mukatsar news: ਜਲਘਰ ਦੇ ਟੈਂਕਾਂ ’ਚ ਮਿਲ ਰਿਹਾ ਦੂਸ਼ਿਤ ਪਾਣੀ
ਇਥੋਂ ਦੇ ਮੁੱਖ ਜਲਘਰ ਵਿਚਲੇ ਸਵੱਛ ਜਲ ਸਟੋਰ ਟੈਂਕਾਂ ਦੀ ਹਾਲਤ ਬਹੁਤ ਮਾੜੀ ਹੈ। ਟੈਂਕਾਂ ਲਾਗਲੀ ਜੋਧੂ ਕਲੋਨੀ ਵਾਲੇ ਪਾਸੇ ਦੀ ਕੰਧ ਦਾ ਵੱਡਾ ਹਿੱਸਾ ਟੁੱਟਿਆ ਹੋਇਆ ਹੈ ਜਿਸ ਕਰਕੇ ਲੋਕ ਇਥੇ ਵਰਤੇ ਹੋਏ ਡਾਇਪਰ, ਕੂੜਾ, ਗਲੀਆਂ-ਸੜੀਆਂ ਸਬਜ਼ੀਆਂ, ਦਵਾਈਆਂ ਦੇ...
ਇਥੋਂ ਦੇ ਮੁੱਖ ਜਲਘਰ ਵਿਚਲੇ ਸਵੱਛ ਜਲ ਸਟੋਰ ਟੈਂਕਾਂ ਦੀ ਹਾਲਤ ਬਹੁਤ ਮਾੜੀ ਹੈ। ਟੈਂਕਾਂ ਲਾਗਲੀ ਜੋਧੂ ਕਲੋਨੀ ਵਾਲੇ ਪਾਸੇ ਦੀ ਕੰਧ ਦਾ ਵੱਡਾ ਹਿੱਸਾ ਟੁੱਟਿਆ ਹੋਇਆ ਹੈ ਜਿਸ ਕਰਕੇ ਲੋਕ ਇਥੇ ਵਰਤੇ ਹੋਏ ਡਾਇਪਰ, ਕੂੜਾ, ਗਲੀਆਂ-ਸੜੀਆਂ ਸਬਜ਼ੀਆਂ, ਦਵਾਈਆਂ ਦੇ ਡੱਬੇ ਤੇ ਹੋਰ ਕੈਮੀਕਲ ਵਾਲਾ ਕਚਰਾ ਸੁੱਟਦੇ ਰਹਿੰਦੇ ਹਨ। ਕੂੜੇ ਦੇ ਢੇਰ ਉਪਰੋਂ ਜਦੋਂ ਮੀਂਹ ਅਤੇ ਸੜਕ ਦਾ ਪਾਣੀ ਦਾ ਲੰਘਦਾ ਹੈ ਤਾਂ ਉਹ ਗੰਦਗੀ ਨੂੰ ਆਪਣੇ ਨਾਲ ਘੋਲ ਕੇ ਸਵੱਛ ਪਾਣੀ ਦੇ ਟੈਂਕਾਂ ਵਿੱਚ ਲੈ ਜਾਂਦਾ ਹੈ। ਟੈਂਕ ਆਸ-ਪਾਸ ਦੀ ਜ਼ਮੀਨ ਨਾਲੋਂ ਬਹੁਤ ਨੀਵੇਂ ਹਨ। ਟੈਂਕਾਂ ਦੇ ਕਈ ਢੱਕਣ ਟੁੱਟੇ ਹੋਏ ਹਨ। ਟੁੱਟੇ ਹੋਏ ਢੱਕਣਾ ’ਚੋਂ ਅਵਾਰਾ ਜਾਨਵਾਰ ਪਾਣੀ ਪੀਂਦੇ ਹਨ। ਟੈਂਕ ਅਕਸਰ ਓਵਰ ਫਲੋਅ ਹੋ ਜਾਂਦੇ ਹਨ। ਟੈਂਕਾਂ ਉਪਰ ਖੜ੍ਹੇ ਪਾਣੀ ਵਿੱਚ ਘਾਹ-ਫੂਸ ਦੇ ਜੜ੍ਹੀ ਬੂਟੀਆਂ ਉਗੀਆਂ ਹਨ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਅਜਿਹੇ ਮਾਹੌਲ ਵਿੱਚ ਪਾਣੀ ਦੇ ਸਵੱਛ ਰਹਿਣ ’ਤੇ ਸਵਾਲੀਆ ਨਿਸ਼ਾਨ ਲੱਗ ਜਾਂਦਾ ਹੈ। ਲੋਕਾਂ ਦੀ ਮੰਗ ਹੈ ਕਿ ਕੰਧ ਦਾ ਨਿਰਮਾਣ ਜਲਦੀ ਕੀਤਾ ਜਾਵੇ ਅਤੇ ਡਿੱਗੀਆਂ ’ਚ ਪਾਣੀ ਦੀ ਸੰਭਾਲ ਤੇ ਸਾਫ ਸਫਾਈ ਦੇ ਪ੍ਰਬੰਧ ਯਕੀਨੀ ਬਣਾਏ ਜਾਣ।
ਇਸ ਸਬੰਧੀ ਜਨ ਸਿਹਤ ਵਿਭਾਗ ਦੇ ਐੱਸ ਡੀ ਓ ਜਗਮੋਹਨ ਸਿੰਘ ਨੇ ਕਿਹਾ ਕਿ ਇਹ ਜਲਘਰ ਬਹੁਤ ਜ਼ਿਆਦਾ ਪੁਰਾਣਾ ਹੈ। ਟੈਂਕ ਆਸੇ-ਪਾਸੇ ਨਾਲੋਂ ਬਹੁਤ ਨੀਂਵੇ ਹਨ ਜਦੋਂ ਕਿ ਇਹ ਧਰਾਤਲ ਨਾਲੋਂ ਪੰਜ ਫੁੱਟ ਉਚੇ ਹੋਣੇ ਚਾਹੀਦੇ ਹਨ। ਇਸ ਸਬੰਧੀ ਜਲਦੀ ਹੀ ਕਾਰਵਾਈ ਕੀਤੀ ਜਾਵੇਗੀ।

