DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

crop damage: ਮਾਈਨਰ ’ਚ ਪਾੜ ਪਿਆ, 30 ਏਕੜ ਫ਼ਸਲ ਡੁੱਬੀ

ਇਲਾਕੇ ਦੇ ਜੋੜਕੀਆਂ ਪਿੰਡ ਨੇੜੇ ਕੁਤਿਆਣਾ ਮਾਈਨਰ ਵਿੱਚ ਪਾੜ ਪੈਣ ਕਾਰਨ ਕਰੀਬ 30 ਏਕੜ ਨਰਮੇ ਅਤੇ ਮੂੰਗੀ ਦੀ ਫ਼ਸਲ ਡੁੱਬ ਗਈ। ਇਸ ਕਾਰਨ ਕਿਸਾਨਾਂ ਦਾ ਕਾਫ਼ੀ ਵਿੱਤੀ ਨੁਕਸਾਨ ਹੋਇਆ ਹੈ। ਮਾਈਨਰ ਵਿੱਚ ਪਾੜ ਪੈਣ ਦੀ ਸੂਚਨਾ ਮਿਲਣ ’ਤੇ ਵਿਭਾਗ ਦੇ...

  • fb
  • twitter
  • whatsapp
  • whatsapp
featured-img featured-img
ਮਾਈਨਰ ਵਿੱਚ ਪਿਆ ਹੋਇਆ ਪਾੜ।
Advertisement

ਇਲਾਕੇ ਦੇ ਜੋੜਕੀਆਂ ਪਿੰਡ ਨੇੜੇ ਕੁਤਿਆਣਾ ਮਾਈਨਰ ਵਿੱਚ ਪਾੜ ਪੈਣ ਕਾਰਨ ਕਰੀਬ 30 ਏਕੜ ਨਰਮੇ ਅਤੇ ਮੂੰਗੀ ਦੀ ਫ਼ਸਲ ਡੁੱਬ ਗਈ। ਇਸ ਕਾਰਨ ਕਿਸਾਨਾਂ ਦਾ ਕਾਫ਼ੀ ਵਿੱਤੀ ਨੁਕਸਾਨ ਹੋਇਆ ਹੈ। ਮਾਈਨਰ ਵਿੱਚ ਪਾੜ ਪੈਣ ਦੀ ਸੂਚਨਾ ਮਿਲਣ ’ਤੇ ਵਿਭਾਗ ਦੇ ਐੱਸ ਡੀ ਓ ਹਰਦੀਪ ਸਿੰਘ ਅਤੇ ਜੇ ਈ ਵਿਸ਼ਾਲ ਘਟਨਾ ਸਥਾਨ ’ਤੇ ਪਹੁੰਚੇ ਅਤੇ ਮਾਈਨਰ ਨੂੰ ਨਹਿਰਨਾ ਹੈੱਡ ਤੋਂ ਬੰਦ ਕਰਵਾ ਕੇ ਪਾੜ ਨੂੰ ਭਰਨ ਦਾ ਕੰਮ ਸ਼ੁਰੂ ਕੀਤਾ ਗਿਆ। ਕਿਸਾਨਾਂ ਨੇ ਦੱਸਿਆ ਕਿ ਕੁਤਿਆਣਾ ਮਾਈਨਰ ਸੱਤ ਦਿਨ ਪਹਿਲਾਂ ਵੀ ਟੁੱਟ ਗਿਆ ਸੀ। ਇਸ ਮਾਈਨਰ ਦੇ ਵਾਰ-ਵਾਰ ਟੁੱਟਣ ਕਾਰਨ ਟੇਲ ’ਤੇ ਪੈਂਦੇ ਪਿੰਡਾਂ ਜਮਾਲ ਅਤੇ ਕੁਤਿਆਣਾ ਦੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਭਾਰੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਵਾਸੀ ਪਾਣੀ ਖ਼ਰੀਦ ਕੇ ਪੀਣ ਲਈ ਮਜਬੂਰ ਹਨ। ਕਿਸਾਨਾਂ ਨੇ ਦੱਸਿਆ ਕਿ ਕੁਤਿਆਣਾ ਮਾਈਨਰ ਨੂੰ ਦੁਬਾਰਾ ਬਣਾਇਆ ਗਿਆ ਹੈ ਪਰ ਪੱਧਰ ਸਹੀ ਨਾ ਹੋਣ ਕਾਰਨ ਵਾਰ-ਵਾਰ ਟੁੱਟ ਰਿਹਾ ਹੈ। ਕਿਸਾਨਾਂ ਨੇ ਪਾੜ ਪੈਣ ਕਾਰਨ ਨੁਕਸਾਨੀਆਂ ਫ਼ਸਲਾਂ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ।

Advertisement
Advertisement
×