DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜਨਤਕ ਸੁਣਵਾਈ ’ਚ ਸੀਮਿੰਟ ਫੈਕਟਰੀ ਦਾ ਵਿਰੋਧ

ਪਿੰਡ ਵਾਸੀਆਂ ਨੇ ਪ੍ਰਾਜੈਕਟ ਰੱਦ ਕਰਨ ਦੀ ਮੰਗ ਕੀਤੀ

  • fb
  • twitter
  • whatsapp
  • whatsapp
featured-img featured-img
ਪਿੰਡ ਹਰਰਾਏਪੁਰ ਵਿੱਚ ਅਧਿਕਾਰੀਆਂ ਨੂੰ ਸਵਾਲ ਕਰਦੇ ਹੋਏ ਸਮਾਜ ਸੇਵੀ। -ਫੋਟੋ: ਪਵਨ ਸ਼ਰਮਾ
Advertisement

ਬਠਿੰਡਾ ਜ਼ਿਲ੍ਹੇ ਦੇ ਪਿੰਡ ਹਰਰਾਏਪੁਰ ਵਿੱਚ ਪ੍ਰਸਤਾਵਿਤ ਸੀਮਿੰਟ ਫੈਕਟਰੀ ਸਬੰਧੀ ਹੋਈ ਜਨਤਕ ਸੁਣਵਾਈ ਦੌਰਾਨ ਪਿੰਡ ਵਾਸੀਆਂ ਅਤੇ ਸਮਾਜ ਸੇਵੀਆਂ ਨੇ ਪ੍ਰਾਜੈਕਟ ਦਾ ਵਿਰੋਧ ਕੀਤਾ। ਸਮਾਜ ਸੇਵੀ ਲੱਖਾ ਸਿਧਾਣਾ, ਅਮਿਤੋਜ ਸਿੰਘ ਮਾਨ, ਖੁਸ਼ਵਿੰਦਰ ਸਿੰਘ ਅਤੇ ਗੁਰਬਾਜ ਸਿੰਘ ਕੋਟਲੀ ਸਣੇ ਕਈ ਲੋਕਾਂ ਨੇ ਪ੍ਰਾਜੈਕਟ ਨਾਲ ਜੁੜੇ ਸਵਾਲ ਪ੍ਰਸ਼ਾਸਨ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਸਾਹਮਣੇ ਰੱਖੇ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਗੁਰਪ੍ਰੀਤ ਸਿੰਘ ਥਿੰਦ ਦੇ ਦੇਰ ਨਾਲ ਪਹੁੰਚਣ ਦਾ ਵੀ ਮੁੱਦਾ ਉੱਠਿਆ। ਪਿੰਡ ਹਰਰਾਏਪੁਰ ਦੇ ਮਨਜੀਤ ਸਿੰਘ, ਰਣਜੀਤ ਸਿੰਘ ਅਤੇ ਹੋਰ ਪਿੰਡਾਂ ਤੋਂ ਪਹੁੰਚੇ ਲੋਕਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਗੁਮਰਾਹ ਕਰਕੇ ਪਿੰਡ ਵਿੱਚ ਸੀਮਿੰਟ ਫੈਕਟਰੀ ਲਗਾਉਣ ਦੀ ਪ੍ਰਕਿਰਿਆ ਅੱਗੇ ਵਧਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਸਤਾਵਿਤ ਸਥਾਨ ਨੇੜੇ ਇਤਿਹਾਸਕ ਜੰਡ ਸਾਹਿਬ ਗੁਰਦੁਆਰਾ ਅਤੇ ਕਰੀਬ 35 ਤੋਂ 40 ਘਰ ਹਨ, ਜਿਸ ਕਾਰਨ ਭਵਿੱਖ ਵਿੱਚ ਪ੍ਰਦੂਸ਼ਣ ਅਤੇ ਹੋਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

Advertisement

ਗੁਰਬਾਜ ਸਿੰਘ ਕੋਟਲੀ ਨੇ ਜਨਤਕ ਸੁਣਵਾਈ ਦੌਰਾਨ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਜਾਰੀ ਕੀਤੇ ਦਸਤਾਵੇਜ਼ਾਂ ਅਤੇ ਸਰਟੀਫਿਕੇਟਾਂ ’ਤੇ ਸਵਾਲ ਚੁੱਕੇ। ਪਿੰਡ ਦੇ ਸਾਬਕਾ ਸਰਪੰਚ ਜਗਮੀਤ ਸਿੰਘ ਨੇ ਦਾਅਵਾ ਕੀਤਾ ਕਿ ਉਨ੍ਹਾਂ ਕਦੇ ਵੀ ਫੈਕਟਰੀ ਲਈ ਸਹਿਮਤੀ ਨਹੀਂ ਦਿੱਤੀ ਅਤੇ ਰਿਕਾਰਡ ਵਿੱਚ ਦਰਸਾਈ ਗਈ ਮੋਹਰ ਅਤੇ ਦਸਤਖ਼ਤ ਫਰਜ਼ੀ ਹਨ। ਸਮਾਜ ਸੇਵੀਆਂ ਨੇ ਦੋਸ਼ ਲਾਇਆ ਕਿ ਮਿੱਟੀ ਦੇ ਸੈਂਪਲਾਂ ਸਬੰਧੀ ਰਿਕਾਰਡ ਵੀ ਸ਼ੱਕ ਦੇ ਘੇਰੇ ਵਿੱਚ ਹੈ। ਪਿੰਡ ਵਾਸੀਆਂ ਨੇ ਪ੍ਰਸਤਾਵਿਤ ਫੈਕਟਰੀ ਨੂੰ ਮਨਜ਼ੂਰੀ ਨਾ ਦੇਣ ਦੀ ਮੰਗ ਕੀਤੀ।

Advertisement

Advertisement
×