DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਵੀਡੀਓ ਵਿਵਾਦ: ਪਿੰਡਾਂ ’ਚ ਮੁੱਖ ਮੰਤਰੀ ਖ਼ਿਲਾਫ਼ ਪੋਸਟਰ ਲੱਗੇ

ਵਿਵਾਦਿਤ ਵੀਡੀਓ ਦੀ ਗੂੰਜ ਹੁਣ ਮਾਲਵੇ ਦੇ ਪਿੰਡਾਂ ਤੱਕ ਪੁੱਜ ਗਈ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ‘ਗੁਰੂ ਦੋਖੀ’ ਅਤੇ ‘ਖ਼ਾਲਸਾ ਪੰਥ ਵਿਰੋਧੀ’ ਕਰਾਰ ਦੇਣ ਮਗਰੋਂ ਸ਼੍ਰੋਮਣੀ ਯੂਥ ਅਕਾਲੀ ਦਲ ਨੇ ਲੰਬੀ ਹਲਕੇ ਵਿੱਚ ਪੋਸਟਰ ਮੁਹਿੰਮ...

  • fb
  • twitter
  • whatsapp
  • whatsapp
featured-img featured-img
ਖੁੱਡੀਆਂ ਵਿੱਚ ਗੁਰਦੁਆਰੇ ਅੱਗੇ ਪੋਸਟਰ ਲਾਉਂਦੇ ਹੋਏ ਅਕਾਲੀ ਦਲ ਦੇ ਆਗੂ ਅਤੇ ਵਰਕਰ।
Advertisement

ਵਿਵਾਦਿਤ ਵੀਡੀਓ ਦੀ ਗੂੰਜ ਹੁਣ ਮਾਲਵੇ ਦੇ ਪਿੰਡਾਂ ਤੱਕ ਪੁੱਜ ਗਈ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ‘ਗੁਰੂ ਦੋਖੀ’ ਅਤੇ ‘ਖ਼ਾਲਸਾ ਪੰਥ ਵਿਰੋਧੀ’ ਕਰਾਰ ਦੇਣ ਮਗਰੋਂ ਸ਼੍ਰੋਮਣੀ ਯੂਥ ਅਕਾਲੀ ਦਲ ਨੇ ਲੰਬੀ ਹਲਕੇ ਵਿੱਚ ਪੋਸਟਰ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਪਿੰਡ ਖੁੱਡੀਆਂ, ਕੰਦੂਖੇੜਾ, ਬਾਦਲ, ਲੰਬੀ, ਮਹਿਣਾ ਅਤੇ ਰੋੜਾਂਵਾਲੀ ਸਮੇਤ ਕਈ ਪਿੰਡਾਂ ਵਿੱਚ ਗੁਰੂ ਘਰਾਂ, ਗਲੀਆਂ, ਚੌਰਾਹਿਆਂ ਅਤੇ ਕੰਧਾਂ ’ਤੇ ਮੁੱਖ ਮੰਤਰੀ ਨੂੰ ‘ਮੂੰਹ ਨਾ ਲਾਉਣ’ ਵਾਲੇ ਪੋਸਟਰ ਤੇ ਫਲੈਕਸ ਲਾਏ ਗਏ ਹਨ। ਇਨ੍ਹਾਂ ਪੋਸਟਰਾਂ ’ਤੇ ਲਿਖਿਆ ਹੈ ਕਿ ‘ਸ੍ਰੀ ਅਕਾਲ ਤਖ਼ਤ ਸਾਹਿਬ ਦਾ ਆਦੇਸ਼: ਭਗਵੰਤ ਮਾਨ ਗੁਰੂ ਦੋਖੀ ਤੇ ਖ਼ਾਲਸਾ ਪੰਥ ਵਿਰੋਧੀ ਹੈ। ਸੰਗਤ ਇਸ ਨੂੰ ਮੂੰਹ ਨਾ ਲਾਵੇ।’ ਯੂਥ ਅਕਾਲੀ ਦਲ ਇਸ ਮੁਹਿੰਮ ਨੂੰ ਹਲਕੇ ਦੇ ਹਰ ਪਿੰਡ ਤੱਕ ਪਹੁੰਚਾ ਰਿਹਾ ਹੈ। ਪਾਰਟੀ ਦਾ ਦਾਅਵਾ ਹੈ ਕਿ ਪਿੰਡਾਂ ਦੀ ਸੰਗਤ ਵੀ ਮੁਹਿੰਮ ਵਿੱਚ ਸ਼ਾਮਲ ਹੋ ਰਹੀ ਹੈ ਅਤੇ ਪੋਸਟਰਾਂ ਰਾਹੀਂ ਸੋਸ਼ਲ ਮੀਡੀਆ ਤੋਂ ਦੂਰ ਲੋਕ ਵੀ ਮਾਮਲੇ ਤੋਂ ਜਾਣੂ ਹੋ ਰਹੇ ਹਨ। ਜ਼ਿਕਰਯੋਗ ਹੈ ਕਿ ਕਥਿਤ ਵੀਡੀਓ ਵਿਵਾਦ ਤੋਂ ਬਾਅਦ ‘ਗੁਰੂ ਕੀ ਗੋਲਕ’ ਬਾਰੇ ਬਿਆਨਾਂ ਦੇ ਮਾਮਲੇ ਵਿੱਚ ਪੰਜ ਸਿੰਘ ਸਾਹਿਬਾਨ ਨੇ ਮੁੱਖ ਮੰਤਰੀ ਨੂੰ ਦੋਸ਼ੀ ਕਰਾਰ ਦਿੰਦਿਆਂ ਪੰਜਾਬ ਦੇ ਸਿੱਖ ਵਿਧਾਇਕਾਂ ਅਤੇ ਮੰਤਰੀਆਂ ਨੂੰ 29 ਜੂਨ ਨੂੰ ਤਲਬ ਕੀਤਾ ਹੈ। ਇਸ ਪੋਸਟਰ ਮੁਹਿੰਮ ਨਾਲ ਕਥਿਤ ਵੀਡੀਓ ਵਿਵਾਦ ਨੇ ਸਮੁੱਚੀ ਸੂਬਾਈ ਰਾਜਨੀਤੀ ਨੂੰ ਧਾਰਮਿਕ ਅਤੇ ਕਾਨੂੰਨੀ ਵਲੇਵਿਆਂ ਦੇ ਰਾਹ ਪਾ ਰੱਖਿਆ ਹੈ। ਅਗਲੇ ਦਿਨਾਂ ਵਿੱਚ ‘ਆਪ’ ਅਤੇ ਅਕਾਲੀ ਦਲ ਵਿਚਕਾਰ ਸਿਆਸੀ ਟਕਰਾਅ ਹੋਰ ਤਿੱਖਾ ਹੋਣ ਦੇ ਆਸਾਰ ਹਨ। ਸ਼੍ਰੋਮਣੀ ਯੂਥ ਅਕਾਲੀ ਦਲ ਹਲਕਾ ਲੰਬੀ ਦੇ ਪ੍ਰਧਾਨ ਅਤੇ ਜ਼ਿਲ੍ਹਾ ਪਰਿਸ਼ਦ ਮੈਂਬਰ ਜਗਮੀਤ ਸਿੰਘ ਚਹਿਲ ਖੁੱਡੀਆਂ ਨੇ ਕਿਹਾ ਕਿ ਇਹ ਮੁਹਿੰਮ ਸਿਆਸੀ ਨਹੀਂ, ਸਗੋਂ ਧਰਮ ਅਤੇ ਅਕੀਦੇ ਦਾ ਮੁੱਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਯੂਥ ਅਕਾਲੀ ਦਲ ਦੇ ਨਾਲ-ਨਾਲ ਪਿੰਡਾਂ ਦੀ ਸੰਗਤ ਵੀ ਖ਼ੁਦ ਅੱਗੇ ਆ ਕੇ ਪੋਸਟਰ ਲਗਵਾ ਰਹੀ ਹੈ ਅਤੇ ਲੋਕਾਂ ਵਿੱਚ ਭਾਰੀ ਰੋਸ ਹੈ।

Advertisement
Advertisement
×