ਰਾਜਨੀਤੀ ਦੇ ਰੰਗ: ਦੋਸਤੀ ’ਚ ਬਦਲੀ ਸਿਆਸੀ ਦੁਸ਼ਮਣੀ

ਰਾਜਨੀਤੀ ਦੇ ਰੰਗ: ਦੋਸਤੀ ’ਚ ਬਦਲੀ ਸਿਆਸੀ ਦੁਸ਼ਮਣੀ

ਅਕਸ਼ਿਤ ਜੈਨ ਤੇ ਬਰਜਿੰਦਰ ਸਿੰਘ ਮੱਖਣ ਬਰਾੜ ਦੀ ਪੁਰਾਣੀ ਤਸਵੀਰ।

ਮਹਿੰਦਰ ਸਿੰਘ ਰੱਤੀਆਂ
ਮੋਗਾ, 24 ਸਤੰਬਰ 

ਮੋਗਾ ਦੀ ਸਿਆਸਤ ’ਚ ਅਕਾਲੀ ਦਲ (ਬ) ਸੀਨੀਅਰ ਆਗੂ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਤੋਤਾ ਸਿੰਘ ਅਤੇ ਸਾਬਕਾ ਵਿਧਾਇਕ ਜੋਗਿੰਦਰ ਪਾਲ ਜੈਨ ਦਰਮਿਆਨ ਹਮੇਸ਼ਾ ਸਿਆਸੀ ਲੜਾਈ ਰਹੀ। ਪਰ ਕਹਿੰਦੇ ਨੇ ਕਿ  ਸਿਆਸਤ ਦੀ ਡਿਕਸ਼ਨਰੀ ਵਿੱਚ ‘ਪੱਕੀ ਦੋਸਤੀ’ ਜਾਂ ‘ਪੱਕੀ ਦੁਸ਼ਮਣੀ’ ਵਰਗੇ ਲਫਜ਼ ਹੁੰਦੇ ਹੀ ਨਹੀਂ, ਦੋਵਾਂ ਆਗੂਆਂ ਵਿਚਕਾਰ ਝਗੜਾ ਕਿਸੇ ਤੋਂ ਲੁਕਿਆ ਨਹੀਂ ਹੈ। ਸਾਬਕਾ ਵਿਧਾਇਕ ਜੋਗਿੰਦਰ ਪਾਲ ਜੈਨ ਸੂਬੇ ’ਚ ਮੁੜ ਅਕਾਲੀ ਸਰਕਾਰ ਬਣਨ ਉੱਤੇ ਸਾਲ 2012 ਵਿੱਚ ਕਾਂਗਰਸੀ ਵਿਧਾਇਕ ਦੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਅਕਾਲੀ ਦਲ ’ਚ ਸ਼ਾਮਲ ਹੋਏ ਅਤੇ ਮੁੜ ਮੋਗਾ ਵਿਧਾਨ ਸਭਾ ਹਲਕੇ ਤੋਂ ਅਕਾਲੀ ਵਿਧਾਇਕ ਚੁਣੇ ਗਏ ਅਤੇ ਸਾਲ 2015 ਵਿੱਚ ਆਪਣੇ ਪੁੱਤਰ ਅਕਸ਼ਿਤ ਜੈਨ ਨੂੰ ਨਗਰ ਨਿਗਮ ’ਚ ਮੇਅਰ ਦੀ ਕੁਰਸੀ ’ਤੇ ਬਿਠਾਉਣ ਵਿੱਚ ਵੀ ਕਾਮਯਾਬ ਰਹੇ। ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਉਹ ਚੋਣਾਂ ਤੇ ਸਿਆਸੀ ਸਰਗਰਮੀਆਂ ਤੋਂ ਦੂਰ ਰਹੇ। ਸੂਬੇ ’ਚ ਕਾਂਗਰਸ ਸਰਕਾਰ ਬਣਨ ਉੱਤੇ ਕੌਂਸਲਰਾਂ ਦੇ ਭਾਰੀ ਵਿਰੋਧ ਦੇ ਬਾਵਜੂਦ ਆਪਣੇ ਪੁੱਤਰ ਦੀ ਮੇਅਰ ਦੀ ਕੁਰਸੀ ਬਚਾਉਣ ’ਚ ਵੀ ਸਫ਼ਲ ਰਹੇ। ਹੁਣ  ਉਨ੍ਹਾਂ ਦੀ ਵਡੇਰੀ ਉਮਰ ਕਾਰਨ ਸਿਹਤ ਨਾਸਾਜ਼ ਚੱਲ ਰਹੀ ਹੈ ਅਤੇ ਨਗਰ ਨਿਗਮ ਦੀ ਮਿਆਦ 31 ਮਾਰਚ ਨੂੰ ਖ਼ਤਮ ਹੋ ਚੁੱਕੀ ਹੈ। 

ਨਗਰ ਨਿਗਮ ਤੇ ਵਿਧਾਨ ਸਭਾ ਚੋਣਾਂ ਨੇੜੇ ਹੁੰਦੇ ਹੀ ਹੁਣ ਅਚਾਨਕ ਜੈਨ ਪਰਿਵਾਰ ਨੇ ਮੁੜ ਸਿਆਸੀ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਹਨ। ਸਾਬਕਾ ਮੇਅਰ ਅਕਸ਼ਿਤ ਜੈਨ ਨੇ ਸਮਰਥਕਾਂ ਦੇ ਰੁਬਰੂ ਹੁੰਦਿਆਂ ਖੇਤੀ ਬਿੱਲਾਂ ਦਾ ਵਿਰੋਧ ਕਰਦਿਆਂ  ਬੀਬੀ ਹਰਸਿਮਰਤ ਕੌਰ ਬਾਦਲ ਵੱਲੋਂ ਕੇਂਦਰੀ ਵਜ਼ਾਰਤ ਤੋਂ ਅਸਤੀਫ਼ਾ ਦੇਣ ਅਤੇ ਸਾਬਕਾ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਆਪਣੇ ਸਿਆਸੀ ਵਿਰੋਧੀ ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ ਦੀ ਅਗਵਾਈ ਅਤੇ ਬਰਜਿੰਦਰ ਸਿੰਘ ਮੱਖਣ ਬਰਾੜ ਨਾਲ ਰਲ ਕੇ ਚੱਲਣ ਦਾ ਐਲਾਨ ਕੀਤਾ ਹੈ। ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ ਸੱਚੀ ਗੱਲ ਕਹਿਣ ਦੀ ਜੁਰਅਤ ਰੱਖਦੇ ਹਨ। ਉਨ੍ਹਾਂ ਵੱਲੋਂ ਕਰਵਾਇਆ ਮੋਗਾ ਤੇ ਧਰਮਕੋਟ ਦਾ ਵਿਕਾਸ ਕਿਸੇ ਤੋਂ ਲੁਕਿਆ ਨਹੀਂ। ਸੂਬੇ ’ਚ ਕੈਪਟਨ ਸਰਕਾਰ ਬਣਨ ਤੋਂ ਪਹਿਲਾਂ ਜਿਹੜਾ ਅਕਾਲੀ ਦਲ ਅਕਸਰ ਹੀ ਹਮਲਾਵਰ ਮੁੱਦਰਾ ਵਿੱਚ ਹੀ ਹੁੰਦਾ ਸੀ ਹੁਣ ਉਹ ਬਚਾਉ ਦੀ ਮੁਦਰਾ ਵਿੱਚ ਆਇਆ ਹੈ।  

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All