ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਘੱਗਰ ’ਚ ਪਾਣੀ ਦਾ ਪੱਧਰ ਵਧਣ ਕਾਰਨ ਫ਼ਸਲਾਂ ਦਾ ਨੁਕਸਾਨ

ਕਿਸਾਨਾਂ ਵੱਲੋਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ; ਫ਼ਸਲਾਂ ਦੇ ਨੁਕਸਾਨ ਦਾ ਮੁਆਵਜ਼ਾ ਮੰਗਿਆ
ਘੱਗਰ ਦੀ ਧਾਰ ਤੋਂ ਬਾਹਰ ਫ਼ਸਲਾਂ ਵਿੱਚ ਭਰਿਆ ਪਾਣੀ। 
Advertisement

ਜਗਤਾਰ ਸਮਾਲਸਰ

ਏਲਨਾਬਾਦ, 29 ਮਈ

Advertisement

ਪਿੰਡ ਧਨੂਰ ਦੇ ਖੇਤਾਂ ਵਿੱਚ ਘੱਗਰ ਨਦੀ ਦੀ ਧਾਰ ਦਾ ਪਾਣੀ ਓਵਰਫਲੋ ਹੋਣ ਕਾਰਨ ਸੈਂਕੜੇ ਏਕੜ ਸਬਜ਼ੀ ਅਤੇ ਹਰੇ ਚਾਰੇ ਦੀ ਫ਼ਸਲ ਤਬਾਹ ਹੋ ਗਈ ਜਿਸ ਕਾਰਨ ਕਿਸਾਨਾਂ ਦਾ ਭਾਰੀ ਆਰਥਿਕ ਨੁਕਸਾਨ ਹੋਇਆ ਹੈ। ਕਿਸਾਨਾਂ ਨੇ ਵਿਭਾਗ ਅਤੇ ਰਾਜ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਤੇ ਫ਼ਸਲਾਂ ਦੇ ਨੁਕਸਾਨ ਦਾ ਮੁਆਵਜ਼ਾ ਮੰਗਿਆ। ਕਿਸਾਨਾਂ ਅਸ਼ੋਕ ਕੁਮਾਰ, ਕਸ਼ਮੀਰ ਸਿੰਘ ਤੇ ਬਲਬੀਰ ਸਿੰਘ ਆਦਿ ਨੇ ਦੱਸਿਆ ਕਿ ਉਨ੍ਹਾਂ ਨੇ ਘੱਗਰ ਨਦੀ ਦੀ ਧਾਰ ਤੋਂ ਬਾਹਰ ਦੇ ਖੇਤ 80 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਜ਼ਮੀਨ ਠੇਕੇ ’ਤੇ ਲੈ ਰੱਖੀ ਹੈ, ਜਿਸ ਵਿੱਚ ਉਨ੍ਹਾਂ ਨੇ ਪਿਆਜ਼, ਟਮਾਟਰ, ਖੀਰਾ, ਖੱਖੜੀ, ਤਰ, ਕੱਦੂ, ਭਿੰਡੀ, ਜਵਾਰ ਅਤੇ ਝੋਨੇ ਦੀ ਪਨੀਰੀ ਲਗਾਈ ਹੋਈ ਹੈ। ਇਸ ਸਮੇਂ ਉਨ੍ਹਾਂ ਦੇ ਖੇਤਾਂ ਵਿੱਚ ਸਬਜ਼ੀਆਂ ਤਿਆਰ ਸਨ ਜੋ ਘੱਗਰ ਨਦੀ ਦੀ ਧਾਰ ਦਾ ਪਾਣੀ ਓਵਰਫਲੋ ਹੋਣ ਕਾਰਨ ਪੂਰੀ ਤਰ੍ਹਾਂ ਤਬਾਹ ਹੋ ਗਈ ਹੈ। ਕਿਸਾਨਾਂ ਨੇ ਦੱਸਿਆ ਕਿ ਓਟੂ ਹੈੱਡ ’ਤੇ ਮੁਰੰਮਤ ਦਾ ਕੰਮ ਚੱਲ ਰਿਹਾ ਹੈ ਜਿਸ ਕਾਰਨ ਓਟੂ ਝੀਲ ਵਿੱਚ ਪਾਣੀ ਆਉਣ ਤੋਂ ਰੋਕਣ ਲਈ ਵਿਭਾਗ ਵੱਲੋਂ ਪਹਿਲਾਂ ਹੀ ਘੱਗਰ ਦੀ ਧਾਰ ਵਿੱਚ ਬੰਨ੍ਹ ਲਾਇਆ ਗਿਆ ਹੈ। ਅੱਜ ਅਚਾਨਕ ਘੱਗਰ ਦੀ ਧਾਰ ਵਿੱਚ ਪਾਣੀ ਵਧ ਗਿਆ ਜਿਸ ਕਾਰਨ ਧਾਰ ਤੋਂ ਬਾਹਰ ਬੀਜੀਆਂ ਗਈਆਂ ਸ਼ਬਜ਼ੀਆਂ ਅਤੇ ਹਰੇ ਚਾਰੇ ਦੀ ਫ਼ਸਲ ਪੂਰੀ ਤਰ੍ਹਾਂ ਪਾਣੀ ਨਾਲ ਭਰਕੇ ਨਸ਼ਟ ਹੋ ਗਈ ਹੈ।

Advertisement