ਕਰੋਨਾਵਾਇਰਸ: ਫਿਰੋਜ਼ਪੁਰ ਜ਼ਿਲ੍ਹੇ ’ਚ 33 ਤੇ ਫਰੀਦਕੋਟ ਜ਼ਿਲ੍ਹੇ ਵਿੱਚ 29 ਨਵੇਂ ਮਾਮਲੇ

ਕਰੋਨਾਵਾਇਰਸ: ਫਿਰੋਜ਼ਪੁਰ ਜ਼ਿਲ੍ਹੇ ’ਚ 33 ਤੇ ਫਰੀਦਕੋਟ ਜ਼ਿਲ੍ਹੇ ਵਿੱਚ 29 ਨਵੇਂ ਮਾਮਲੇ

ਫਰੀਦਕੋਟ ਵਿੱਚ ਸ਼ੱਕੀ ਮਰੀਜ਼ਾਂ ਦੇ ਸੈਪਲ ਲੈਂਦੇ ਹੋਏ ਸਿਹਤ ਕਰਮੀ।

ਨਿੱਜੀ ਪੱਤਰ ਪ੍ਰੇਰਕ
ਫ਼ਿਰੋਜ਼ਪੁਰ, 10 ਅਗਸਤ

ਇੱਥੇ ਸੋਮਵਾਰ ਨੂੰ ਕਰੋਨਾ ਦੇ 33 ਨਵੇਂ ਮਾਮਲੇ ਸਾਹਮਣੇ ਆਏ ਹਨ। ਜ਼ਿਲ੍ਹੇ ਅੰਦਰ ਕਰੋਨਾ ਦੇ ਐਕਟਿਵ ਕੇਸਾਂ ਦੀ ਸੰਖਿਆ ਹੁਣ 352 ਹੋ ਗਈ ਹੈ। ਡਾਕਟਰ ਮੀਨਾਕਸ਼ੀ ਢੀਂਗਰਾ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਹੁਣ ਤੱਕ ਕਰੋਨਾ ਦੇ 674 ਕੇਸ ਸਾਹਮਣੇ ਆਏ ਹਨ ਤੇ ਦਸ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। 312 ਮਰੀਜ਼ ਹੁਣ ਤੱਕ ਠੀਕ ਹੋਏ ਹਨ।

ਫਰੀਦਕੋਟ (ਨਿੱਜੀ ਪੱਤਰ ਪ੍ਰੇਰਕ): ਫਰੀਦਕੋਟ ਜ਼ਿਲ੍ਹੇ ਵਿੱਚ ਕਰੋਨਾਵਾਇਰਸ ਦੇ 29 ਨਵੇਂ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਸਿਵਲ ਸਰਜਨ ਡਾ. ਰਜਿੰਦਰ ਕੁਮਾਰ ਨੇ ਅੱਜ ਪ੍ਰਾਪਤ ਹੋਈਆਂ ਰਿਪੋਰਟਾਂ ਵਿੱਚ ਫਰੀਦਕੋਟ ਜ਼ਿਲ੍ਹੇ ਨਾਲ ਸਬੰਧਤ 29 ਕੇਸਾਂ ਵਿੱਚੋਂ ਜੈਤੋ ਦੇ 4, ਕੋਟਕਪੂਰਾ ਸ਼ਹਿਰ ਨਾਲ ਸਬੰਧਤ 17, ਫਰੀਦਕੋਟ ਦੇ 7 ਅਤੇ ਪਿੰਡ ਚੈਨਾ ਦਾ 1 ਕੇਸ ਸ਼ਾਮਿਲ ਹੈ। ਅੱਜ ਦੋ ਮਰੀਜ਼ਾਂ ਨੂੰ ਕਰੋਨਾ ਤੋਂ ਸਿਹਤਯਾਬ ਹੋਣ ’ਤੇ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।

ਬਰਨਾਲਾ (ਨਿੱਜੀ ਪੱਤਰ ਪ੍ਰੇਰਕ): ਇੱਥੇ ਅੱਜ ਕਰੋਨਾਵਾਇਰਸ ਦੇ 28 ਨਵੇਂ ਮਰੀਜ਼ਾਂ ਦੀ ਰਿਪੋਰਟ ਪਾਜ਼ੇਟਿਵ ਆਉਣ ਨਾਲ ਕਰੋਨਾ ਦੇ ਕੁੱਲ ਮਰੀਜ਼ਾਂ ਦੀ ਗਿਣਤੀ 332 ਹੋ ਗਈ ਹੈ। ਕਰੋਨਾ ਨਾਲ ਸਬੰਧਿਤ 128 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਸਿਹਤ ਵਿਭਾਗ ਵੱਲੋਂ ਜਾਰੀ ਕੀਤੀ ਰਿਪੋਰਟ ਅਨੁਸਾਰ ਨਵੇਂ ਆਏ ਕਰੋਨਾ ਮਰੀਜ਼ ਸ਼ਹਿਰ ਦੇ ਪੱਖੋ ਵਾਲਾ ਬਾਗ ਇਲਾਕੇ ਦੇ ਛੇ ਮਰੀਜ਼, ­ਈਸਰ ਨਗਰ ਦੇ ਦੋ ਮਰੀਜ਼, ­ਕੇ.ਸੀ. ਰੋਡ ਦੇ ਦੋ ਮਰੀਜ਼ ਤੋਂ ਇਲਾਵਾ ਚਿੰਟੂ ਪਾਰਕ­, ਪੀਐੱਨਬੀ ਬੈਂਕ ਵਾਲਾ ਇਲਾਕਾ­, ਨਾਨਕਸਰ ਰੋਡ­, ਵਿਕਾਸ ਨਗਰ­, ਜੰਡਾ ਵਾਲਾ ਰੋਡ­, ਗਰੇਵਾਲ ਕਲੋਨੀ ਭਦੌੜ­, ਪੱਤੀ ਰੋਡ­ ਪਿੰਡ ਮੂੰਮ­, ਕਰਮਗੜ੍ਹ, ­ਢਿੱਲਵਾਂ­, ਧਨੌਲਾ­, ਖੁੱਡੀ ਖੁਰਦ, ­ਸੰਧੂ ਕਲਾਂ, ­ਚੁੰਘਾਂ ਤੋਂ ਇਲਾਵਾ ਕਈ ਹੋਰ ਇਲਾਕਿਆਂ ’ਚ ਕਰੋਨਾ ਦੇ ਮਰੀਜ਼ਾਂ ਦਾ ਅੰਕੜਾ ਵਧਦਾ ਜਾ ਰਿਹਾ ਹੈ।

ਭੁੱਚੋ ਮੰਡੀ (ਪੱਤਰ ਪ੍ਰੇਰਕ): ਭੁੱਚੋ ਇਲਾਕੇ ਵਿੱਚ ਸਿਹਤ ਵਿਭਾਗ ਨੇ ਤਿੰਨ ਹੋਰ ਕਰੋਨਾ ਕੇਸਾਂ ਦੀ ਪੁਸ਼ਟੀ ਕੀਤੀ ਹੈ। ਇਨ੍ਹਾਂ ਵਿੱਚ ਸਥਾਨਕ ਗੁਰੂ ਅਰਜਨ ਦੇਵ ਨਗਰ ਦਾ ਲੜਕਾ, ਪਿੰਡ ਤੁੰਗਵਾਲੀ ਦੇ ਦਸਮੇਸ਼ ਨਗਰ ਦਾ ਨੌਜਵਾਨ ਅਤੇ ਵਾੜਾ ਭਾਈ ਕਾ ਦੀ ਇੱਕ ਔਰਤ ਸ਼ਾਮਲ ਹੈ।

ਫਾਜ਼ਿਲਕਾ (ਨਿੱਜੀ ਪੱਤਰ ਪ੍ਰੇਰਕ): ਜ਼ਿਲ੍ਹੇ ਵਿੱਚ 10 ਹੋਰ ਕਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਸਿਵਲ ਸਰਜਨ ਫ਼ਾਜ਼ਿਲਕਾ ਡਾ. ਚੰਦਰ ਮੋਹਨ ਕਟਾਰੀਆ ਨੇ ਦੱਸਿਆ ਕਿ ਇਨ੍ਹਾਂ ਮਰੀਜ਼ਾਂ ‘ਚ 4 ਫਾਜ਼ਿਲਕਾ ਅਤੇ 6 ਅਬੋਹਰ ਨਾਲ ਸਬੰਧਤ ਹਨ।

ਸ਼ਹਿਣਾ (ਪੱਤਰ ਪ੍ਰੇਰਕ): ਐੱਸ.ਐੱਮ.ਓ. ਤਪਾ ਡਾਕਟਰ ਜਸਵੀਰ ਸਿੰਘ ਔਲਖ ਨੇ ਦੱਸਿਆ ਕਿ ਕਸਬੇ ਸ਼ਹਿਣਾ ’ਚ 3 ਨਵੇਂ ਕਰੋਨਾ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ।

ਮੋਗਾ ਜ਼ਿਲ੍ਹੇ ’ਚ ਛੇਵੀਂ ਮੌਤ

ਮੋਗਾ (ਨਿੱਜੀ ਪੱਤਰ ਪ੍ਰੇਰਕ): ਇੱਥੇ ਬਾਘਾਪੁਰਾਣਾ ਅਧੀਨ ਪੈਂਦੇ ਪਿੰਡ ਮਾੜੀ ਮੁਸਤਫਾ ਨਿਵਾਸੀ ਬਜ਼ੁਰਗ ਔਰਤ ਦੀ ਕਰੋਨਾ ਕਾਰਨ ਮੌਤ ਹੋ ਗਈ। ਉਹ ਹਸਪਤਾਲ ਵਿੱਚ ਜ਼ੇਰੇ ਇਲਾਜ਼ ਸੀ ਅਤੇ ਦਿਲ ਦੀ ਬਿਮਾਰੀ ਤੋਂ ਪੀੜਤ ਦੱਸੀ ਜਾਂਦੀ ਹੈ। ਕਰੋਨਾਂ ਕਾਰਨ ਜ਼ਿਲ੍ਹੇ ਵਿੱਚ ਇਹ 6ਵੀਂ ਮੌਤ ਹੋਈ ਹੈ। ਸਿਵਲ ਸਰਜਨ ਡਾ. ਅਮਰਪ੍ਰੀਤ ਕੌਰ ਬਾਜਵਾ ਨੇ ਦੱਸਿਆ ਕਿ ਪੁਲੀਸ ਅਤੇ ਸਿਹਤ ਵਿਭਾਗ ਦੀ ਟੀਮ ਨੇ ਮ੍ਰਿਤਕ ਬਜ਼ੁਰਗ ਔਰਤ ਦਾ ਸਸਕਾਰ ਕਰਵਾਇਆ ਹੈ। ਉਨ੍ਹਾਂ ਕਰੋਨਾ ਕੇਸਾਂ ਦੀ ਜਿਲੇ ਵਿੱਚ ਸਥਿਤੀ ਬਾਰੇ ਦੱਸਦਿਆਂ ਕਿਹਾ ਕਿ ਅੱਜ ਜਿਲੇ ਵਿੱਚ 4 ਨਵੇ ਕਰੋਨਾ ਦੇ ਮਾਮਲੇ ਸਾਹਮਣੇ ਆਏ ਹਨ।

ਮਾਨਸਾ ’ਚ 27 ਨਵੇਂ ਮਾਮਲੇ

ਮਾਨਸਾ (ਪੱਤਰ ਪ੍ਰੇਰਕ): ਮਾਨਸਾ ਵਿੱਚ 27 ਨਵੇਂ ਮਾਮਲੇ ਸਾਹਮਣੇ ਆਏ, ਜਿਸ ਵਿੱਚ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਦੀ ਡਕਾਟਰ ਅਤੇ ਉਸ ਦਾ ਸਟਾਫ਼, ਸਰਕਾਰੀ ਫਾਰਮਾਸਿਸਟ, ਪਿੰਡ ਗੁਰਨੇ ਖੁਰਦ ਦਾ ਇੱਕ ਮੁਲਾਜ਼ਮ, ਬਰੇਟਾ ਦੇ 5, ਬੋਹਾ ਦੇ 3 ਅਤੇ ਬੁਢਲਾਡਾ ਦੇ 2 ਵਿਅਕਤੀਆਂ ਸਮੇਤ ਹੋਰ ਦੀ ਰਿਪੋਰਟ ਕਰੋਨਾ ਪਾਜ਼ੀਟਿਵ ਆਈ ਹੈ। ਉਧਰ ਕਰੋਨਵਾਇਰਸ ਤੋਂ ਪੀੜਤ 5 ਜਣਿਆਂ ਨੂੰ ਅੱਜ ਸਿਹਤਯਾਬ ਹੋਣ ਤੋਂ ਬਾਅਦ ਘਰ ਭੇਜ ਦਿੱਤਾ ਗਿਆ ਹੈ। ਇਹ ਜਾਣਕਾਰੀ ਮਾਨਸਾ ਦੇ ਸਿਵਲ ਸਰਜਨ ਡਾ. ਲਾਲ ਚੰਦ ਠੁਕਰਾਲ ਨੇ ਦਿੱਤੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਕੇਂਦਰ ਸਰਕਾਰ ਨੇ ਕਣਕ ਦੀ ਐੱਮਐੱਸਪੀ 50 ਰੁਪਏ ਪ੍ਰਤੀ ਕੁਇੰਟਲ ਵਧਾਈ

ਕੇਂਦਰ ਸਰਕਾਰ ਨੇ ਕਣਕ ਦੀ ਐੱਮਐੱਸਪੀ 50 ਰੁਪਏ ਪ੍ਰਤੀ ਕੁਇੰਟਲ ਵਧਾਈ

ਮੋਦੀ ਦੀ ਅਗਵਾਈ ਵਾਲੀ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ ਲਿਆ ਫੈ...

ਵਿਰੋਧੀ ਪਾਰਟੀਆਂ ਵੱਲੋਂ ਰਾਸ਼ਟਰਪਤੀ ਨੂੰ ਤਜਵੀਜ਼ਤ ਖੇਤੀ ਕਾਨੂੰਨਾਂ ’ਤੇ ਸਹੀ ਨਾ ਪਾਉਣ ਦੀ ਅਪੀਲ

ਵਿਰੋਧੀ ਪਾਰਟੀਆਂ ਵੱਲੋਂ ਰਾਸ਼ਟਰਪਤੀ ਨੂੰ ਤਜਵੀਜ਼ਤ ਖੇਤੀ ਕਾਨੂੰਨਾਂ ’ਤੇ ਸਹੀ ਨਾ ਪਾਉਣ ਦੀ ਅਪੀਲ

ਗੈਰ-ਐੱਨਡੀਏ ਪਾਰਟੀਆਂ ਨੇ ਰਾਸ਼ਟਰਪਤੀ ਨੂੰ ਭੇਜਿਆ ਮੈਮੋਰੈਂਡਮ, ਮਿਲਣ ਦਾ ...

ਖੇਤੀ ਬਿੱਲ: ਵਿਰੋਧੀ ਧਿਰਾਂ ਵੱਲੋਂ ਸੰਸਦ ਦੇ ਅਹਾਤੇ ਵਿੱਚ ਪ੍ਰਦਰਸ਼ਨ

ਖੇਤੀ ਬਿੱਲ: ਵਿਰੋਧੀ ਧਿਰਾਂ ਵੱਲੋਂ ਸੰਸਦ ਦੇ ਅਹਾਤੇ ਵਿੱਚ ਪ੍ਰਦਰਸ਼ਨ

8 ਸੰਸਦ ਮੈਂਬਰਾਂ ਦੀ ਮੁਅੱਤਲੀ ਖਿਲਾਫ਼ ਜਤਾਇਆ ਰੋਸ

ਅਕਾਲੀ ਦਲ ਵੱਲੋਂ ਰਾਸ਼ਟਰਪਤੀ ਕੋਵਿੰਦ ਨਾਲ ਮੁਲਾਕਾਤ

ਅਕਾਲੀ ਦਲ ਵੱਲੋਂ ਰਾਸ਼ਟਰਪਤੀ ਕੋਵਿੰਦ ਨਾਲ ਮੁਲਾਕਾਤ

ਬਿੱਲ ਵਾਪਸ ਸੰਸਦ ਵਿਚ ਭੇਜਣ ਦੀ ਗੁਜ਼ਾਰਿਸ਼ ਕੀਤੀ

ਸ਼ਹਿਰ

View All