ਪੱਤਰ ਪੇ੍ਰਕ
ਝੁਨੀਰ, 27 ਅਗਸਤ
ਕਸਬੇ ਦੇ ਨੇੜਲੇ ਪਿੰਡ ਕੋਟਧਰਮੂ ਵਿੱਚ ਕੁੱਲ ਹਿੰਦ ਕਿਸਾਨ ਸਭਾ ਦੀ ਸਬ ਡਿਵੀਜ਼ਨ ਇਕਾਈ ਦੀ ਜੱਥੇਬੰਦਕ ਕਾਨਫਰੰਸ ਚਾਰ ਮੈਬਰੀ ਪ੍ਰਧਾਨਗੀ ਮੰਡਲ ਕ੍ਰਮਵਾਰ ਸਾਥੀ ਬਲਵਿੰਦਰ ਸਿੰਘ ਕੋਟਧਰਮੂ, ਸਾਧੂ ਸਿੰਘ ਰਾਮਾਨੰਦੀ, ਜਗਸੀਰ ਸਿੰਘ ਝੁਨੀਰ ਤੇ ਮਾਹਿੰਦਰ ਸਿੰਘ ਝੰਡਾ ਕਲਾ ਦੀ ਪ੍ਰਧਾਨਗੀ ਹੇਠ ਸਮਾਪਤ ਹੋਈ। ਕਾਨਫਰੰਸ ਦਾ ਉਦਘਾਟਨ ਕਰਦਿਆਂ ਸੀਪੀਆਈ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਕ੍ਰਿਸ਼ਨ ਚੌਹਾਨ ਨੇ ਕੁੱਲ ਹਿੰਦ ਕਿਸਾਨ ਸਭਾ ਬਾਰੇ ਜਾਣਕਾਰੀ ਦਿੱਤੀ। ਆਲ ਇੰਡੀਆ ਟਰੇਡ ਯੂਨੀਅਨ ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਤੇ ਆਲ ਇੰਡੀਆ ਕਿਸਾਨ ਸਭਾ ਦੇ ਜ਼ਿਲ੍ਹਾ ਜਰਨਲ ਸਕੱਤਰ ਸਾਥੀ ਮਲਕੀਤ ਸਿੰਘ ਮੰਦਰਾ ਨੇ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਹੜ੍ਹ ਪੀੜਤਾਂ ਨੂੰ ਬਣਦਾ ਮੁਆਵਜ਼ਾ ਦੇਣ ਵਿੱਚ ਅਸਫਲ ਸਿੱਧ ਹੋ ਰਹੀ ਹੈ। ਇਸ ਮੌਕੇ 13 ਮੈਂਬਰੀ ਨਵੀਂ ਕਮੇਟੀ ਬਣਾਈ ਗਈ। ਬਲਵਿੰਦਰ ਸਿੰਘ ਕੋਟਧਰਮੂ ਨੂੰ ਪ੍ਰਧਾਨ, ਜਗਸੀਰ ਸਿੰਘ ਝੁਨੀਰ ਨੂੰ ਸਕੱਤਰ, ਸਾਧੂ ਸਿੰਘ ਰਾਮਾਨੰਦੀ ਨੂੰ ਖਜ਼ਾਨਚੀ, ਬਲਦੇਵ ਸਿੰਘ ਉੱਡਤ, ਲਾਭ ਸਿੰਘ ਭੰਮੇ, ਬਿੱਕਰ ਸਿੰਘ ਚਹਿਲਾਂਵਾਲੀ, ਮੀਤ ਪ੍ਰਧਾਨ, ਜਲੌਰ ਸਿੰਘ ਕੋਟਧਰਮੂ, ਗੁਰਤੇਜ ਸਿੰਘ ਬਾਜੇਵਾਲਾ ਸਹਾਇਕ ਸਕੱਤਰ, ਗੁਰਪਿਆਰ ਫੱਤਾ, ਲਛਮਣ ਸਿੰਘ ਉੱਲਕ , ਹਰਮੇਸ਼ ਸਿੰਘ ਹੀਰਕੇ ਤੇ ਮਹਿੰਦਰ ਸਿੰਘ ਝੰਡਾਂ ਕਲਾਂ ਵਰਕਿੰਗ ਕਮੇਟੀ ਮੈਬਰ ਚੁਣੇ ਗਏ।