DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪਾਦਰੀ ਨੂੰ ਜੇਲ੍ਹ ’ਚ ਮੋਬਾਈਲ ਦੇਣ ਵਾਲਾ ਹੌਲਦਾਰ ਕਾਬੂ

ਮਾਨਸਾ ਦੀ ਜ਼ਿਲ੍ਹਾ ਜੇਲ੍ਹ ’ਚ ਸਜ਼ਾ ਕੱਟ ਰਹੇ ਪਾਦਰੀ ਬਰਜਿੰਦਰ ਸਿੰਘ ਨੂੰ ਮੋਬਾਈਲ ਅਤੇ ਨਗਦੀ ਮੁਹੱਈਆ ਕਰਵਾਉਣ ਵਾਲੇ ਹੌਲਦਾਰ ਨੂੰ ਥਾਣਾ ਸਦਰ ਦੀ ਪੁਲੀਸ ਨੇ ਬਰਨਾਲਾ ਜੇਲ੍ਹ ਤੋਂ ਕਾਬੂ ਕੀਤਾ ਹੈ। ਉਹ ਬਰਨਾਲਾ ਜੇਲ੍ਹ ਵਿੱਚ ਡਿਊਟੀ ਨਿਭਾ ਰਿਹਾ ਸੀ। ਜ਼ਿਕਰਯੋਗ...

  • fb
  • twitter
  • whatsapp
  • whatsapp
Advertisement

ਮਾਨਸਾ ਦੀ ਜ਼ਿਲ੍ਹਾ ਜੇਲ੍ਹ ’ਚ ਸਜ਼ਾ ਕੱਟ ਰਹੇ ਪਾਦਰੀ ਬਰਜਿੰਦਰ ਸਿੰਘ ਨੂੰ ਮੋਬਾਈਲ ਅਤੇ ਨਗਦੀ ਮੁਹੱਈਆ ਕਰਵਾਉਣ ਵਾਲੇ ਹੌਲਦਾਰ ਨੂੰ ਥਾਣਾ ਸਦਰ ਦੀ ਪੁਲੀਸ ਨੇ ਬਰਨਾਲਾ ਜੇਲ੍ਹ ਤੋਂ ਕਾਬੂ ਕੀਤਾ ਹੈ। ਉਹ ਬਰਨਾਲਾ ਜੇਲ੍ਹ ਵਿੱਚ ਡਿਊਟੀ ਨਿਭਾ ਰਿਹਾ ਸੀ। ਜ਼ਿਕਰਯੋਗ ਹੈ ਕਿ ਪਾਦਰੀ ਬਰਜਿੰਦਰ ਸਿੰਘ ਜਬਰ-ਜਨਾਹ ਦੇ ਮਾਮਲੇ ਵਿੱਚ ਜੇਲ੍ਹ ’ਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। 24 ਜੂਨ, 2025 ਨੂੰ ਜੇਲ੍ਹ ਵਿੱਚ ਪਾਦਰੀ ਕੋਲੋਂ ਮੋਬਾਈਲ ਅਤੇ 2500 ਰੁਪਏ ਨਗਦੀ ਬਰਾਮਦ ਹੋਈ ਸੀ। ਪੁਲੀਸ ਵੱਲੋਂ ਪਾਸਟਰ ਖਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਪੁਲੀਸ ਜਾਂਚ ਦੌਰਾਨ ਸਾਹਮਣੇ ਆਇਆ ਕਿ ਹੌਲਦਾਰ ਨਿਰਪਾਲ ਸਿੰਘ ਨੇ ਪਾਦਰੀ ਨੂੰ ਇਹ ਸਭ ਕੁੱਝ ਮੁਹੱਈਆ ਕਰਵਾਇਆ ਸੀ। ਥਾਣਾ ਸਦਰ ਮਾਨਸਾ ਪੁਲੀਸ ਨੇ ਬਰਨਾਲਾ ਜੇਲ੍ਹ ’ਚ ਡਿਊਟੀ ਨਿਭਾ ਰਹੇ ਹੌਲਦਾਰ ਨਿਰਪਾਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

Advertisement
Advertisement
×