DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅੱਖਾਂ ’ਚ ਮਿਰਚਾਂ ਪਾ ਕੇ ਨਕਦੀ ਲੁੱਟੀ

ਬੁਢਲਾਡਾ ਵਿੱਚ ਸਕੂਟਰ ’ਤੇ ਕਿਸੇ ਕੰਮ ਲਈ ਆਏ ਦੋ ਭਰਾਵਾਂ ਦੀਆਂ ਅੱਖਾਂ ਵਿੱਚ ਮਿਰਚਾਂ ਪਾ ਕੇ ਕਾਰ ਸਵਾਰ ਵਿਅਕਤੀ 70 ਹਜ਼ਾਰ ਰੁਪਏ ਖੋਹ ਕੇ ਫਰਾਰ ਹੋ ਗਏ। ਪੁਲੀਸ ਅਨੁਸਾਰ ਸੰਦੀਪ ਸਿੰਘ ਨੇ ਦੱਸਿਆ ਕਿ ਉਹ ਆਪਣੇ ਭਰਾ ਨਾਲ ਸਕੂਟਰ ’ਤੇ...

  • fb
  • twitter
  • whatsapp
  • whatsapp
Advertisement
ਬੁਢਲਾਡਾ ਵਿੱਚ ਸਕੂਟਰ ’ਤੇ ਕਿਸੇ ਕੰਮ ਲਈ ਆਏ ਦੋ ਭਰਾਵਾਂ ਦੀਆਂ ਅੱਖਾਂ ਵਿੱਚ ਮਿਰਚਾਂ ਪਾ ਕੇ ਕਾਰ ਸਵਾਰ ਵਿਅਕਤੀ 70 ਹਜ਼ਾਰ ਰੁਪਏ ਖੋਹ ਕੇ ਫਰਾਰ ਹੋ ਗਏ। ਪੁਲੀਸ ਅਨੁਸਾਰ ਸੰਦੀਪ ਸਿੰਘ ਨੇ ਦੱਸਿਆ ਕਿ ਉਹ ਆਪਣੇ ਭਰਾ ਨਾਲ ਸਕੂਟਰ ’ਤੇ ਪਿੰਡ ਅਹਿਮਦਪੁਰ ਤੋਂ ਕਿਸੇ ਕੰਮ ਲਈ ਬੁਢਲਾਡਾ ਸ਼ਹਿਰ ਆਏ ਸਨ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਈਗੋ ਕਾਰ ਸਵਾਰ ਵਿਅਕਤੀਆਂ ਨੇ ਉਨ੍ਹਾਂ ਦੀਆਂ ਅੱਖਾਂ ਵਿੱਚ ਮਿਰਚਾਂ ਪਾ ਦਿੱਤੀਆਂ ਅਤੇ 70 ਹਜ਼ਾਰ ਰੁਪਏ ਦੀ ਨਗਦੀ, ਦੋ ਖਾਲੀ ਚੈੱਕ ਉਨ੍ਹਾਂ ਤੋਂ ਖੋਹ ਕੇ ਫਰਾਰ ਹੋ ਗਏ। ਥਾਣਾ ਸਿਟੀ ਬੁਢਲਾਡਾ ਦੀ ਪੁਲੀਸ ਨੇ ਸਤਨਾਮ ਸਿੰਘ ਵਾਸੀ ਗੰਢੂ ਖੁਰਦ ਅਤੇ ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ।

Advertisement

Advertisement

Advertisement
×