ਕਾਰ ਤੇ ਈ-ਰਿਕਸ਼ਾ ਵਿਚਾਲੇ ਟੱਕਰ; ਦੋ ਹਲਾਕ
ਇੱਥੇ ਮਲੋਟ ਰੋਡ ’ਤੇ ਕੱਲ੍ਹ ਦੇਰ ਸ਼ਾਮ ਕਾਰ ਅਤੇ ਈ-ਰਿਕਸ਼ਾ ਵਿਚਾਲੇ ਟੱਕਰ ਕਾਰਨ ਵਾਪਰੇ ਹਾਦਸੇ ਵਿੱਚ ਦੋ ਜਣਿਆਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਗੁਰਮੇਲ ਸਿੰਘ ਵਾਸੀ ਚੱਕ ਬੀੜ ਸਰਕਾਰ ਅਤੇ ਬਿਕਰਮਜੀਤ ਸਿੰਘ ਵਾਸੀ ਪਿੰਡ ਧਿਗਾਣਾ ਵਜੋਂ ਹੋਈ ਹੈ।...
Advertisement
ਇੱਥੇ ਮਲੋਟ ਰੋਡ ’ਤੇ ਕੱਲ੍ਹ ਦੇਰ ਸ਼ਾਮ ਕਾਰ ਅਤੇ ਈ-ਰਿਕਸ਼ਾ ਵਿਚਾਲੇ ਟੱਕਰ ਕਾਰਨ ਵਾਪਰੇ ਹਾਦਸੇ ਵਿੱਚ ਦੋ ਜਣਿਆਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਗੁਰਮੇਲ ਸਿੰਘ ਵਾਸੀ ਚੱਕ ਬੀੜ ਸਰਕਾਰ ਅਤੇ ਬਿਕਰਮਜੀਤ ਸਿੰਘ ਵਾਸੀ ਪਿੰਡ ਧਿਗਾਣਾ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਮਲੋਟ ਰੋਡ ’ਤੇ ਸਥਿਤ ਡੇਰਾ ਰਾਧਾ ਸੁਆਮੀ ਨੇੜੇ ਇੱਕ ਕਾਰ ਅਤੇ ਈ-ਰਿਕਸ਼ਾ ਦੀ ਟੱਕਰ ਹੋ ਗਈ। ਇਸ ਦੌਰਾਨ ਈ-ਰਿਕਸ਼ਾ ਚਾਲਕ ਗੁਰਮੇਲ ਸਿੰਘ ਵਾਸੀ ਚੱਕ ਬੀੜ ਸਰਕਾਰ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂਕਿ ਕਾਰ ਚਾਲਕ ਬਿਕਰਮਜੀਤ ਸਿੰਘ ਵਾਸੀ ਪਿੰਡ ਧਿਗਾਣਾ ਨੂੰ ਰਾਹਗੀਰਾਂ ਨੇ ਜ਼ਖ਼ਮੀ ਹਾਲਤ ’ਚ ਸ੍ਰੀ ਮੁਕਤਸਰ ਸਾਹਿਬ ਦੇ ਸਿਵਲ ਹਸਪਤਾਲ ’ਚ ਦਾਖ਼ਲ ਕਰਵਾਇਆ। ਉਥੇ ਡਾਕਟਰਾਂ ਨੇ ਉਸ ਦੀ ਹਾਲਤ ਨੂੰ ਦੇਖਦੇ ਹੋਏ ਪ੍ਰਾਈਵੇਟ ਹਸਪਤਾਲ ਲਈ ਰੈਫਰ ਕਰ ਦਿੱਤਾ ਜਿੱਥੇ ਬਿਕਰਮਜੀਤ ਸਿੰਘ ਨੇ ਦਮ ਤੋੜ ਦਿੱਤਾ।
Advertisement
Advertisement
×

