
ਸਮਾਗਮ ਮੌਕੇ ਹਾਜ਼ਰ ਸਪੀਕਰ ਕੁਲਤਾਰ ਸਿੰਘ ਸੰਧਵਾਂ ਤੇ ਹੋਰ।
ਗੁਰਪ੍ਰੀਤ ਦੌਧਰ
ਅਜੀਤਵਾਲ, 18 ਮਾਰਚ
ਧਾਰਮਿਕ ਸੰਪਰਦਾਇ ਗੁਰੂ ਘਰ ਗਿਆਰਵੀਂਂ ਵਾਲੇ ਦੌਧਰ ਦੇ ਮਹਾਪੁਰਸ਼ ਬਾਬਾ ਰਾਮ ਸਿੰਘ ਗਿਆਰਵੀਂਂ ਵਾਲੇ ਦੌਧਰ ਦੀ 14ਵੀਂ ਬਰਸੀ ਅਤੇ ਉਨ੍ਹਾਂ ਦੇ ਸ਼ਾਗਿਰਦ ਬਾਬਾ ਕੁਲਵੰਤ ਸਿੰਘ ਵੈਨਕੂਵਰ ਕੈਨੇਡਾ ਵਾਲਿਆਂ ਦੀ 21ਵੀਂ ਬਰਸੀ ਨੂੰ ਸਮਰਪਿਤ ਸਮਾਗਮ ਗੁਰੂ ਘਰ ਗਿਆਰਵੀਂ ਵਾਲੇ ਦੌਧਰ ਵਿਖੇ ਕਰਵਾਏ ਗਏ। ਅੱਜ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸਮਾਗਮ ਕਰਵਾਇਆਂ ਗਿਆ ਜਿਸ ਵਿਚ ਪ੍ਰਸਿੱਧ ਕਥਾ ਵਾਚਕਾ ਅਤੇ ਰਾਗੀ ਸਿੰਘਾਂ ਨੇ ਕੀਰਤਨ ਰਾਹੀਂ ਗੁਰੁੂ ਘਰ ਨਾਲ ਜੋੜਿਆ।
ਸਮਾਗਮ ਦੌਰਾਨ ਬਾਬਾ ਅਰਜਨ ਸਿੰਘ ਗਿਆਰਵੀਂ ਵਾਲਿਆਂ ਨੇ ਪ੍ਰਵਚਨ ਕਰਦਿਆਂ ਕਿਹਾ ਕਿ ਮਨੁੱਖ ਨੂੰ ਸੇਵਾ ਤੇ ਸਿਮਰਨ ਕਰਕੇ ਗੁਰੂ ਘਰ ਦੀਆਂ ਅਥਾਹ ਖੁਸ਼ੀਆਂ ਪ੍ਰਾਪਤ ਕਰਨੀਆਂ ਚਾਹੀਦੀਆਂ ਹਨ। ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਬਾਬਾ ਰਾਮ ਸਿੰਘ ਦੇ ਕੀਤੇ ਕਾਰਜਾਂ ਦੀ ਸ਼ਲਾਘਾ ਕੀਤੀ ਅਤੇ ਸੰਤ ਅਰਜਨ ਸਿੰਘ ਵੱਲੋਂ ਮੈਡੀਕਲ ਫਰੀਦਕੋਟ ਵਿਖੇ ਕੈਂਸਰ ਵਿਭਾਗ ਵਿੱਚ ਮਰੀਜ਼ਾਂ ਲਈ ਖਾਣ ਬਣਾਉਣ ਲਈ ਲਗਵਾਏ ਸਟੀਮ ਸਿਸਟਮ ਦਾ ਧੰਨਵਾਦ ਕੀਤਾ। ਇਸ ਮੌਕੇ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਸੋਢੀ, ਸਾਬਕਾ ਵਿਧਾਇਕ ਸੁਖਜੀਤ ਸਿੰਘ (ਕਾਕਾ ਲੋਹਗੜ੍ਹ), ਸਾਬਕਾ ਵਿਧਾਇਕ ਡਾ. ਹਰਜੋਤ ਕਮਲ, ਚੇਅਰਮੈਨ ਸਤਿਨਾਮ ਸਿੰਘ ਸੰਧੂ, ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਬਰਜਿੰਦਰ ਸਿੰਘ ਮੱਖਣ ਬਰਾੜ, ਬਾਬਾ ਦੀਪਕ ਸਿੰਘ ਦੌਧਰ, ਬਾਬਾ ਧਰਮਦਾਸ ਸੈਦੋਕੇ, ਸਰਪੰਚ ਸੁਖਦੀਪ ਸਿੰਘ ਸਿੱਧੂ ਦੌਧਰ, ਸੰਤ ਉਦੈ ਸਿੰਘ, ਚੇਅਰਮੈਨ ਕਵਚਕਰਨ ਸਿੰਘ, ਸਬਸਾਚਨ ਸਿੰਘ, ਵਾਈਸ ਚੇਅਰਮੈਨ ਮੇਜਰ ਸਿੰਘ ਢਿੱਲੋਂ, ਸੋਹਣ ਸਿੰਘ, ਗੁਲਾਬੀ ਸਿੰਘ ਧਾਲੀਵਾਲ ਐਮ.ਡੀ., ਮੇਜਰ ਸਿੰਘ ਰੌਤਾ, ਹਕੀਕਤ ਸਿੰਘ ਤੇ ਵੱਡੀ ਗਿਣਤੀ ਸੰਗਤਾਂ ਨੇ ਹਾਜ਼ਰੀ ਲਗਵਾਈ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ