Congress: ਭਾਜਪਾ ਛੱਡ ਕੇ 11 ਪਰਿਵਾਰ ਕਾਂਗਰਸ ’ਚ ਸ਼ਾਮਲ
ਭਾਜਪਾ ਨਾਲ ਜੁੜੇ ਗਿਆਰਾਂ ਪਰਿਵਾਰ ਸਾਬਕਾ ਵਿਧਾਇਕ ਪਰਮਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋ ਗਏ। ਪਰਮਿੰਦਰ ਸਿੰਘ ਪਿੰਕੀ ਨੇ ਕਾਂਗਰਸ ਵਿੱਚ ਸ਼ਾਮਲ ਹੋਣ ਵਾਲਿਆਂ ਦਾ ਸਨਮਾਨ ਕੀਤਾ ਅਤੇ ਕਿਹਾ ਕਿ ਇਨ੍ਹਾਂ ਪਰਿਵਾਰਾਂ ਨੂੰ ਪਾਰਟੀ ਵਿੱਚ ਬਣਦਾ ਮਾਣ-ਸਤਿਕਾਰ...
ਭਾਜਪਾ ਨਾਲ ਜੁੜੇ ਗਿਆਰਾਂ ਪਰਿਵਾਰ ਸਾਬਕਾ ਵਿਧਾਇਕ ਪਰਮਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋ ਗਏ। ਪਰਮਿੰਦਰ ਸਿੰਘ ਪਿੰਕੀ ਨੇ ਕਾਂਗਰਸ ਵਿੱਚ ਸ਼ਾਮਲ ਹੋਣ ਵਾਲਿਆਂ ਦਾ ਸਨਮਾਨ ਕੀਤਾ ਅਤੇ ਕਿਹਾ ਕਿ ਇਨ੍ਹਾਂ ਪਰਿਵਾਰਾਂ ਨੂੰ ਪਾਰਟੀ ਵਿੱਚ ਬਣਦਾ ਮਾਣ-ਸਤਿਕਾਰ ਦਿੱਤਾ ਜਾਵੇਗਾ। ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਡਾ. ਵਰਿੰਦਰ ਚੋਪੜਾ, ਪ੍ਰਮੋਦ ਕੁਮਾਰ, ਕਰਨ ਚੋਪੜਾ, ਬੌਬੀ ਹਾਂਡਾ, ਸੰਨੀ ਹਾਂਡਾ, ਗੌਰਵ ਹਾਂਡਾ, ਮੋਨੂੰ ਹਾਂਡਾ, ਟੋਨੀ ਅਬਰੋਲ, ਵਿਪਿਨ ਅਬਰੋਲ ਆਦਿ ਸ਼ਾਮਿਲ ਸਨ।
ਇਸ ਮੌਕੇ ਸਾਰਿਆਂ ਨੇ ਕਾਂਗਰਸ ਪਾਰਟੀ ਦੀ ਵਿਚਾਰਧਾਰਾ ਵਿੱਚ ਵਿਸ਼ਵਾਸ ਪ੍ਰਗਟ ਕੀਤਾ ਅਤੇ ਪਾਰਟੀ ਨਾਲ ਮਿਲ ਕੇ ਕੰਮ ਕਰਨ ਦਾ ਪ੍ਰਣ ਲਿਆ। ਇਸ ਮੌਕੇ ਬਲਾਕ ਪ੍ਰਧਾਨ ਸੁਖਵਿੰਦਰ ਸਿੰਘ ਅਟਾਰੀ, ਪ੍ਰਧਾਨ ਅਸ਼ੋਕ ਸਚਦੇਵਾ, ਸਾਬਕਾ ਪ੍ਰਧਾਨ ਰੋਹਿਤ ਗਰੋਵਰ, ਰਿਸ਼ੀ ਸ਼ਰਮਾ, ਸਾਬਕਾ ਜ਼ਿਲ੍ਹਾ ਪ੍ਰਧਾਨ ਰਜਿੰਦਰ ਛਪਰਾ, ਪਰਮਿੰਦਰ ਹਾਂਡਾ, ਸਤਨਾਮ ਸਿੰਘ, ਐਡਵੋਕੇਟ ਰਜਨੀਸ਼ ਸੋਢੀ, ਰਾਜੂ ਖੱਟਰ, ਪ੍ਰਿੰਸ ਕੱਕੜ, ਹਰਬੰਸ ਗੁਪਤਾ, ਸਾਹਿਲ ਸਚਦੇਵਾ, ਲਵਕੇਸ਼ ਸਚਦੇਵਾ, ਪੁਨੀਤ ਜੈਸਵਾਲ, ਸਰਵਣ ਸਿੰਘ ਨੰਬਰਦਾਰ, ਯਾਦਵਿੰਦਰ ਗਿੱਲ ਆਦਿ ਮੌਜੂਦ ਸਨ।

