DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕੌਂਸਲ ਚੋਣਾਂ: ਜਲਾਲਾਬਾਦ ਵਿੱਚ ‘ਆਪ’ ਤੇ ਗੁਰੂਹਰਸਹਾਏ ’ਚ ਕਾਂਗਰਸ ਮੋਹਰੀ

ਨਗਰ ਪੰਚਾਇਤ ਮਮਦੋਟ ਦੇ ਨੌਂ ਵਾਰਡਾਂ ’ਤੇ ਆਮ ਆਦਮੀ ਪਾਰਟੀ; ਚਾਰ ’ਤੇ ਅਕਾਲੀ ਦਲ ਜੇਤੂ

  • fb
  • twitter
  • whatsapp
  • whatsapp
featured-img featured-img
ਜਲਾਲਾਬਾਦ ਵਿੱਚ ਚੋਣ ਜਿੱਤਣ ਮਗਰੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ।
Advertisement

ਜਲਾਲਾਬਾਦ ਨਗਰ ਕੌਂਸਲ ਦੇ ਦੇਰ ਸ਼ਾਮ ਆਏ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕੁੱਲ 17 ਵਿੱਚੋਂ 12 ਸੀਟਾਂ ’ਤੇ ਜਿੱਤ ਹਾਸਲ ਕੀਤੀ। ਇੱਥੇ ਕਾਂਗਰਸ ਦੇ ਚਾਰ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਉਮੀਦਵਾਰ ਜੇਤੂ ਰਿਹਾ।

ਇਸ ਤੋਂ ਪਹਿਲਾਂ ਸਵੇਰੇ ਸ਼ਾਂਤੀਪੂਰਵਕ ਢੰਗ ਨਾਲ ਸ਼ੁਰੂ ਹੋਈ ਵੋਟਿੰਗ ਦੇ ਇੱਕ ਘੰਟੇ ਬਾਅਦ ਵਾਰਡ ਨੰਬਰ 5 ਵਿੱਚ ਮਾਹੌਲ ਤਣਾਅਪੂਰਨ ਹੋ ਗਿਆ, ਜਿਸ ਨੂੰ ਪੁਲੀਸ ਪ੍ਰਸ਼ਾਸਨ ਨੇ ਸ਼ਾਂਤ ਕੀਤਾ। ‘ਆਪ’ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਖ਼ੁਦ ਇਕੱਲੇ-ਇਕੱਲੇ ਬੂਥ ’ਤੇ ਜਾ ਕੇ ਸਥਿਤੀ ਦਾ ਜਾਇਜ਼ਾ ਲਿਆ। ਚੋਣ ਨਤੀਜਿਆਂ ਮਗਰੋਂ ਵਿਧਾਇਕ ਨੇ ਆਮ ਆਦਮੀ ਪਾਰਟੀ ਦੀ ਜਿੱਤ ਨੂੰ ਲੋਕਾਂ ਦੀ ਜਿੱਤ ਦੱਸਦਿਆਂ ਵਾਅਦਾ ਕੀਤਾ ਕਿ ਜੇ ਅਗਲੇ ਚਾਰ ਮਹੀਨੇ ਕੌਂਸਲ ਵਿੱਚ ਪਾਰਟੀ ਚੰਗਾ ਕੰਮ ਕਰੇਗੀ ਤਾਂ ਹੀ ਉਹ ਲੋਕਾਂ ਤੋਂ ਵਿਧਾਇਕ ਦੇ ਅਹੁਦੇ ਲਈ ਵੋਟ ਮੰਗਣਗੇ। ਇਸ ਤੋਂ ਬਾਅਦ ‘ਆਪ’ ਦੇ ਸਾਰੇ ਨਵੇਂ ਬਣੇ ਕੌਂਸਲਰਾਂ ਨੇ ਵਿਧਾਇਕ ਗੋਲਡੀ ਦੀ ਅਗਵਾਈ ਵਿੱਚ ਧੰਨਵਾਦ ਮਾਰਚ ਕੀਤਾ।

Advertisement

ਗੁਰੂਹਰਸਹਾਏ (ਅਸ਼ੋਕ ਸੀਕਰੀ): ਗੁਰੂਹਰਸਹਾਏ ਨਗਰ ਕੋਂਸਲ ਚੋਣਾਂ ਵਿੱਚ ਕਾਂਗਰਸ ਨੇ ਹੂੰਝਾ ਫੇਰ ਜਿੱਤ ਪ੍ਰਾਪਤ ਕੀਤੀ। ਸ਼ਹਿਰ ਦੀਆਂ 15 ਸੀਟਾਂ ਵਿੱਚ ਕਾਂਗਰਸ ਪਾਰਟੀ ਨੇ 13 ਸੀਟਾਂ ਅਤੇ ਸ਼੍ਰੋਮਣੀ ਅਕਾਲੀ ਦਲ ਨੇ 2 ਸੀਟਾਂ ਤੇ ਜਿੱਤ ਪ੍ਰਾਪਤ ਕੀਤੀ, ਜਦਕਿ ‘ਆਪ’ ਅਤੇ ਭਾਜਪਾ ਦਾ ਪੂਰੀ ਤਰ੍ਹਾਂ ਸਫ਼ਾਇਆ ਹੋ ਗਿਆ। ਕਾਂਗਰਸ ਨੇ ਸਾਬਕਾ ਵਿਧਾਇਕ ਰਮਿੰਦਰ ਆਵਲਾ ਦੀ ਰਹਿਨੁਮਾਈ ਹੇਠ ਇਹ ਚੋਣ ਲੜੀ ਸੀ। ‘ਆਪ’ ਵਿਧਾਇਕ ਫ਼ੌਜਾ ਸਿੰਘ ਨੇ ਵਿਧਾਇਕ ਹੁੰਦਿਆਂ ਲੋਕਾਂ ਵਿੱਚ ਨਾ ਵਿਚਰਣ ਕਾਰਨ ਲੋਕਾਂ ਨੇ ਪਾਰਟੀ ਦਾ ਸਾਥ ਨਹੀਂ ਦਿੱਤਾ। ਇੱਥੋਂ ਪਹਿਲਾਂ ਰਹੇ ਪ੍ਰਧਾਨ ਚੋਣ ਹਾਰ ਗਏ ਹਨ।

Advertisement

ਮਮਦੋਟ ਚੋਣਾਂ ਵਿੱਚ ਜਿੱਤ ਦੀ ਖੁਸ਼ੀ ਮਨਾਉਂਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ।
ਮਮਦੋਟ ਚੋਣਾਂ ਵਿੱਚ ਜਿੱਤ ਦੀ ਖੁਸ਼ੀ ਮਨਾਉਂਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ।

ਮਮਦੋਟ (ਜਸਵੰਤ ਸਿੰਘ ਥਿੰਦ): ਨਗਰ ਪੰਚਾਇਤ ਮਮਦੋਟ ਦੇ 13 ਵਾਰਡਾਂ ਵਿੱਚੋਂ 9 ਵਾਰਡਾਂ ਵਿੱਚ ‘ਆਪ’ ਦੇ ਉਮੀਦਵਾਰ ਅਤੇ 4 ਵਾਰਡਾਂ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਚੁਣੇ ਗਏ। ਵਾਰਡ ਨੰਬਰ 3 ਤੋਂ ਸ਼੍ਰੋਮਣੀ ਅਕਾਲੀ ਦਲ ਦੀ ਬੇਅੰਤ ਕੌਰ ਨੇ ਕਾਂਗਰਸੀ ਉਮੀਦਵਾਰ ਵੀਰਪਾਲ ਕੌਰ ਨੂੰ ਹਰਾ ਕੇ 79 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ। ਇਸੇ ਤਰ੍ਹਾਂ ਵਾਰਡ ਨੰਬਰ 9 ਵਿੱਚ ਪਰਮਜੀਤ ਕੌਰ ਅਕਾਲੀ ਦਲ ਨੇ ਆਜ਼ਾਦ ਉਮੀਦਵਾਰ ਨੂੰ ਹਰਾ ਕੇ 21 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ। ਅਕਾਲੀ ਦਲ ਦੇ ਜੇਤੂ ਉਮੀਦਵਾਰਾਂ ਨੂੰ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ ਨੇ ਵਧਾਈ ਦਿੱਤੀ।

Advertisement
×