DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Congress Internal Rift: ਕਾਂਗਰਸ ਦੀ ਫੁੱਟ ਮਾਲਵੇ ਦੇ ਪਿੰਡਾਂ ਤੱਕ ਪਹੁੰਚੀ

ਸੰਗਰੂਰ ਮਗਰੋਂ ਮਾਨਸਾ ਅਤੇ ਬਰਨਾਲਾ ਵਿੱਚ ਨਾਅਰੇਬਾਜ਼ੀ ਨੇ ਵਰਕਰਾਂ ਦਾ ਹੌਸਲਾ ਤੋੜਿਆ; ਹਰਿਆਣੇ ਵਾਂਗ ਪੰਜਾਬ ਵਿੱਚ ਵੀ ਫੁੱਟ ਹਾਰ ਦਾ ਕਾਰਨ ਬਣੇਗੀ: ਮੋਫਰ

  • fb
  • twitter
  • whatsapp
  • whatsapp
featured-img featured-img
ਮਾਨਸਾ ਵਿੱਚ ਸਮਾਗਮ ਦੌਰਾਨ ਸੰਬੋਧਨ ਕਰਦੇ ਹੋਏ ਬਲਕੌਰ ਸਿੰਘ ਸਿੱਧੂ।
Advertisement

ਮਾਲਵਾ ਖੇਤਰ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਰੰਭ ਹੋਈਆਂ ਸਿਆਸੀ ਸਰਗਰਮੀਆਂ ਤਹਿਤ ਕਾਂਗਰਸ ਵਿੱਚ ਅਚਾਨਕ ਦੋ ਦਿਨਾਂ ਤੋਂ ਹੋਈ ਪਾਟੋ-ਧਾੜ ਦਾ ਅਸਰ ਹੁਣ ਪਿੰਡਾਂ ਵਿੱਚ ਪਹੁੰਚਣ ਲੱਗਿਆ ਹੈ। ਪਾਰਟੀ ਵਿੱਚ ਬੀਤੇ ਦਿਨ ਮਾਲਵਾ ਖੇਤਰ ਦੇ ਵੱਡੇ ਜ਼ਿਲ੍ਹੇ ਸੰਗਰੂਰ ਵਿੱਚ ਸਮਾਗਮ ਦੌਰਾਨ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸਮਰਥਕਾਂ ਨੇ ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਭੂਪੇਸ਼ ਬਘੇਲ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ।

ਭਾਵੇਂ ਉਸ ਨਾਅਰੇਬਾਜ਼ੀ ਤੋਂ ਬਾਅਦ ਪਾਰਟੀ ਵਰਕਰਾਂ ਨੂੰ ਸ਼ਾਂਤੀ ਬਣਾਈ ਰੱਖਣ ਲਈ ਹੋਕਾ ਦਿੱਤਾ ਗਿਆ, ਪਰ ਅੱਜ ਮਾਲਵਾ ਖੇਤਰ ਦੇ ਮਾਨਸਾ ਅਤੇ ਬਰਨਾਲਾ ਜ਼ਿਲ੍ਹਿਆਂ ਵਿੱਚ ਕੀਤੀ ਗਈ ਅਜਿਹੀ ਨਾਅਰੇਬਾਜ਼ੀ ਨੇ ਪਾਰਟੀ ਦੇ ਆਮ ਵਰਕਰਾਂ ਦਾ ਹੌਸਲਾ ਹੇਠਾਂ ਸੁੱਟ ਦਿੱਤਾ ਹੈ। ਕਾਂਗਰਸ ਦੇ ਸੀਨੀਅਰ ਆਗੂ ਤੇ ਜ਼ਿਲ੍ਹਾ ਪਰਿਸ਼ਦ ਦੇ ਸਾਬਕਾ ਚੇਅਰਮੈਨ ਬਿਕਰਮ ਸਿੰਘ ਮੋਫਰ ਨੇ ਕਿਹਾ ਕਿ ਲਗਾਤਾਰ ਦੋ ਦਿਨਾਂ ਤੋਂ ਮਾਲਵਾ ਖੇਤਰ ਵਿਚਲੇ ਪਾਰਟੀ ਸਮਾਗਮਾਂ ਵਿੱਚ ਪਏ ਅੜਿੱਕੇ ਨੇ ਟਕਸਾਲੀ ਨੇਤਾਵਾਂ ਦਾ ਹੌਸਲਾ ਤੋੜ ਦਿੱਤਾ ਹੈ।

Advertisement

ਉਨ੍ਹਾਂ ਕਿਹਾ ਕਿ ਭਾਵੇਂ ਪਾਰਟੀ ਨੂੰ ਹਰ ਬੂਥ ’ਤੇ ਮਜ਼ਬੂਤ ਕਰਨ ਲਈ ਸਮਾਗਮ ਕੀਤੇ ਜਾ ਰਹੇ ਹਨ ਪਰ ਉੱਚ ਨੇਤਾ ਪਾਰਟੀ ਦਾ ਨੁਕਸਾਨ ਕਰ ਰਹੇ ਹਨ। ਕਾਂਗਰਸ ਨੂੰ ਪਹਿਲਾਂ ਹਰਿਆਣਾ ਵਿੱਚ ਫੁੱਟ ਨੇ ਡੋਬਿਆ ਤੇ ਹੁਣ ਪੰਜਾਬ ਵਿੱਚ ਵੀ ਲਗਾਤਾਰ ਦੂਜੀ ਵਾਰ ਫੁੱਟ ਵਰਕਰਾਂ ਦਾ ਹੌਸਲਾ ਸੁੱਟ ਰਹੀ ਹੈ। ਇਸੇ ਤਰ੍ਹਾਂ ਕਾਂਗਰਸ ਦੇ ਸੀਨੀਅਰ ਆਗੂ ਕਰਮ ਸਿੰਘ ਚੌਹਾਨ ਨੇ ਕਿਹਾ ਕਿ ਹਰ ਵਾਰ ਪੰਜਾਬ ਵਿੱਚ ਸਰਕਾਰ ਬਣਾਉਣ ਦਾ ਮੁੱਢ ਮਾਲਵਾ ਖੇਤਰ ਤੋਂ ਬੱਝਦਾ ਹੈ, ਜਿਸ ਦੀਆਂ 65 ਤੋਂ ਵੱਧ ਸੀਟਾਂ ਹਨ ਪਰ ਦੋ ਦਿਨਾਂ ਤੋਂ ਪਾਰਟੀ ਦੇ ਅੰਦਰੂਨੀ ਵਿਵਾਦ ਨੇ ਵਰਕਰਾਂ ਨੂੰ ਝੰਜੋੜ ਦਿੱਤਾ ਹੈ। ਦੂਜੇ ਪਾਸੇ ਕਾਂਗਰਸ ਦੇ ਸੀਨੀਅਰ ਨੇਤਾਵਾਂ ਬਲਵਿੰਦਰ ਨਾਰੰਗ, ਸਤੀਸ਼ ਪੱਪੀ ਅਰੋੜਾ, ਮਨਜੀਤ ਸਿੰਘ ਰਾਣਾ, ਅਮਨ ਢੈਪਈ ਅਤੇ ਹਰਬੰਸ ਸਿੰਘ ਗਾਗੋਵਾਲ ਨੇ ਕਿਹਾ ਕਿ ਪਾਰਟੀ ਹਾਈਕਮਾਂਡ ਨੂੰ ਉੱਚ ਨੇਤਾਵਾਂ ਦੀ ਆਪਸੀ ਏਕਤਾ ਕਰਵਾ ਕੇ ਪਿੰਡਾਂ ਅਤੇ ਸ਼ਹਿਰਾਂ ਦੇ ਬੂਥ ਤਕੜੇ ਕਰਨੇ ਚਾਹੀਦੇ ਹਨ ਤਾਂ ਜੋ ਸੂਬੇ ਵਿੱਚ ਸਰਕਾਰ ਬਣਾਈ ਜਾ ਸਕੇ।

Advertisement

ਪਾਰਟੀ ਪਿੱਛੇ ਪੁੱਤ ਗੁਆਇਆ: ਬਲਕੌਰ ਸਿੱਧੂ

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਅੱਜ ਭੂਪੇਸ਼ ਬਘੇਲ ਅਤੇ ਰਾਜਾ ਵੜਿੰਗ ਦੇ ਸਾਹਮਣੇ ਕਿਹਾ ਕਿ ਹਰੇਕ ਨੇਤਾ ਨੂੰ ਪਾਰਟੀ ਦੀ ਟਿਕਟ ਦੇਣ ਦੀ ਥਾਪੀ ਦੇ ਕੇ ਪਾਰਟੀ ਦਾ ਨੁਕਸਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਹਰ ਵਿਧਾਨ ਸਭਾ ਹਲਕੇ ਵਿੱਚ ਇੱਕ ਆਗੂ ਹੋਵੇ ਅਤੇ ਉਸ ਦਾ ਸਾਥ ਦੇਣ ਲਈ ਸਖ਼ਤ ਹਦਾਇਤ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਝੰਡੇ ਫੂਕਣ ਵਾਲੇ ਅੱਜ ਮੂਹਰੇ ਲੱਗੇ ਫਿਰਦੇ ਹਨ, ਜਦਕਿ ਉਨ੍ਹਾਂ ਨੂੰ ਪਾਰਟੀ ਤੋਂ ਦੂਰ ਰੱਖਣ ਦੀ ਲੋੜ ਸੀ। ਉਨ੍ਹਾਂ ਕਿਹਾ ਕਿ ਉਹ ਟਕਸਾਲੀ ਕਾਂਗਰਸੀ ਹਨ ਅਤੇ ਉਨ੍ਹਾਂ ਨੇ ਪਾਰਟੀ ਪਿੱਛੇ ਆਪਣਾ ਪੁੱਤ ਗੁਆ ਲਿਆ ਹੈ ਪਰ ਵੋਟਾਂ ਵਿੱਚ ਉਨ੍ਹਾਂ ਦਾ ਵਿਰੋਧ ਕਰਨ ਵਾਲੇ ਅੱਜ ਸਮਾਗਮਾਂ ਵਿੱਚ ਮੂਹਰਲੀਆਂ ਕੁਰਸੀਆਂ ’ਤੇ ਬੈਠਦੇ ਹਨ।

Advertisement
×