਜ਼ ਕੀਤਾ ਹੈ। ਮੁਲਜ਼ਮ ਵਿਕਾਸ ਭਾਰਤੀ ਖ਼ਿਲਾਫ਼ ਪਹਿਲਾਂ ਵੀ ਧੋਖਾਧੜੀ ਤੇ ਹੋਰ ਸੰਗੀਨ ਧਰਾਵਾਂ ਤਹਿਤ ਮਾਮਲੇ ਦਰਜ ਦੱਸੇ ਜਾਂਦੇ ਹਨ।

ਐੱਫਆਈਆਰ ਮੁਤਾਬਕ ਮੁਲਜ਼ਮ ਵਿਕਾਸ ਭਾਰਤੀ ਨੇ ਸਾਲ ਫਰਵਰੀ 2017 ਵਿੱਚ ਸਥਾਨਕ ਪੰਜਾਬ ਗ੍ਰਾਮੀਣ ਬੈਂਕ ਸ਼ਾਖਾ ’ਚੋਂ 7.50 ਲੱਖ ਰੁਪਏ ਦਾ ਕਾਰ ਲਈ ਕਰਜ਼ਾ ਲਿਆ ਸੀ। ਮੁਲਜ਼ਮ ਨੇ ਬੈਂਕ ਨਾਲ ਠੱਗੀ ਮਾਰਨ ਲਈ ਬੈਂਕ ਤੋਂ ਲਏ ਕਰਜ਼ੇ ਦਾ ਇੰਦਰਾਜ ਹਟਾਉਣ ਲਈ ਕਾਰ ਦੇ ਜਾਅਲੀ ਬਿੱਲ ਬਣਾ ਕੇ ਰਜਿਸਟਰੇਸ਼ਨ ਕਰਵਾ ਲਈ। ਮੁਲਜ਼ਮ ਨੇ ਕਰੀਬ 3 ਮਹੀਨੇ ਮਗਰੋਂ ਕਰਜ਼ੇ ’ਤੇ ਲਈ ਕਾਰ ਦੀ ਮਾਲਕੀ ਆਪਣੇ ਪੁੱਤਰ ਮਨੀ ਟਾਂਗਰੀ ਨਾਮ ਤਬਦੀਲ ਕਰਵਾ ਕੇ ਇੱਕ ਹੋਰ ਨਿੱਜੀ ਬੈਂਕ ਤੋਂ 5 ਲੱਖ ਦਾ ਕਰਜ਼ਾ ਲੈ ਲਿਆ ਗਿਆ। ਕਰਜ਼ੇ ਦੀਆਂ ਕਿਸ਼ਤਾਂ ਦੀ ਅਦਾਇਗੀ ਨਾ ਹੋਣ ਕਾਰਨ ਧੋਖਾਧੜੀ ਦੀ ਪੋਲ ਖੁੱਲ੍ਹ ਗਈ। ਇਸ ਸ਼ਾਖਾ ਵਿੱਚੋਂ ਫਰਜ਼ੀ ਨਾਮ ਅਤੇ ਫਰਜ਼ੀ ਜ਼ਮੀਨ ਦਿਖਾ ਕੇ ਇੱਕ ਕਰੋੜ ਤੋਂ ਵੱਧ ਦਾ ਖੇਤੀ ਕਰਜ਼ਾ ਲੈਣ ਦੇ ਦੋਸ਼ ਹੇਠ ਮਹਿਲਾ ਸਰਪੰਚ, ਨੰਬਰਦਾਰ ਆਦਿ 30 ਤੋਂ ਵੱਧ ਕਰਜ਼ਦਾਰਾਂ ਅਤੇ ਹੋਰਾਂ ਖ਼ਿਲਾਫ਼ ਬੈਂਕ ਨਾਲ ਖੇਤੀ ਕਰਜ਼ੇ ਦੇ ਨਾਮ ਉੱਤੇ ਕਰੋੜ ਰੁਪਏ ਤੋਂ ਵੱਧ ਦੀ ਠੱਗੀ ਦੀ ਸ਼ਿਕਾਇਤ ਸਥਾਨਕ ਪੁਲੀਸ ਨੇ ਜ਼ੀਰਾ (ਫ਼ਿਰੋਜ਼ਪੁਰ) ਪੁਲੀਸ ਨੂੰ ਤਬਦੀਲ ਕਰ ਦਿੱਤੀ ਗਈ ਹੈ। ਸਥਾਨਕ ਈਓ ਵਿੰਗ ਦੀ ਮੁੱਢਲੀ ਪੜਤਾਲ ’ਚ ਹੈਰਾਨੀਜਨਕ ਖੁਲਾਸੇ ਹੋਏ ਹਨ। ਬੈਂਕ ਦੇ ਮੁੱਖ ਦਫਤਰ ਵੱਲੋਂ ਉਕਤ ਕਰਜ਼ ਖਾਤੇ ਸਬੰਧੀ ਭਾਰਤ ਭੂਸ਼ਣ ਚੌਧਰੀ ਇੰਸਪੈਕਟਰ ਨੂੰ ਤਫਤੀਸ਼ ਕਰਨ ਲਈ ਨਿਯੁਕਤ ਕੀਤਾ ਗਿਆ ਸੀ। ਪਿੰਡ ਵਾੜਾ ਸੁਲੇਮਾਨ ਜ਼ੀਰਾ (ਫ਼ਿਰੋਜ਼ਪੁਰ) ਵਿੱਚ ਅਮਰਿੰਦਰ ਸਿੰਘ ਨੂੰ 141 ਕਨਾਲ 8 ਮਰਲੇ ਜ਼ਮੀਨ ਮਾਲਕ ਦਿਖਾ ਕੇ ਲੱਖਾਂ ਰੁਪਏ ਦਾ ਕਰਜ਼ ਦਿੱਤਾ ਗਿਆ ਜਦ ਕਿ ਉਸ ਦਾ ਅਸਲ ਨਾਮ ਗੁਰਪ੍ਰੀਤ ਸਿੰਘ ਹੈ। ਉਸ ਦਾ ਆਧਾਰ ਕਾਰਡ ਤੇ ਹੋਰ ਸਾਰੇ ਜ਼ਮੀਨੀ ਦਸਤਾਵੇਜ਼ ਜਾਅਲੀ ਸਨ ਜਦੋਂ ਕਿ ਉੱਥੇ ਪਿੰਡ ਵਿੱਚ ਇਹ ਜ਼ਮੀਨ ਹੈ ਹੀ ਨਹੀਂ ਸੀ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਕਿਸਾਨ ਅੰਦੋਲਨ ਦੇ ਬਦਲਦੇ ਰੰਗ

ਕਿਸਾਨ ਅੰਦੋਲਨ ਦੇ ਬਦਲਦੇ ਰੰਗ

ਲਵ ਜਹਾਦ ਅਤੇ ਪਿੱਤਰਸੱਤਾ ਦਾ ਜੋੜ

ਲਵ ਜਹਾਦ ਅਤੇ ਪਿੱਤਰਸੱਤਾ ਦਾ ਜੋੜ

ਕਿਸੇ ਨੂੰ ਪਿਆਰ, ਕਿਸੇ ਨੂੰ ਲਾਹਣਤ

ਕਿਸੇ ਨੂੰ ਪਿਆਰ, ਕਿਸੇ ਨੂੰ ਲਾਹਣਤ

ਇਹ ਸਰ ਕਿੰਨੇ ਕੁ ਡੂੰਘੇ ਨੇ...

ਇਹ ਸਰ ਕਿੰਨੇ ਕੁ ਡੂੰਘੇ ਨੇ...

ਮੁੱਖ ਖ਼ਬਰਾਂ

ਸ਼ਹਿਰ

View All