ਸੜਕ ਹਾਦਸੇ ’ਚ ਕਮਿਊਨਿਸਟ ਆਗੂ ਦੀ ਮੌਤ
ਭਾਰਤੀ ਕਮਿਊਨਿਸਟ ਪਾਰਟੀ ਦੀ ਸੰਤਨਗਰ ਸ਼ਾਖਾ ਦੇ ਸਕੱਤਰ ਅਤੇ ਜ਼ਿਲ੍ਹਾ ਕਮੇਟੀ ਮੈਂਬਰ ਕਾਮਰੇਡ ਬਲਵੰਤ ਸਿੰਘ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਉਨ੍ਹਾਂ ਦਾ ਅੰਤਿਮ ਸੰਸਕਾਰ ਪਿੰਡ ਦੇ ਸ਼ਮਸ਼ਾਨਘਾਟ ਵਿੱਚ ਕੀਤਾ ਗਿਆ। ਭਾਰਤੀ ਕਮਿਊਨਿਸਟ ਪਾਰਟੀ ਦੇ ਸੀਨੀਅਰ ਆਗੂ ਕਾਮਰੇਡ ਸੁਵਰਨ...
ਭਾਰਤੀ ਕਮਿਊਨਿਸਟ ਪਾਰਟੀ ਦੀ ਸੰਤਨਗਰ ਸ਼ਾਖਾ ਦੇ ਸਕੱਤਰ ਅਤੇ ਜ਼ਿਲ੍ਹਾ ਕਮੇਟੀ ਮੈਂਬਰ ਕਾਮਰੇਡ ਬਲਵੰਤ ਸਿੰਘ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਉਨ੍ਹਾਂ ਦਾ ਅੰਤਿਮ ਸੰਸਕਾਰ ਪਿੰਡ ਦੇ ਸ਼ਮਸ਼ਾਨਘਾਟ ਵਿੱਚ ਕੀਤਾ ਗਿਆ। ਭਾਰਤੀ ਕਮਿਊਨਿਸਟ ਪਾਰਟੀ ਦੇ ਸੀਨੀਅਰ ਆਗੂ ਕਾਮਰੇਡ ਸੁਵਰਨ ਸਿੰਘ ਵਿਰਕ ਨੇ ਸਨਮਾਨ ਵਜੋਂ ਉਨ੍ਹਾਂ ਦੀ ਮ੍ਰਿਤਕ ਦੇਹ ’ਤੇ ਪਾਰਟੀ ਦਾ ਲਾਲ ਝੰਡਾ ਪਾਇਆ। ਕਾਮਰੇਡ ਵਿਰਕ ਨੇ ਦੱਸਿਆ ਕਿ ਬਲਵੰਤ ਸਿੰਘ ਦਾ ਪਰਿਵਾਰ ਇਸ ਖੇਤਰ ਵਿੱਚ ਸ਼ੁਰੂ ਤੋਂ ਹੀ ਭਾਰਤੀ ਕਮਿਊਨਿਸਟ ਪਾਰਟੀ ਨਾਲ ਜੁੜਿਆ ਹੋਇਆ ਸੀ। ਉਹ ਕਈ ਸਾਲਾਂ ਤੋਂ ਕਿਸਾਨ ਅੰਦੋਲਨ ਵਿੱਚ ਵੀ ਸਰਗਰਮ ਸਨ। ਉਨ੍ਹਾਂ ਦੇ ਪਰਿਵਾਰ ਵਿੱਚ ਪਤਨੀ, ਪੁੱਤਰ ਅਤੇ ਬਜ਼ੁਰਗ ਮਾਤਾ-ਪਿਤਾ ਹਨ। ਇਸ ਮੌਕੇ ਲਕਸ਼ਮਣ ਸਿੰਘ ਸ਼ੇਖਾਵਤ, ਪ੍ਰਿਤਪਾਲ ਸਿੰਘ ਸਿੱਧੂ, ਬਲਰਾਜ ਸਿੰਘ ਵਣੀ, ਡਾ. ਸੁਖਦੇਵ ਜੰਮੂ, ਹਰਦੇਵ ਸਿੰਘ ਜੋਸ਼, ਸਰਬਜੀਤ ਸਿੱਧੂ, ਬਲਦੇਵ ਸਿੰਘ ਬਰਾੜ, ਜੋਗਿੰਦਰ ਸਿੰਘ ਦਮਦਮਾ, ਪਾਲਾ ਸਿੰਘ ਚੀਮਾ, ਕ੍ਰਿਪਾਲ ਸਿੰਘ, ਰਤਨ ਸਿੰਘ, ਜਸਵੀਰ ਰੰਧਾਵਾ, ਅਰਮਾਨ ਗਿੱਲ, ਬੀਬੀ ਭਾਗ, ਪ੍ਰਿੰਸੀਪਲ ਬੂਟਾ ਸਿੰਘ, ਮੋਹਨ ਸਿੰਘ, ਕੁਲਵੰਤ ਸਿੰਘ, ਧਰਮ ਸਿੰਘ, ਕਸ਼ਮੀਰ ਸਿੰਘ ਮੁਕਤਾ, ਸਤਪਾਲ, ਮਿਲਖ ਰਾਜ, ਡਾ.ਸੁਖਦੇਵ ਹੁੰਦਲ, ਗੁਰਜੀਤ ਸਿੰਘ ਹਾਜ਼ਰ ਸਨ। ਉਨ੍ਹਾਂ ਨਮਿਤ 20 ਮਾਰਚ ਨੂੰ ਪਿੰਡ ਸੰਤਨਗਰ ਵਿੱਚ ਸ਼ਰਧਾਂਜਲੀ ਸਮਾਗਮ ਹੋਵੇਗਾ।

