ਭ੍ਰਿਸ਼ਟਾਚਾਰ ਮਾਮਲਾ: ਵਿਜੈ ਸਿੰਗਲਾ ਦੀ ਗ੍ਰਿਫ਼ਤਾਰੀ ਮਗਰੋਂ ਪਰਿਵਾਰ ਰੂਪੋਸ਼

ਘਰ ਅੱਗੇ ਪੁਲੀਸ ਤਾਇਨਾਤ; ਦੋ ਹਫ਼ਤੇ ਪਹਿਲਾਂ ਹੀ ਨਵੇਂ ਘਰ ’ਚ ਕੀਤਾ ਸੀ ਗ੍ਰਹਿ ਪ੍ਰਵੇਸ਼

ਭ੍ਰਿਸ਼ਟਾਚਾਰ ਮਾਮਲਾ: ਵਿਜੈ ਸਿੰਗਲਾ ਦੀ ਗ੍ਰਿਫ਼ਤਾਰੀ ਮਗਰੋਂ ਪਰਿਵਾਰ ਰੂਪੋਸ਼

ਮਾਨਸਾ ਵਿੱਚ ਡਾ. ਵਿਜੈ ਸਿੰਗਲਾ ਦੇ ਘਰ ਅੱਗੇ ਤਾਇਨਾਤ ਪੁਲੀਸ ਮੁਲਾਜ਼ਮ। -ਫੋਟੋ: ਸੁਰੇਸ਼

ਜੋਗਿੰਦਰ ਸਿੰਘ ਮਾਨ

ਮਾਨਸਾ, 24 ਮਈ

ਸਿਹਤ ਮੰਤਰੀ ਅਤੇ ਮਾਨਸਾ ਤੋਂ ਵਿਧਾਇਕ ਡਾ. ਵਿਜੈ ਸਿੰਗਲਾ ਨੂੰ ਭ੍ਰਿਸ਼ਟਾਚਾਰ ਮਾਮਲੇ ਅਹੁਦੇ ਤੋਂ ਹਟਾਉਣ ਤੇ ਗ੍ਰਿਫ਼ਤਾਰ ਕਰਨ ਮਗਰੋਂ ਉਨ੍ਹਾਂ ਦੇ ਪਰਿਵਾਰਕ ਮੈਂਬਰ ਅਤੇ ਨੇੜਲੇ ਸਾਥੀ ਰੂਪੋਸ਼ ਹੋ ਗਏ ਹਨ। ਪਾਰਟੀ ਦੇ ਜਿਹੜੇ ਆਗੂ ਉਨ੍ਹਾਂ ਕਰੀਬ ਸਨ, ਉਨ੍ਹਾਂ ਨੇ ਮੋਬਾਈਲ ਫੋਨ ਵੀ ਬੰਦ ਆ ਰਹੇ ਹਨ। ਡਾ. ਸਿੰਗਲਾ ਦੇ ਘਰ ਅੱਗੇ ਪੁਲੀਸ ਤਾਇਨਾਤ ਕਰ ਦਿੱਤੀ ਗਈ ਹੈ। ਉਂਜ, ਘਰ ਵਿੱਚ ਕੋਈ ਪਰਿਵਾਰਕ ਮੈਂਬਰ ਨਹੀਂ ਹੈ ਫਿਰ ਵੀ ਘਰ ਅੱਗੇ ਤਾਇਨਾਤ ਪੁਲੀਸ ਮੁਲਾਜ਼ਮ ਹਰ ਬੰਦੇ ਤੋਂ ਉਸ ਦੇ ਆਉਣ ਦਾ ਕਾਰਨ ਪੁੱਛ ਰਹੇ ਸਨ। ਸਿਵਲ ਹਸਪਤਾਲ ਸਾਹਮਣੇ ਪਿਛਲੇ ਲਗਪਗ 25 ਸਾਲਾਂ ਤੋਂ ਚੱਲਿਆ ਆ ਰਿਹਾ ਡਾ. ਵਿਜੈ ਸਿੰਗਲਾ ਦਾ ਡੈਂਟਲ ਕਲੀਨਿਕ ਅੱਜ ਘਟਨਾ ਤੋਂ ਬਾਅਦ ਪਹਿਲੀ ਵਾਰ ਬੰਦ ਦੇਖਿਆ ਗਿਆ।

ਮਾਨਸਾ ਵਿੱਚ ਸਥਿਤ ਡਾ. ਸਿੰਗਲਾ ਦੀ ਕੋਠੀ ਵਿੱਚ ਹਮੇਸ਼ਾਂ ਰੌਣਕ ਲੱਗੀ ਰਹਿੰਦੀ ਸੀ ਪਰ ਹੁਣ ਉਸ ਘਰ ’ਚ ਸੁੰਨ ਪੱਸਰੀ ਹੋਈ ਹੈ। ਡਾ. ਸਿੰਗਲਾ ਦੇ ਪਰਿਵਾਰਕ ਮੈਂਬਰ ਰੂਪੋਸ਼ ਹੋ ਗਏ ਹਨ। ਪਹਿਲੀ ਵਾਰ ਵਿਧਾਇਕ ਬਣ ਕੇ ਕੈਬਨਿਟ ਮੰਤਰੀ ਬਣੇ ਡਾ. ਸਿੰਗਲਾ ਦੇ ਘਰ ਲੋਕਾਂ ਦਾ ਆਉਣ-ਜਾਣ ਲੱਗਿਆ ਰਹਿੰਦਾ ਸੀ। ਅੱਜ ਜਦੋਂ ਬਾਅਦ ਦੁਪਹਿਰ ਉਨ੍ਹਾਂ ਨੂੰ ਭ੍ਰਿਸ਼ਟਾਚਾਰ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਕੇ ਮੰਤਰੀ ਅਹੁਦੇ ਤੋਂ ਹਟਾਇਆ ਗਿਆ ਹੈ ਤਾਂ ਮਾਨਸਾ ਵਿੱਚ ਉਨ੍ਹਾਂ ਦੇ ਸਮਰਥਕਾਂ, ਪਾਰਟੀ ਵਰਕਰਾਂ, ਰਿਸ਼ਤੇਦਾਰਾਂ, ਪਰਿਵਾਰਕ ਮੈਂਬਰਾਂ ਵਿੱਚ ਵੀ ਮਾਯੂਸੀ ਛਾ ਗਈ ਹੈ। ਡਾ. ਵਿਜੈ ਸਿੰਗਲਾ ਨੇ ਵਾਰਡ ਨੰਬਰ-10 ਤੋਂ ਆਪਣਾ ਪੁਰਾਣਾ ਘਰ ਵੇਚ ਕੇ ਕਰੀਬ 16 ਦਿਨ ਪਹਿਲਾਂ ਚਕੇਰੀਆਂ ਰੋਡ ’ਤੇ ਸਥਿਤ ਨਵੀਂ ਕੋਠੀ ਵਿੱਚ ਆਪਣੀ ਰਿਹਾਇਸ਼ ਕੀਤੀ ਸੀ। ਉਹ ਕੱਲ੍ਹ ਹੀ ਲੋਕਾਂ ਦੀਆਂ ਮੁਸ਼ਕਲਾਂ ਤੇ ਕੰਮ-ਕਾਰ ’ਚ ਦਿੱਕਤਾਂ ਆਦਿ ਦੀ ਸੁਣਵਾਈ ਕਰ ਕੇ ਚੰਡੀਗੜ੍ਹ ਗਏ ਸਨ ਅਤੇ ਅੱਜ ਉਹ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਫਸ ਗਏ।

ਕੁੱਝ ਲੋਕਾਂ ਨੂੰ ਡਾ. ਵਿਜੈ ਸਿੰਗਲਾ ਵੱਲੋਂ ਕੀਤੇ ਭ੍ਰਿਸ਼ਟਾਚਾਰ ਦੇ ਜੱਗ-ਜ਼ਾਹਿਰ ਹੋਣ ਤੋਂ ਬਾਅਦ ਵੀ ਇਸ ਗੱਲ ’ਤੇ ਯਕੀਨ ਨਹੀਂ ਆ ਰਿਹਾ ਕਿ ਉਨ੍ਹਾਂ ਦਾ ਭ੍ਰਿਸ਼ਟਾਚਾਰ ਵਿੱਚ ਸਿੱਧੇ ਰੂਪ ’ਚ ਹੱਥ ਹੋਵੇ। ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਦੀ ਪਹਿਰੇਦਾਰੀ ਕਿਸੇ ਅਣਸੁਖਾਵੀਂ ਘਟਨਾ ਨੂੰ ਵਾਪਰਨ ਤੋਂ ਰੋਕਣ ਲਈ ਲਗਾਈ ਗਈ ਹੈ। ਦੂਜੇ ਪਾਸੇ, ਜਿਹੜੇ ਘਰ ਅੱਗੇ ਸਾਰਾ ਦਿਨ ਗੱਡੀਆਂ ਦੀਆਂ ਕਤਾਰਾਂ ਲੱਗੀਆਂ ਰਹਿੰਦੀਆਂ ਸਨ, ਉੱਥੇ ਅੱਜ ਦੁਪਹਿਰ ਤੋਂ ਬਾਅਦ ਚੁੱਪ ਪੱਸਰੀ ਹੋਈ ਹੈ।

ਡਾ. ਸਿੰਗਲਾ ਦਾ ਡੈਂਟਲ ਕਲੀਨਿਕ ਬੰਦ ਹੋਇਆ

ਸਿਆਸਤ ਵਿੱਚ ਆਉਣ ਤੋਂ ਪਹਿਲਾਂ ਡਾ. ਵਿਜੈ ਸਿੰਗਲਾ ਵੱਲੋਂ ਸਿਵਲ ਹਸਪਤਾਲ ਸਾਹਮਣੇ ਕਰੀਬ 25 ਸਾਲਾਂ ਤੋਂ ਜਿਹੜਾ ਡੈਂਟਲ ਕਲੀਨਿਕ ਚਲਾਇਆ ਜਾਂਦਾ ਸੀ, ਉਹ ਵੀ ਅੱਜ ਘਟਨਾ ਤੋਂ ਬਾਅਦ ਬੰਦ ਹੋ ਗਿਆ। ਇਸ ਕਲੀਨਿਕ ਵਿੱਚ ਸਾਰਾ ਦਿਨ ਮਰੀਜ਼ ਆਉਂਦੇ-ਜਾਂਦੇ ਰਹਿੰਦੇ ਸਨ, ਪਰ ਅੱਜ ਬਾਅਦ ਦੁਪਹਿਰ ਇਸ ਦਾ ਸ਼ਟਰ ਸੁੱਟਿਆ ਹੋਇਆ ਸੀ। ਇਸ ਕਲੀਨਿਕ ਨੂੰ ਡਾ. ਸਿੰਗਲਾ ਦੇ ਮੰਤਰੀ ਬਣਨ ਤੋਂ ਬਾਅਦ ਉਨ੍ਹਾਂ ਦੀ ਡਾਕਟਰ ਪਤਨੀ ਵੱਲੋਂ ਚਲਾਇਆ ਜਾਂਦਾ ਸੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਸ਼ਹਿਰ

View All