
ਏਮਜ਼ ਬਠਿੰਡਾ ਦੇ ਡਾਇਰੈਕਟਰ ਡਾ ਡੀ. ਕੇ ਸਿੰਘ ਤੇ ਮਹਾਰਾਜਾ ਟੈਕਨੀਕਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਬੂਟਾ ਸਿੰਘ ਪ੍ਰੈੱਸ ਕਾਨਫਰੰਸ ਕਰਦੇ ਹੋਏ।
ਮਨੋਜ ਸ਼ਰਮਾ
ਬਠਿੰਡਾ, 19 ਮਈ
ਬਠਿੰਡਾ ਵਿੱਚ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼) ਦੀ ਸਥਾਪਨਾ ਦੇ ਨਾਲ ਇਹ ਸ਼ਹਿਰ ਤਿੰਨ ਰਾਜਾਂ ਪੰਜਾਬ, ਹਰਿਆਣਾ, ਰਾਜਸਥਾਨ ਤੇ ਉੱਤਰੀ ਭਾਰਤ ਦੇ ਹੋਰ ਦੂਰ-ਦੁਰਾਡੇ ਦੇ ਖੇਤਰਾਂ ਲਈ ਮੈਡੀਕੇਅਰ ਦੇ ਕੇਂਦਰ ਵਜੋਂ ਵਿਕਸਿਤ ਹੋ ਰਿਹਾ ਹੈ। ਏਮਜ਼ ਤੇ ਐਮ.ਆਰ.ਐਸ.ਪੀ.ਟੀ.ਯੂ. ਨੇ ਨਵੀਂ ਅਕਾਦਮਿਕ ਭਾਈਵਾਲੀ ਨੂੰ ਉਤਸ਼ਾਹਿਤ ਕਰਨ ਤੇ ਹਸਪਤਾਲਾਂ ਦੇ ਸਿਹਤ ਸੰਭਾਲ ਤੇ ਪ੍ਰਬੰਧਨ ’ਚ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਇਸੇ ਸੈਸ਼ਨ ਤੋਂ ਐਮ.ਬੀ.ਏ.-ਹਸਪਤਾਲ ਪ੍ਰਸ਼ਾਸਨ ਦਾ ਦੋ ਸਾਲਾਂ ਕੋਰਸ ਸ਼ੁਰੂ ਕਰਨ ਲਈ ਛੇਤੀ ਹੀ ਸਮਝੌਤਾ ਸਹੀਬੱਧ ਕੀਤਾ ਜਾ ਰਿਹਾ ਹੈ। ਅਕਾਦਮਿਕ ਭਾਈਵਾਲੀ ਦੀ ਰੂਪ-ਰੇਖਾ ਤੇ ਨਵੇਂ ਉਭਰ ਰਹੇ ਲੋੜਾਂ ਆਧਾਰਤ ਕੋਰਸਾਂ ਨੂੰ ਸ਼ੁਰੂ ਕਰਨ ਲਈ ਏਮਜ਼ ਦੇ ਡਾਇਰੈਕਟਰ ਪ੍ਰੋ. ਦਿਨੇਸ਼ ਕੁਮਾਰ ਸਿੰਘ ਤੇ ਐੱਮ.ਆਰ. ਐੱਸ.ਪੀ. ਟੀ.ਯੂ. ਦੇ ਵਾਈਸ ਚਾਂਸਲਰ ਪ੍ਰੋ. ਬੂਟਾ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਇੱਕ ਉੱਚ ਪੱਧਰੀ ਮੀਟਿੰਗ ਇਥੇ ਏਮਜ਼ ਦੇ ਕਾਨਫਰੰਸ ਰੂਮ ’ਚ ਹੋਈ। ਮੀਟਿੰਗ ’ਚ ਏਮਜ਼ ਦੇ ਐਸੋਸੀਏਟ ਪ੍ਰੋਫੈਸਰ, ਯੂਰੋਲੋਜੀ ਵਿਭਾਗ, ਡਾ. ਕਵਲਜੀਤ ਸਿੰਘ ਕੌੜਾ, ਅਸਿਸਟੈਂਟ ਪ੍ਰੋਫੈਸਰ, ਹਸਪਤਾਲ ਪ੍ਰਸ਼ਾਸਨ ਵਿਭਾਗ, ਡਾ. ਮੂਨੀਸ਼ ਮਿਰਜ਼ਾ ਤੇ ਅਸਿਸਟੈਂਟ ਪ੍ਰੋਫੈਸਰ, ਹਸਪਤਾਲ ਪ੍ਰਸ਼ਾਸਨ ਵਿਭਾਗ, ਡਾ. ਕੇ ਪੁਰਸ਼ੋਤਮ ਨੇ ਕਿਹਾ ਕਿ ਵਿਸ਼ਵ ਪੱਧਰ ’ਤੇ ਸੁਪਰ ਸਪੈਸ਼ਲਿਟੀ ਹਸਪਤਾਲਾਂ ਦੇ ਵਧਦੇ ਰੁਝਾਨ ਦੌਰਾਨ ਐਮ.ਬੀ.ਏ- ਹਸਪਤਾਲ ਪ੍ਰਸ਼ਾਸਨ ਕੋਰਸ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ