ਕਰੋਨਾ: ਬਠਿੰਡਾ ਵਿੱਚ 20, ਮੁਕਤਸਰ 8 ਅਤੇ ਮਾਨਸਾ ’ਚ ਦੋ ਦੀ ਮੌਤ

ਕਰੋਨਾ: ਬਠਿੰਡਾ ਵਿੱਚ 20, ਮੁਕਤਸਰ 8 ਅਤੇ ਮਾਨਸਾ ’ਚ ਦੋ ਦੀ ਮੌਤ

ਸ਼ਗਨ ਕਟਾਰੀਆ
ਬਠਿੰਡਾ, 4 ਮਈ

ਬੀਤੇ 24 ਘੰਟਿਆਂ ਵਿੱਚ ਜ਼ਿਲ੍ਹੇ ’ਚ 20 ਕਰੋਨਾ ਪੀੜਤਾਂ ਦੀ ਮੌਤ ਹੋ ਗਈ ਅਤੇ 806 ਵਿਅਕਤੀਆਂ ਦੇ ਕਰੋਨਾ ਪ੍ਰਭਾਵਿਤ ਹੋਣ ਦੀ ਪੁਸ਼ਟੀ ਹੋਈ ਹੈ, ਜਦ ਕਿ 660 ਮਰੀਜ਼ ਤੰਦਰੁਸਤ ਹੋਣ ਮਗਰੋਂ ਸਿਹਤ ਕੇਂਦਰਾਂ ’ਚੋਂ ਘਰਾਂ ਨੂੰ ਪਰਤ ਗਏ। ਜ਼ਿਲ੍ਹੇ ’ਚ ਹੁਣ ਤੱਕ ਕੁੱਲ 233969 ਸੈਂਪਲ ਲਏ ਗਏ, ਜਿਨ੍ਹਾਂ ’ਚੋਂ 23323 ਕੇਸ ਪਾਜ਼ੇਟਿਵ ਆਏ ਅਤੇ 17528 ਵਿਅਕਤੀ ਸਿਹਤਯਾਬ ਹੋ ਕੇ ਘਰੀਂ ਪਰਤੇ ਹਨ। ਹੁਣ ਤੱਕ ਜ਼ਿਲ੍ਹੇ ਅੰਦਰ 5376 ਕੇਸ ਐਕਟਿਵ ਹਨ ਅਤੇ 419 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਸਥਾਨਕ ਪ੍ਰਸ਼ਾਸਨ ਨੇ ਲੋਕਾਂ ਨੂੰ ਕੋਵਿਡ ਨੇਮਾਂ ਦਾ ਪਾਲਣ ਕਰਨ ਦੀ ਅਪੀਲ ਕਰਦਿਆਂ ਤਾਲਾਬੰਦੀ ਦੌਰਾਨ ਘਰਾਂ ਵਿੱਚ ਹੀ ਰਹਿਣ ਦੀ ਸਲਾਹ ਦਿੱਤੀ ਹੈ।

ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ): ਜ਼ਿਲ੍ਹੇ ਵਿੱਚ ਅੱਜ ਕਰੋਨਾ ਕਾਰਨ 8 ਵਿਅਕਤੀਆਂ ਦੀ ਮੌਤ ਹੋਈ ਹੈ, ਜਿਸ ਵਿੱਚ ਮੁਕਤਸਰ ਦੇ ਤਿੰਨ, ਮਲੋਟ ਦੇ ਦੋ ਅਤੇ ਆਲਮਵਾਲਾ, ਚੜੇਵਨ ਤੇ ਬਰਕੰਦੀ ਦਾ ਇੱਕ ਇੱਕ ਵਿਅਕਤੀ ਸ਼ਾਮਲ ਹੈ। ਇਸੇ ਤਰ੍ਹਾਂ ਕਰੋਨਾ ਪੀੜਤਾਂ ਵਿੱਚ ਮੁਕਤਸਰ ਦੇ 82, ਮਲੋਟ ਦੇ 108 ਅਤੇ ਗਿਦੜਬਾਹਾ ਦੇ 25 ਵਿਅਕਤੀਆਂ ਸਣੇ ਦੋ ਦਰਜਨ ਪਿੰਡਾਂ ਦੇ 429 ਵਿਅਕਤੀ ਸ਼ਾਮਲ ਹਨ।

ਮਾਨਸਾ (ਜੋਗਿੰਦਰ ਸਿੰਘ ਮਾਨ): ਡਿਪਟੀ ਕਮਿਸ਼ਨਰ ਮਹਿੰਦਰ ਪਾਲ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਤੱਕ ਕੁੱਲ 7318 ਕਰੋਨਾ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ 5010 ਵਿਅਕਤੀ ਤੰਦਰੁਸਤ ਹੋ ਕੇ ਆਪਣੇ-ਆਪਣੇ ਘਰਾਂ ਨੂੰ ਪਰਤ ਚੁੱਕੇ ਹਨ। ਅੱਜ 1755 ਲੋਕਾਂ ਦੀ ਜਾਂਚ ਕੀਤੀ ਗਈ, ਜਿਸ ਵਿਚੋਂ 85 ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਹੁਣ ਮਾਨਸਾ ਵਿੱਚ 2226 ਐਕਟਿਵ ਕੇਸ ਹਨ ਅਤੇ 2 ਜਣਿਆਂ ਦੀ ਮੌਤ ਹੋਈ ਹੈ। ਮਾਨਸਾ ਵਿੱਚ 49, ਬੁਢਲਾਡਾ 9, ਖਿਆਲਾ ਕਲਾਂ 18 ਅਤੇ ਸਰਦੂਲਗੜ੍ਹ ਵਿੱਚ 9 ਨਵੇਂ ਕੇਸ ਸਾਹਮਣੇ ਆਏ ਹਨ। ਜਾਣਕਾਰੀ ਅਨੁਸਾਰ ਜ਼ਿਲ੍ਹੇ ਦਾ ਟੀਕਾਕਰਨ ਅਫਸਰ ਅਤੇ ਸਰਕਾਰੀ ਸਕੂਲ ਦੇ 6 ਅਧਿਆਪਕ ਕਰੋਨਾ ਪਾਜੇਟਿਵ ਪਾਏ ਗਏ ਹਨ।

ਅਬੋਹਰ ਵਿੱਚ ਕਰੋਨਾ ਨਾਲ 4 ਮੌਤਾਂ

ਅਬੋਹਰ (ਸੁੰਦਰ ਨਾਥ ਆਰਿਆ): ਇਥੇ ਬੀਤੇ 24 ਘੰਟਿਆਂ ਵਿੱਚ ਕਰੋਨਾ ਨਾਲ 4 ਮੌਤਾਂ ਹੋਈਆਂ ਹਨ। ਜਾਣਕਾਰੀ ਮੁਤਾਬਕ ਨਾਨਕ ਨਗਰੀ ਵਾਸੀ ਦੀਪਕ ਵੋਹਰਾ, ਆਨੰਦ ਨਗਰ ਵਾਸੀ ਵਿਸ਼ੂ ਬਾਘਲਾ, ਮਲੋਟ ਰੋਡ ਵਾਸੀ ਵਿਜੈ ਨਾਰੰਗ ਅਤੇ ਸੰਤ ਨਗਰੀ ਵਾਸੀ ਲਕਸ਼ਮੀ ਦੀ ਕਰੋਨਾ ਨਾਲ ਮੌਤ ਹੋਈ ਹੈ।

ਮੁਕਤਸਰ ਸਿਵਲ ਹਸਪਤਾਲ ’ਚ 11 ਵੈਂਟੀਲੇਟਰ ਤੋੜ ਰਹੇ ਨੇ ਦਮ

ਸ੍ਰੀ ਮੁਕਤਸਰ ਸਾਹਿਬ: ਜ਼ਿਲ੍ਹੇ ਦੇ ਸਿਵਲ ਹਸਪਤਾਲ ‘ਚ 11 ਵੈਂਟੀਲੇਟਰ ਵਰਤੋਂ ‘ਚ ਨਾ ਆਉਣ ਕਰ ਕੇ ਕਬਾੜ ਬਣ ਰਹੇੇ ਹਨ, ਕਿਉਂਕਿ ਵਿਭਾਗ ਕੋਲ ਵੈਂਟੀਲੇਟਰ ਚਲਾਉਣ ਵਾਲੇ ਡਾਕਟਰ ਹੀ ਨਹੀਂ ਹਨ। ਇਸ ਕਾਰਨ ਲੋਕਾਂ ਵਿੱਚ ਭਾਰੀ ਚਿੰਤਾ ਹੈ। ਕਰੋਨਾ ਮਰੀਜ਼ਾਂ ਲਈ ਲੋੜੀਂਦੇ ਇਹ ਵੈਂਟੀਲੇਟਰ ਚਲਾਉਣ ਦੇ ਪ੍ਰਬੰਧ ਕਰਨ ਦੀ ਮੰਗ ਕਰਦਿਆਂ ਸਾਬਕਾ ਆਰ ਟੀ ਏ ਗੁਰਚਰਨ ਸਿੰਘ ਸੰਧੂ ਨੇ ਕਿਹਾ ਕਿ ਸਰਕਾਰੀ ਹਸਪਤਾਲ ਆਮ ਆਦਮੀ ਦੀ ਪਹੁੰਚ ਵਿੱਚ ਹਨ, ਇਸ ਲਈ ਇਹ ਵੈਂਟੀਲੇਟਰ ਇਥੇ ਹੀ ਵਰਤੇ ਜਾਣ। ਸਿਵਲ ਸਰਜਨ ਡਾਕਟਰ ਰੰਜੂ ਸਿੰਗਲਾ ਨੇ ਦੱਸਿਆ ਕਿ ਡਾਕਟਰਾਂ ਦੀ ਘਾਟ ਕਾਰਨ ਇਹ ਵੈਂਟੀਲੇਟਰ ਦੂਜੇ ਹਸਪਤਾਲਾਂ ਨੂੰ ਭੇਜੇ ਜਾ ਰਹੇ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇਤਿਹਾਸ ਦੀ ਰਾਖੀ ਲਈ ਲੜਾਈ

ਇਤਿਹਾਸ ਦੀ ਰਾਖੀ ਲਈ ਲੜਾਈ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਸ਼ਹਿਰ

View All