ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਕਾਲਾਂਵਾਲੀ ਨਾਲ ਚੌਧਰੀ ਦੇਵੀ ਲਾਲ ਦੀ ਰਾਜਨੀਤੀ ਦਾ ਗੂੜ੍ਹਾ ਸਬੰਧ: ਅਰਜੁਨ ਚੌਟਾਲਾ

ਪਾਰਟੀ ਉਮੀਦਵਾਰ ਅਜੀਵ ਕੁਮਾਰ ਦੇ ਹੱਕ ’ਚ ਘਰ-ਘਰ ਪ੍ਰਚਾਰ
Advertisement

ਭੁਪਿੰਦਰ ਪੰਨੀਵਾਲੀਆ

ਕਾਲਾਂਵਾਲੀ, 25 ਜੂਨ

Advertisement

ਨੌਜਵਾਨ ਇਨੈਲੋ ਆਗੂ ਅਤੇ ਰਾਣੀਆਂ ਦੇ ਵਿਧਾਇਕ ਅਰਜੁਨ ਚੌਟਾਲਾ ਕਾਲਾਂਵਾਲੀ ਪਹੁੰਚੇ ਅਤੇ 29 ਜੂਨ ਨੂੰ ਹੋਣ ਵਾਲੀਆਂ ਨਗਰ ਕੌਂਸਲ ਚੋਣਾਂ ਲਈ ਮਹਾਜਨ ਧਰਮਸ਼ਾਲਾ ਵਿੱਚ ਇਨੈਲੋ ਵਰਕਰਾਂ ਦੀ ਮੀਟਿੰਗ ਕੀਤੀ ਅਤੇ ਚੋਣਾਂ ਲਈ ਵਾਰਡ-ਵਾਰ ਡਿਊਟੀਆਂ ਸੌਂਪੀਆਂ। ਉਪਰੰਤ ਅਰਜੁਨ ਚੌਟਾਲਾ ਨੇ ਇਨੈਲੋ ਦੇ ਪ੍ਰਧਾਨ ਦੇ ਉਮੀਦਵਾਰ ਅਜੀਵ ਕੁਮਾਰ ਉਰਫ ਰਾਜੀਵ ਗਰਗ ਲਈ ਮੰਡੀ ਵਿੱਚ ਘਰ-ਘਰ ਜਾ ਕੇ ਚੋਣ ਪ੍ਰਚਾਰ ਕੀਤਾ।

ਵਿਧਾਇਕ ਅਰਜੁਨ ਚੌਟਾਲਾ ਨੇ ਕਿਹਾ ਕਿ ਕਾਲਾਂਵਾਲੀ ਸ਼ਹਿਰ ਅਤੇ ਹਲਕੇ ਦੇ ਨਾਲ-ਨਾਲ ਚੌਧਰੀ ਦੇਵੀ ਲਾਲ ਦਾ ਰਾਜਨੀਤਿਕ ਜੀਵਨ ਵੀ ਇਸ ਸ਼ਹਿਰ ਨਾਲ ਜੁੜਿਆ ਹੋਇਆ ਹੈ। ਚੌਧਰੀ ਓਮ ਪ੍ਰਕਾਸ਼ ਚੌਟਾਲਾ ਅਤੇ ਚੌਧਰੀ ਅਭੈ ਸਿੰਘ ਚੌਟਾਲਾ ਦਾ ਕਾਲਾਂਵਾਲੀ ਸ਼ਹਿਰ ਨਾਲ ਪਰਿਵਾਰਕ ਰਿਸ਼ਤਾ ਹੈ। ਕਾਲਾਂਵਾਲੀ ਦੇ ਲੋਕਾਂ ਨੇ ਵੀ ਹਮੇਸ਼ਾ ਇਨੈਲੋ ਦਾ ਸਮਰਥਨ ਕੀਤਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਅਹੁਦੇ ਲਈ ਚੋਣ ਲੜ ਰਹੇ ਅਜੀਵ ਕੁਮਾਰ ਉਰਫ ਰਾਜੀਵ ਗਰਗ ਕਾਲਾਂਵਾਲੀ ਨਾਲ ਸਬੰਧਤ ਹਨ ਅਤੇ ਉਹ 2010 ਵਿੱਚ ਕਾਲਾਂਵਾਲੀ ਨਗਰਪਾਲਿਕਾ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ। ਇਨੈਲੋ ਨੇ ਆਪਣੇ ਕਾਰਜਕਾਲ ਦੌਰਾਨ ਨਾ ਸਿਰਫ਼ ਕਾਲਾਂਵਾਲੀ ਸ਼ਹਿਰ ਸਗੋਂ ਪੂਰੇ ਕਾਲਾਂਵਾਲੀ ਹਲਕੇ ਦਾ ਵਿਕਾਸ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਨੇ ਅਜੇ ਤੱਕ ਕਾਲਾਂਵਾਲੀ ਵਿੱਚ ਸਬ-ਡਿਵੀਜ਼ਨ ਦਫ਼ਤਰ ਨਹੀਂ ਬਣਾਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਚਾਹੇ ਤਾਂ ਇੱਕ ਏਕੜ ਜ਼ਮੀਨ ਲੈ ਕੇ ਸਾਰੇ ਸਬ-ਡਿਵੀਜ਼ਨ ਦਫ਼ਤਰ ਬਣਾ ਸਕਦੀ ਹੈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਜਸਵੀਰ ਸਿੰਘ ਜੱਸਾ, ਡੱਬਵਾਲੀ ਬਲਾਕ ਪ੍ਰਧਾਨ ਮੰਦਰ ਸਿੰਘ ਸਰਾਂ, ਹਲਕਾ ਪ੍ਰਧਾਨ ਜਸਵਿੰਦਰ ਬਿੰਦੂ, ਮਾਸਟਰ ਗੁਰਤੇਜ ਸਿੰਘ, ਰਾਜੀਵ ਗਰਗ, ਬੰਟੀ ਬਧਵਾ, ਕੁਲਬੀਰ ਸਿੰਘ ਖਿਉਵਾਲੀ, ਅਵਤਾਰ ਸਿੰਘ ਭੁੱਲਰ, ਮਨਦੀਪ ਸਿੰਘ ਰਾਮਗੜ੍ਹ ਆਦਿ ਹਾਜ਼ਰ ਸਨ।

Advertisement