DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਝੱਖੜ ਤੇ ਗੜਿਆਂ ਕਾਰਨ ਫ਼ਸਲਾਂ ਦਾ ਨੁਕਸਾਨ

ਖੇਤਰ ’ਚ ਲੰਘੀ ਦੇਰ ਰਾਤ ਝੱਖੜ ਨਾਲ ਮੀਂਹ ਅਤੇ ਗੜੇ ਪਏ। ਝੱਖੜ ਨਾਲ ਕਈ ਥਾਵਾਂ ’ਤੇ ਬਿਜਲੀ ਦੇ ਖੰਭੇ ਤੇ ਰੁੱਖ ਡਿੱਗ ਗਏ। ਗੜਿਆਂ ਕਾਰਨ ਸਬਜ਼ੀਆਂ ਦੀਆਂ ਫ਼ਸਲਾਂ ਨੂੰ ਨੁਕਸਾਨ ਪੁੱਜਿਆ ਹੈ। ਮੰਡੀਆਂ ਵਿੱਚ ਖੁੱਲ੍ਹੇ ਅਸਮਾਨ ਹੇਠ ਪਈ ਕਣਕ ਭਿੱਜ...

  • fb
  • twitter
  • whatsapp
  • whatsapp
featured-img featured-img
ਏਲਨਾਬਾਦ ਵਿੱਚ ਝੱਖੜ ਕਾਰਨ ਉੱਡਿਆ ਸ਼ੈੱਡ।
Advertisement

ਖੇਤਰ ’ਚ ਲੰਘੀ ਦੇਰ ਰਾਤ ਝੱਖੜ ਨਾਲ ਮੀਂਹ ਅਤੇ ਗੜੇ ਪਏ। ਝੱਖੜ ਨਾਲ ਕਈ ਥਾਵਾਂ ’ਤੇ ਬਿਜਲੀ ਦੇ ਖੰਭੇ ਤੇ ਰੁੱਖ ਡਿੱਗ ਗਏ। ਗੜਿਆਂ ਕਾਰਨ ਸਬਜ਼ੀਆਂ ਦੀਆਂ ਫ਼ਸਲਾਂ ਨੂੰ ਨੁਕਸਾਨ ਪੁੱਜਿਆ ਹੈ। ਮੰਡੀਆਂ ਵਿੱਚ ਖੁੱਲ੍ਹੇ ਅਸਮਾਨ ਹੇਠ ਪਈ ਕਣਕ ਭਿੱਜ ਗਈ ਹੈ। ਵੱਖ-ਵੱਖ ਪਿੰਡਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਝੱਖੜ ਨਾਲ ਭਾਰੀ ਨੁਕਸਾਨ ਹੋਇਆ ਹੈ। ਖੰਭੇ ਡਿੱਗਣ ਨਾਲ ਕਈ ਪਿੰਡਾਂ ’ਚ ਬਿਜਲੀ ਕਈ ਘੰਟੇ ਗੁੱਲ ਰਹੀ। ਸੜਕਾਂ ’ਤੇ ਰੁੱਖ ਡਿੱਗਣ ਨਾਲ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ। ਸਬਜ਼ੀ ਉਤਪਾਦਕਾਂ ਨੇ ਨੁਕਸਾਨੀਆਂ ਫ਼ਸਲਾਂ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ। ਇਸੇ ਤਰ੍ਹਾਂ ਏਲਨਾਬਾਦ ਖੇਤਰ ਵਿੱਚ ਝੱਖੜ ਕਾਰਨ ਕਾਫ਼ੀ ਨੁਕਸਾਨ ਹੋਇਆ ਹੈ। ਜਾਣਕਾਰੀ ਅਨੁਸਾਰ ਨਾਥੂਸਰੀ ਕਲਾਂ ਵਿੱਚ ਮਹਾਰਿਸ਼ੀ ਦਿਆਨੰਦ ਸਰਸਵਤੀ ਗਊਸ਼ਾਲਾ ਦੇ ਦੋ ਸ਼ੈੱਡ ਅਤੇ ਨੇੜਲੇ ਘਰ ਦੀ ਛੱਤ ਉੱਡ ਗਈ, ਜਿਸ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਗਊਸ਼ਾਲਾ ਕਮੇਟੀ ਦੇ ਮੈਂਬਰਾਂ ਨੇ ਦੱਸਿਆ ਕਿ ਝੱਖੜ ਕਾਰਨ ਲੋਹੇ ਦੋ ਸ਼ੈੱਡ ਅਤੇ ਨੇੜਲੇ ਘਰ ਦੀਆਂ ਛੱਤਾਂ ਦੀਆਂ ਟਾਈਲਾਂ ਵੀ ਉੱਡ ਗਈਆਂ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਗਊਸ਼ਾਲਾ ਕਮੇਟੀ ਦੇ ਮੈਂਬਰ ਹਨੂੰਮਾਨ ਸਿੰਘ ਕਾਸਨੀਆਂ, ਹਰੀ ਸਿੰਘ, ਕੁਲਦੀਪ, ਸਤੀਸ਼ ਕੁਮਾਰ, ਆਤਮਾ ਰਾਮ, ਮਹਿੰਦਰ ਸਿੰਘ ਅਤੇ ਸੁਰਜੀਤ ਨੇ ਦੱਸਿਆ ਕਿ ਇੱਕ ਸ਼ੈੱਡ ਗਊਆਂ ਲਈ ਤੂੜੀ ਰੱਖਣ ਕਰਨ ਲਈ ਵਰਤਿਆ ਜਾਂਦਾ ਸੀ ਜਦੋਂਕਿ ਦੂਜੇ ਸ਼ੈੱਡ ਦੀ ਵਰਤੋਂ ਗਰਮੀਆਂ ਅਤੇ ਸਰਦੀਆਂ ਵਿੱਚ ਗਊਆਂ ਬੰਨ੍ਹਣ ਲਈ ਕੀਤੀ ਜਾਂਦੀ ਸੀ। ਦੋਵੇਂ ਸ਼ੈੱਡਾਂ ਦੇ ਢਹਿ ਜਾਣ ਨਾਲ ਹੁਣ ਗਊਸ਼ਾਲਾ ਨੂੰ ਚਲਾਉਣ ਵਿੱਚ ਕਾਫ਼ੀ ਮੁਸ਼ਕਲਾਂ ਆਉਣਗੀਆਂ। ਗਊਸ਼ਾਲਾ ਕਮੇਟੀ ਦੇ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਸਰਕਾਰ ਤੋਂ ਨੁਕਸਾਨ ਲਈ ਢੁੱਕਵੇ ਮੁਆਵਜ਼ੇ ਦੀ ਮੰਗ ਕੀਤੀ ਹੈ।

Advertisement
Advertisement
×