ਸੀਬੀਐੱਸਈ ਦੇ ਬਾਰ੍ਹਵੀਂ ਜਮਾਤ ਦੇ ਨਤੀਜੇ ਸ਼ਾਨਦਾਰ

ਸੀਬੀਐੱਸਈ ਦੇ ਬਾਰ੍ਹਵੀਂ ਜਮਾਤ ਦੇ ਨਤੀਜੇ ਸ਼ਾਨਦਾਰ

ਕਾਮਰਸ ਵਿਸ਼ੇ ਵਿੱਚੋਂ 99 ਫੀਸਦੀ ਅੰਕ ਹਾਸਲ ਕਰਨ ਵਾਲੀ ਆਰਚੀ ਆਪਣੇ ਮਾਪਿਆਂ ਨਾਲ ਖੁਸ਼ੀ ਸਾਂਝੀ ਕਰਦੀ ਹੋਈ। -ਫੋਟੋ: ਪਵਨ ਸ਼ਰਮਾ

ਸ਼ਗਨ ਕਟਾਰੀਆ
ਬਠਿੰਡਾ, 13 ਜੁਲਾਈ

ਇੱਥੋਂ ਦੇ ਲਾਰਡ ਰਾਮਾ ਪਬਲਿਕ ਸਕੂਲ ਦੇ 2019-20 ਦੇ ਬਾਰ੍ਹਵੀਂ ਕਲਾਸ ਦੇ ਨਤੀਜੇ ਸ਼ਾਨਦਾਰ ਰਹੇ ਹਨ। ਵਿਦਿਆਰਥੀ ਮਧੁਰ ਜੈਨ ਨੇ 97 ਪ੍ਰਤੀਸ਼ਤ ਅੰਕ ਲੈ ਕੇ ਪਹਿਲਾ, ਅਰਪਿਤ ਸਿੰਗਲਾ ਤੇ ਅਭਿਸ਼ੇਕ ਸਿੰਗਲਾ ਨੇ 96.6 ਫੀਸਦ ਅੰਕ ਲੈ ਕੇ ਦੂਜਾ ਅਤੇ ਕੁਮਕੁਮ ਨੇ 96.4 ਪ੍ਰਤੀਸ਼ਤ ਅੰਕ ਲੈ ਕੇ ਤੀਜੀ ਪੁਜੀਸ਼ਨ ਨਾਲ ਇਨ੍ਹਾਂ ਸਾਰਿਆਂ ਨੇ ਸਕੂਲ ਵਿੱਚੋਂ ਸਰਵੋਤਮ ਸਥਾਨ ਹਾਸਿਲ ਕੀਤਾ ਹੈ। ਉਧਰ ਸਾਇੰਸ ਵਿਸ਼ੇ ਵਾਲੇ ਵਿਦਿਆਰਥੀਆਂ ’ਚੋਂ ਮਲਿਕਾ ਗੋਇਲ ਨੇ 96 ਪ੍ਰਤੀਸ਼ਤ, ਧਰੁਵ ਬਾਂਸਲ ਨੇ 95.2 ਫੀਸਦ, ਗੌਰਵ ਮਿੱਤਲ ਨੇ 90.2 ਪ੍ਰਤੀਸ਼ਤ ਜਦ ਕਿ ਆਰਟਸ ਗਰੁੱਪ ਦੀ ਇੰਦੂ ਰਾਣੀ ਨੇ 92.8 ਪ੍ਰਤੀਸ਼ਤ, ਧਰਨਾ ਨੇ 88.8 ਫੀਸਦੀ ਅਤੇ ਸੁਰਨੀਤ ਨੇ 88 ਪ੍ਰਤੀਸ਼ਤ ਅੰਕ ਲਏ ਹਨ।

ਹਿਊਮੈਨੀਟੀਜ਼ ਵਿੱਚੋਂ 98.4 ਫੀਸਦੀ ਅੰਕ ਹਾਸਲ ਕਰਨ ਵਾਲੀ ਤਨਵੀ ਸਿੰਗਲ ਆਪਣੇ ਮਾਪਿਆਂ ਨਾਲ ਜਸ਼ਨ ਮਨਾਉਂਦੀ ਹੋਈ। -ਫੋਟੋ: ਪਵਨ ਸ਼ਰਮਾ

ਨਿਹਾਲ ਸਿੰਘ ਵਾਲਾ (ਰਾਜਵਿੰਦਰ ਰੌਂਤਾ): ਗਰੀਨ ਵੈਲੀ ਕਾਨਵੈਂਟ ਸਕੂਲ ਨਿਹਾਲ ਸਿੰਘ ਵਾਲਾ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ। ਸਕੂਲ ਦੇ ਡਾਇਰੈਕਟਰ ਇੰਜਨੀਅਰ ਜਤਿੰਦਰ ਗਰਗ ਨੇ ਦੱਸਿਆ ਕਿ ਸਾਇੰਸ ਵਿਸ਼ੇ ਵਿੱਚ ਜੈਸਮੀਨ ਕੌਰ ਨੇ 93%, ਪਰਮੋਹਿਤ ਸ਼ਰਮਾ 91%, ਸੁਖਪ੍ਰੀਤ ਕੌਰ ਨੇ 90%, ਕਾਮਰਸ ਵਿਸ਼ੇ ਵਿੱਚ ਅਮਨਪ੍ਰੀਤ ਕੌਰ ਨੇ 85%, ਦਲਜਿੰਦਰ ਕੌਰ 80% ਤੇ ਖੁਸ਼ਪ੍ਰੀਤ ਕੌਰ ਨੇ ਵੀ 80% ਨੰਬਰ ਪ੍ਰਾਪਤ ਕੀਤੇ। ਪ੍ਰਬੰਧਕ ਅਨੀਤਾ ਗਰਗ ਤੇ ਪ੍ਰਿੰਸੀਪਲ ਇੰਦੂ ਅਰੋੜਾ ਨੇ ਵਿਦਿਆਥੀਆਂ ਤੇ ਮਾਪਿਆਂ ਨੂੰ ਮੁਬਾਰਕਵਾਦ ਦਿੱਤੀ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਸ੍ਰੀਨਗਰ ਜ਼ਿਲ੍ਹੇ ’ਚੋਂ ਕਰਫਿਊ ਹਟਾਇਆ

ਸ੍ਰੀਨਗਰ ਜ਼ਿਲ੍ਹੇ ’ਚੋਂ ਕਰਫਿਊ ਹਟਾਇਆ

ਕੋਵਿਡ-19 ਮਹਾਮਾਰੀ ਕਰਕੇ ਲਾਈਆਂ ਪਾਬੰਦੀਆਂ ਪਹਿਲਾਂ ਵਾਂਗ ਰਹਿਣਗੀਆਂ ਜਾ...

ਇਮਰਾਨ ਖ਼ਾਨ ਸਰਕਾਰ ਵੱਲੋਂ ਪਾਕਿਸਤਾਨ ਦਾ ਨਵਾਂ ਸਿਆਸੀ ਨਕਸ਼ਾ ਜਾਰੀ

ਇਮਰਾਨ ਖ਼ਾਨ ਸਰਕਾਰ ਵੱਲੋਂ ਪਾਕਿਸਤਾਨ ਦਾ ਨਵਾਂ ਸਿਆਸੀ ਨਕਸ਼ਾ ਜਾਰੀ

ਜੰਮੂ ਤੇ ਕਸ਼ਮੀਰ ਦੇ ਕੁਝ ਇਲਾਕਿਆਂ ਤੇ ਲੱਦਾਖ ਦੇ ਇਕ ਹਿੱਸੇ, ਜੂਨਾਗੜ੍ਹ ...

ਮੋਦੀ ਵੱਲੋਂ ਅਯੁੱਧਿਆ ਵਿਚ ‘ਭੂਮੀ ਪੂਜਨ’ ਅੱਜ

ਮੋਦੀ ਵੱਲੋਂ ਅਯੁੱਧਿਆ ਵਿਚ ‘ਭੂਮੀ ਪੂਜਨ’ ਅੱਜ

ਰਾਮ ਮੰਦਰ ਦੀ ਉਸਾਰੀ ਦਾ ਨੀਂਹ ਪੱਥਰ ਰੱਖਣਗੇ ਪ੍ਰਧਾਨ ਮੰਤਰੀ; ਸੰਤਾਂ ਤੇ...

ਸ਼ਹਿਰ

View All