ਵੱਖ-ਵੱਖ ਥਾਵਾਂ ’ਤੇ ਕਰੋਨਾ ਦੇ ਕੇਸ ਵਧੇ

ਵੱਖ-ਵੱਖ ਥਾਵਾਂ ’ਤੇ ਕਰੋਨਾ ਦੇ ਕੇਸ ਵਧੇ

ਸੰਜੀਵ ਹਾਂਡਾ
ਫਿਰੋਜ਼ਪੁਰ, 10 ਜੁਲਾਈ

ਫ਼ਿਰੋਜ਼ਪੁਰ ’ਚ ਸ਼ੁੱਕਰਵਾਰ ਨੂੰ ਸਰਕਾਰੀ ਹਸਪਤਾਲ ਦੀ ਇੱਕ ਨਰਸ ਸਣੇ ਚਾਰ ਜਣਿਆਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਇਹ ਨਰਸ ਮੱਲਵਾਲ ਪਿੰਡ ਦੇ ਸਿਹਤ ਕੇਂਦਰ ਵਿਚ ਤਾਇਨਾਤ ਹੈ। ਇਸ ਸਰਹੱਦੀ ਜ਼ਿਲ੍ਹੇ ਵਿਚ ਹੁਣ ਤੱਕ ਕਰੋਨਾ ਦੇ 145 ਕੇਸ ਸਾਹਮਣੇ ਆ ਚੁੱਕੇ ਹਨ।

ਸਿਰਸਾ (ਪ੍ਰਭ ਦਿਆਲ): ਜ਼ਿਲ੍ਹਾ ਸਿਰਸਾ ਵਿੱਚ ਅੱਜ ਦਸ ਹੋਰ ਕਰੋਨਾ ਪਾਜ਼ੇਟਿਵ ਕੇਸ ਮਿਲੇ ਹਨ ਜਿਸ ਨਾਲ ਜ਼ਿਲ੍ਹੇ ਵਿੱਚ ਕਰੋਨਾ ਪਾਜ਼ੇਟਿਵ ਮਰੀਜ਼ਾਂ ਦਾ ਅੰਕੜਾ 184 ਹੋ ਗਿਆ ਹੈ। ਕਰੋਨਾ ਪਾਜ਼ੇਟਿਵ ਇਕ ਮਹਿਲਾ ਦੀ ਬੀਤੇ ਕੱਲ੍ਹ ਇਲਾਜ ਦੌਰਾਨ ਮੌਤ ਹੋ ਗਈ ਸੀ ਜਿਸ ਦਾ ਨਗਰ ਕੌਂਸਲ ਮੁਲਾਜ਼ਮਾਂ ਵੱਲੋਂ ਸਸਕਾਰ ਕੀਤਾ ਗਿਆ ਹੈ। ਸਿਵਲ ਸਰਜਨ ਡਾ. ਸੁਰਿੰਦਰ ਨੈਨ ਨੇ ਕਰੋਨਾ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਕਰਦਿਆਂ ਦੱਸਿਆ ਹੈ ਕਿ ਅੱਜ ਦਸ ਪਾਜ਼ੇਟਿਵ ਕੇਸ ਮਿਲੇ ਹਨ ਜਦੋਂਕਿ ਸੌ ਦੇ ਕਰੀਬ ਮਰੀਜ਼ ਸਿਹਤਯਾਬ ਹੋ ਕੇ ਆਪਣੇ ਘਰ ਜਾ ਚੁੱਕੇ ਹਨ। ਅੱਜ ਦੇ ਕੇਸਾਂ ਵਿੱਚ ਚਾਰ ਸਾਲਾ ਬੱਚੀ ਸਮੇਤ ਤਿੰਨ ਕੇਸ ਜੈ ਕਲੋਨੀ ਵਿੱਚ ਸਾਹਮਣੇ ਆਏ ਹਨ ਜਦੋਂਕਿ ਭਾਦਰਾ ਬਾਜ਼ਾਰ ਵਿੱਚ ਇਕ, ਮੇਲਾ ਗਰਾਊਂਡ ਵਿੱਚ ਇਕ, ਰੋੜੀ ਗੇਟ ’ਚ ਇਕ, ਖੈਰਪੁਰ ’ਚ ਇਕ, ਪਿੰਡ ਜੋਧਕਾਂ ’ਚ ਇਕ ਅਤੇ ਰਚਨਾ ਪੈਲੇਸ ਨੇੜੇ ਇਕ ਕਰੋਨਾ ਪਾਜ਼ੇਟਿਵ ਕੇਸ ਮਿਲਿਆ ਹੈ।  

ਹਰਿਆਣੇ ਤੋਂ ਬਾਰਾਤ ਰਾਹੀਂ ਪਰਤਿਆ ਕਰੋਨਾ ਪਾਜ਼ੇਟਿਵ

ਬੱਲੂਆਣਾ (ਅਬੋਹਰ) (ਰਜਿੰਦਰ ਕੁਮਾਰ): ਹਰਿਆਣਾ ਦੇ ਹਿਸਾਰ ਸ਼ਹਿਰ ਵਿੱਚ ਵਿਆਹ ਸਮਾਗਮ ’ਚ ਹਿੱਸਾ ਲੈਣ ਮਗਰੋਂ ਅਬੋਹਰ ਪਰਤੇ ਇਥੋਂ ਦੇ ਜਿਊਲਰ ਨੂੰ ਕਰੋਨਾ ਹੋ ਗਿਆ ਹੈ। ਹਿਸਾਰ ਵਿਚ ਹੋਏ ਵਿਆਹ ਸਮਾਗਮ ਵਿੱਚ ਹਿੱਸਾ ਲੈਣ ਵਾਲੇ ਹਨੂੰਮਾਨਗੜ੍ਹ ਜ਼ਿਲ੍ਹੇ ਦੇ 31 ਮਰਦ ਅਤੇ ਔਰਤਾਂ ਨੂੰ ਕਰੋਨਾ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਉਨ੍ਹਾਂ ਦਾ ਰਾਜਸਥਾਨ ਦੇ ਵੱਖ ਵੱਖ ਆਈਸੋਲੇਸ਼ਨ ਸੈਂਟਰਾਂ ਵਿੱਚ ਇਲਾਜ ਚੱਲ ਰਿਹਾ ਹੈ।   

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All