DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਚੰਡੀਗੜ੍ਹ ਧਮਾਕੇ ਦੀ ਜਾਂਚ ਹੋਵੇ: ਰਾਣਾ ਸੋਢੀ

ਚੰਡੀਗੜ੍ਹ ਵਿ ਭਾਜਪਾ ਦੇ ਦਫ਼ਤਰ ਦੇ ਨੇੜੇ ਹਾਲ ਹੀ ਵਿੱਚ ਹੋਏ ਧਮਾਕੇ ਦੀ ਨਿਖੇਧੀ ਕਰਦਿਆਂ ਭਾਜਪਾ ਦੇ ਕੌਮੀ ਕਾਰਜਕਾਰਨੀ ਕਮੇਟੀ ਦੇ ਮੈਂਬਰ ਰਾਣਾ ਗੁਰਮੀਤ ਸਿੰਘ ਸੋਢੀ ਨੇ ਨਾ ਕੇਵਲ ਪ੍ਰਸ਼ਾਸਨ ਸਗੋਂ ਰਾਜ ਦੀ ਸੱਤਾਧਾਰੀ ਸਰਕਾਰ ਦੀ ਕਾਰਗੁਜ਼ਾਰੀ ’ਤੇ ਵੀ ਸਵਾਲ...

  • fb
  • twitter
  • whatsapp
  • whatsapp
featured-img featured-img
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਭਾਜਪਾ ਆਗੂ ਰਾਣਾ ਗੁਰਮੀਤ ਸਿੰਘ ਸੋਢੀ। -ਫੋਟੋ: ਸੰਧੂ
Advertisement

ਚੰਡੀਗੜ੍ਹ ਵਿ ਭਾਜਪਾ ਦੇ ਦਫ਼ਤਰ ਦੇ ਨੇੜੇ ਹਾਲ ਹੀ ਵਿੱਚ ਹੋਏ ਧਮਾਕੇ ਦੀ ਨਿਖੇਧੀ ਕਰਦਿਆਂ ਭਾਜਪਾ ਦੇ ਕੌਮੀ ਕਾਰਜਕਾਰਨੀ ਕਮੇਟੀ ਦੇ ਮੈਂਬਰ ਰਾਣਾ ਗੁਰਮੀਤ ਸਿੰਘ ਸੋਢੀ ਨੇ ਨਾ ਕੇਵਲ ਪ੍ਰਸ਼ਾਸਨ ਸਗੋਂ ਰਾਜ ਦੀ ਸੱਤਾਧਾਰੀ ਸਰਕਾਰ ਦੀ ਕਾਰਗੁਜ਼ਾਰੀ ’ਤੇ ਵੀ ਸਵਾਲ ਚੁੱਕੇ ਹਨ। ਰਾਣਾ ਸੋਢੀ ਨੇ ਮੰਗ ਕੀਤੀ ਕਿ ਇਸ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਸਰਕਾਰ ਤੋਂ ਜਵਾਬਦੇਹੀ ਨਿਰਧਾਰਤ ਕਰਨ ਅਤੇ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਉਨ੍ਹਾਂ ਮੋਗਾ ਵਿੱਚ ਹੋਈ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰੈਲੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਭਾਜਪਾ ਦੀ ਵੱਧ ਰਹੀ ਲੋਕਪ੍ਰਿਯਤਾ ਨਾਲ ਵਿਰੋਧੀ ਪਾਰਟੀਆਂ ਵਿੱਚ ਬੇਚੈਨੀ ਸਾਫ਼ ਨਜ਼ਰ ਆ ਰਹੀ ਹੈ। ਇਸ ਮੌਕੇ ਜੋਰਾ ਸੰਧੂ, ਦਵਿੰਦਰ ਕਪੂਰ, ਰਿੰਕੂ ਮਹਿਤਾ, ਐਡਵੋਕੇਟ ਸੁਰਿੰਦਰ ਸਿੱਧੂ, ਦਵਿੰਦਰ ਨਾਰੰਗ, ਅਸ਼ੋਕ ਬਹਿਲ, ਸੁਸ਼ੀਲ ਗੁਪਤਾ, ਮੋਹਿਤ ਢੱਲ, ਦਵਿੰਦਰ ਜੰਗ,ਧਰਮੁ ਪੰਡਿਤ, ਕਾਲਾ ਸੰਧੂ, ਮਨੀਸ਼ ਸ਼ਰਮਾ, ਅਮਰਜੀਤ ਘਾਰੂ, ਨਸੀਬ ਸੰਧੂ ਹਾਜ਼ਰ ਸਨ।

Advertisement
Advertisement
×