DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਟੀ ਐੱਸ ਪੀ ਐੱਲ ਦੇ ਚੇਅਰਮੈਨ ਅਗਨੀਵੇਸ਼ ਦੇ ਦੇਹਾਂਤ ’ਤੇ ਦੁੱਖ ਪ੍ਰਗਟ

ਨਿਊਯਾਰਕ ਦੇ ਹਸਪਤਾਲ ਵਿੱਚ ਆਖ਼ਰੀ ਸਾਹ ਲਿਆ

  • fb
  • twitter
  • whatsapp
  • whatsapp
featured-img featured-img
ਅਗਨੀਵੇਸ਼ ਅਗਰਵਾਲ ਦੀ ਆਪਣੇ ਪਿਤਾ ਅਨਿਲ ਅਗਰਵਾਲ ਨਾਲ‌ ਪੁਰਾਣੀ ਤਸਵੀਰ।
Advertisement

ਉੱਤਰੀ ਭਾਰਤ ਦੇ ਸਭ ਤੋਂ ਵੱਡੇ ਤਾਪਘਰ ਤਲਵੰਡੀ ਸਾਬੋ ਪਾਵਰ ਲਿਮਟਿਡ (ਟੀ ਐੱਸ ਪੀ ਐੱਲ) ਦੇ ਚੇਅਰਮੈਨ ਅਗਨੀਵੇਸ਼ ਅਗਰਵਾਲ ਦਾ ਦੇਹਾਂਤ ਹੋ ਗਿਆ। ਉਹ 49 ਸਾਲ ਦੇ ਸਨ। ਉਨ੍ਹਾਂ ਨੇ 7 ਜਨਵਰੀ ਨੂੰ (ਸਥਾਨਕ ਸਮੇਂ ਅਨੁਸਾਰ) ਅਮਰੀਕਾ ਵਿੱਚ ਨਿਊਯਾਰਕ ਦੇ ਮਾਊਂਟ ਸਨਾਈ ਹਸਪਤਾਲ ਵਿੱਚ ਆਖ਼ਰੀ ਸਾਹ ਲਿਆ। ਇਹ ਜਾਣਕਾਰੀ ਉਨ੍ਹਾਂ ਦੇ ਪਿਤਾ ਅਤੇ ਵੇਦਾਂਤਾ ਪਾਵਰ ਗਰੁੱਪ ਦੇ ਚੇਅਰਮੈਨ ਅਨਿਲ ਅਗਰਵਾਲ ਨੇ 8 ਜਨਵਰੀ ਨੂੰ ‘ਐਕਸ’ ’ਤੇ ਦਿੱਤੀ।

ਉਹ ਅਨਿਲ ਅਗਰਵਾਲ ਅਤੇ ਕਿਰਨ ਅਗਰਵਾਲ ਦੇ ਪੁੱਤਰ ਸਨ। ਵੇਦਾਂਤਾ ਗਰੁੱਪ ਟੀ ਐੱਸ ਪੀ ਐੱਲ ਦੀ ਮੂਲ ਕੰਪਨੀ ਹੈ। ਮਾਨਸਾ ਨੇੜਲੇ ਪਿੰਡ ਬਣਾਂਵਾਲਾ ਵਿੱਚ ਲੱਗੇ ਤਾਪਘਰ ਤਲਵੰਡੀ ਸਾਬੋ ਪਾਵਰ ਲਿਮਟਿਡ ਦੇ ਅਧਿਕਾਰੀਆਂ, ਕਰਮਚਾਰੀਆਂ ਅਤੇ ਵਪਾਰਕ ਭਾਈਵਾਲਾਂ ਨੇ ਅਗਨੀਵੇਸ਼ ਅਗਰਵਾਲ ਦੇ ਅਚਾਨਕ ਦੇਹਾਂਤ ’ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ।

Advertisement

ਅਨਿਲ ਅਗਰਵਾਲ ਨੇ ‘ਐਕਸ’ ’ਤੇ ਦੱਸਿਆ ਕਿ ਅਗਨੀਵੇਸ਼ ਨੂੰ ਅਮਰੀਕਾ ਵਿੱਚ ਇੱਕ ਸਕੀਇੰਗ ਹਾਦਸੇ ਵਿੱਚ ਸੱਟਾਂ ਲੱਗੀਆਂ ਸਨ ਅਤੇ ਉਹ ਨਿਊਯਾਰਕ ਦੇ ਮਾਊਂਟ ਸਿਨਾਈ ਹਸਪਤਾਲ ਵਿੱਚ ਜੇਰੇ ਇਲਾਜ ਸਨ। ਉਨ੍ਹਾਂ ਕਿਹਾ ਕਿ ਪਹਿਲਾਂ ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਸੀ, ਪਰ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਨ੍ਹਾਂ ਦਾ ਜਨਮ 3 ਜੂਨ 1976 ਨੂੰ ਪਟਨਾ ਵਿੱਚ ਹੋਇਆ ਸੀ। ਅਗਨੀਵੇਸ਼ ਨੇ ਫੁਜੈਰਾਹ ਗੋਲਡ ਦੀ ਸਥਾਪਨਾ ਵਿੱਚ ਮੁੱਖ ਭੂਮਿਕਾ ਨਿਭਾਈ ਅਤੇ ਬਾਅਦ ਵਿੱਚ ਹਿੰਦੁਸਤਾਨ ਜ਼ਿੰਕ ਦੇ ਚੇਅਰਮੈਨ ਵੀ ਰਹੇ। ਉਹ ਤਲਵੰਡੀ ਸਾਬੋ ਪਾਵਰ ਲਿਮਟਿਡ ਦੇ ਡਾਇਰੈਕਟਰ ਬੋਰਡ ਦੇ ਮੈਂਬਰ ਵੀ ਸਨ।

Advertisement

ਟੀ ਐੱਸ ਪੀ ਐੱਲ ਪਲਾਂਟ ਵਿੱਚ ਉਨ੍ਹਾਂ ਦੀ ਯਾਦ ਵਿੱਚ ਦੋ ਮਿੰਟ ਦਾ ਮੌਨ ਰੱਖਿਆ ਗਿਆ।

ਟੀ ਐੱਸ ਪੀ ਐੱਲ ਦੇ ਕਈ ਵਪਾਰਕ ਭਾਈਵਾਲਾਂ ਨੇ ਵੀ ਅਨਿਲ ਅਗਰਵਾਲ ਪ੍ਰਤੀ ਆਪਣੀ ਸੰਵੇਦਨਾ ਪ੍ਰਗਟ ਕੀਤੀ, ਜਿਨ੍ਹਾਂ ਵਿੱਚ ਪਾਵਰ ਮੇਕ ਗਰੁੱਪ, ਸ਼ੀਅਰ ਸਕਿਉਰਿਟੀ ਏਜੰਸੀ, ਤੇਜ ਇੰਜਨੀਅਰਿੰਗ ਅਤੇ ਬੁਨਿਆਦੀ ਢਾਂਚਾ ਆਦਿ ਸ਼ਾਮਲ ਹਨ।

Advertisement
×