ਜਸਵੰਤ ਜੱਸ
ਫਰੀਦਕੋਟ, 8 ਜੁਲਾਈ
ਫ਼ਰੀਦਕੋਟ ਜ਼ਿਲ੍ਹੇ ਵਿੱਚ ਕਰੋਨਾ ਦੇ 17 ਨਵੇਂ ਕੇਸ ਪਾਜ਼ੇਟਿਵ ਆਏ ਹਨ ਜਿਸ ਵਿੱਚ 7 ਆਂਗਣਵਾੜੀ ਵਰਕਰ ਅਤੇ ਇੱਕ ਪੁਲੀਸ ਕਰਮਚਾਰੀ ਵੀ ਸ਼ਾਮਿਲ ਹੈ। ਸਿਵਲ ਸਰਜਨ ਡਾ. ਰਜਿੰਦਰ ਕੁਮਾਰ ਨੇ ਦੱਸਿਆ ਕਿ ਪ੍ਰਾਪਤ ਹੋਏ ਨਵੇਂ ਨਤੀਜਿਆਂ ਵਿਚੋਂ ਕਰੋਨਾ ਦੇ ਨਵੇਂ 17 ਪਾਜ਼ੇਟਿਵ ਕੇਸ ਆਏ ਹਨ। ਉਨ੍ਹਾਂ ਦੱਸਿਆ ਕਿ ਅੱਜ ਤੱਕ 10821 ਸੈਂਪਲ ਲੈਬ ਵਿੱਚ ਭੇਜੇ ਜਾ ਚੱਕੇ ਹਨ ਅਤੇ 17 ਨਵੇਂ ਕੇਸਾਂ ਵਿੱਚ ਕੋਟਕਪੂਰਾ ਦੇ 9 ਵਿਅਕਤੀ, ਪਿੰਡ ਵਾਂਦਰ ਜਟਾਣਾ ਦੇ 2, ਪਿੰਡ ਜਲੇਲਾਆਣਾ ਦੇ 2, ਪਿੰਡ ਸਿਰਸਿੜੀ ਦਾ 1, ਪਿੰਡ ਕੋਠੇ ਵੜਿੰਗ ਦੇ 2 ਕੇਸ ਅਤੇ ਕਮਰਾਪੱਤੀ ਜੈਤੋ ਦਾ 1 ਵਿਅਕਤੀ ਸ਼ਾਮਲ ਹੈ ਜਦੋਂ ਕਿ 1 ਕਰੋਨਾ ਪਾਜ਼ੀਟਿਵ ਕੇਸ ਜ਼ਿਲ੍ਹਾ ਮੋਗਾ ਤੋਂ ਵੀ ਰਿਪੋਰਟ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੇਸਾਂ ਵਿੱਚ ਇੱਕ ਪੁਲੀਸ ਕਰਮਚਾਰੀ ਅਤੇ 7 ਆਂਗਣਵਾੜੀ ਵਰਕਰਾਂ ਵੀ ਸ਼ਾਮਲ ਹਨ। ਜ਼ਿਲ੍ਹੇ ਦੇ 102 ਵਿਅਕਤੀ ਕਰੋਨਾ ਤੋਂ ਤੰਦਰੁਸਤ ਹੋ ਚੱਕੇ ਹਨ। ਹੁਣ ਜ਼ਿਲੇ ਵਿੱਚ ਕੋਰੋਨਾ ਦੇ ਐਕਟਿਵ ਕੇਸ 44 ਹੋ ਗਏ ਹਨ।
ਫ਼ਿਰੋਜ਼ਪੁਰ ’ਚ ਕਰੋਨਾ ਦੇ ਦਸ ਕੇਸ ਸਾਹਮਣੇ ਆਏ
ਫ਼ਿਰੋਜ਼ਪੁਰ (ਸੰਜੀਵ ਹਾਂਡਾ): ਫ਼ਿਰੋਜ਼ਪੁਰ ’ਚ ਬੁੱਧਵਾਰ ਨੂੰ ਕਰੋਨਾ ਦੇ ਦਸ ਕੇਸ ਸਾਹਮਣੇ ਆਏ ਹਨ। ਜ਼ਿਲ੍ਹੇ ਅੰਦਰ ਕਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ ਹੁਣ 43 ਹੋ ਗਈ ਹੈ। ਅੱਜ ਆਏ ਨਵੇਂ ਕੇਸਾਂ ਵਿਚੋਂ ਚਾਰ ਕੇਸ ਗੁਰੂਹਰਸਹਾਏ ਤੋਂ, ਦੋ ਕੇਸ ਤਲਵੰਡੀ ਭਾਈ ਤੋਂ ਅਤੇ ਦੋ ਕੇਸ ਫ਼ਿਰੋਜ਼ਪੁਰ ਛਾਉਣੀ ਤੋਂ ਆਏ ਦੱਸੇ ਜਾਂਦੇ ਹਨ।