ਮੋਗਾ ’ਚ ਵਿਦੇਸ਼ ਤੋਂ ਪਰਤਿਆ ਕਰੋਨਾ ਪਾਜ਼ੇਟਿਵ ਮਰੀਜ਼ ਗਾਇਬ

ਮੋਗਾ ’ਚ ਵਿਦੇਸ਼ ਤੋਂ ਪਰਤਿਆ ਕਰੋਨਾ ਪਾਜ਼ੇਟਿਵ ਮਰੀਜ਼ ਗਾਇਬ

ਮਹਿੰਦਰ ਸਿੰਘ ਰੱਤੀਆਂ
ਮੋਗਾ, 8 ਅਗਸਤ

ਵਿਦੇਸ਼ ਤੋਂ ਇਥੇ ਪਰਤੇ ਧਰਮਕੋਟ ਨੇੜਲੇ ਪਿੰਡ ਦੇ ਕਰੋਨਾ ਪਾਜ਼ੇਟਿਵ ਵਿਅਕਤੀ ਦੇ ਗਾਇਬ ਹੋਣ ਪ੍ਰਸ਼ਾਸਨ ਨੂੰ ਹੱਥਾ ਪੈਰਾਂ ਦੀ ਪੈ ਗਈ ਹੈ। ਸਮਾਜ ਲਈ ਖ਼ਤਰਾ ਪੈਦਾ ਕਰਨ ਉੱਤੇ ਥਾਣਾ ਧਰਮਕੋਟ ਪੁਲੀਸ ਨੇ ਇਕਾਂਤਵਾਸ ਕੇਂਦਰ ਇੰਚਾਰਜ ਦੀ ਸ਼ਿਕਾਇਤ ਉੱਤੇ ਫ਼ੌਜਦਾਰੀ ਕੇਸ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਏਐੱਸਆਈ ਮਲਕੀਤ ਸਿੰਘ ਨੇ ਕਿਹਾ ਕਿ ਡਾਕਟਰ ਰਾਕੇਸ਼ ਅਰੋੜਾ ਆਰਸੀਆਈ ਜਨੇਰ ਦੀ ਸ਼ਿਕਾਇਤ ਉੱਤੇ ਟਹਿਲ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।

ਸਿਹਤ ਵਿਭਾਗ ਦੀ ਰਿਪੋਰਟ ਮੁਤਾਬਕ ਮੁਲਜ਼ਮ ਮਲੇਸ਼ੀਆ ਤੋਂ ਦਿੱਲੀ ਏਅਰਪੋਰਟ ’ਤੇ ਉਤਰਿਆ ਸੀ। ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਮੁਲਜ਼ਮ ਨੇ ਆਈਆਰਸੀ ਜਨੇਰ ਵਿਖੇ ਰਿਪੋਰਟ ਨਹੀਂ ਕੀਤੀ ਅਤੇ ਸਿਵਲ ਹਸਪਤਾਲ ਮੋਗਾ ਵਿਖੇ ਮੁਲਜ਼ਮ ਦੀ ਕਰੋਨਾ ਟੈਸਟ ਕਰਾਉਣ ’ਤੇ ਰਿਪੋਰਟ ਪਾਜ਼ੇਟਿਵ ਆਈ ਹੈ।

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All