ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸ਼ੱਕੀ ਹਾਲਤ ’ਚ ਹੋਈ ਮੌਤ ਨੂੰ ਲੈ ਕੇ ਤਿੰਨ ਆੜ੍ਹਤੀਆਂ ਖਿਲਾਫ਼ ਕੇਸ ਦਰਜ

ਪੀੜਤ ਪਰਿਵਾਰ ਵੱਲੋਂ ਦੋਸ਼ੀਆਂ ਦੀ ਗ੍ਰਿਫਤਾਰੀ ਨੂੰ ਲੈ ਕੇ ਆਵਾਜਾਈ ਠੱਪ
ਆੜ੍ਹਤੀ ਦੀ ਮੌਤ ਉਪਰੰਤ ਪੀੜਤ ਪਰਿਵਾਰ ਰੋਸ ਮੁਜ਼ਾਹਰਾ ਕਰਦਾ ਹੋਇਆ। ਫੋਟੋ: ਪ੍ਰੀਤ
Advertisement

ਇਥੋਂ ਦੇ ਗੋਨੇਆਣਾ ਰੋਡ ਵਿਖੇ ਬਾਬੂ ਰਾਮ ਨਾਮੀ ਇਕ ਵਿਅਕਤੀ ਦੀ ਸ਼ੱਕੀ ਹਾਲਤ ’ਚ ਹੋਈ ਮੌਤ ਦੇ ਚੱਲਦਿਆਂ ਪੁਲੀਸ ਵੱਲੋਂ ਥਾਨਾ ਸਿਟੀ ਵੱਲੋਂ ਤਿੰਨ ਆੜ੍ਹਤੀਆਂ ਦੇ ਖਿਲਾਫ਼ ਗ਼ੈਰ-ਇਰਾਦਤਨ ਕਤਲ ਦਾ ਮਾਮਲਾ ਦਰਜ ਕੀਤਾ ਹੈ ਜਿਸ ਤੋਂ ਖਫ਼ਾ ਹੋ ਕੇ ਪਰਿਵਾਰ ਨੇ ਮੁਕਤਸਰ-ਮਲੋਟ ਸੜਕ ਜਾਮ ਕਰਕੇ ਰੋਸ ਮੁਜ਼ਾਹਰਾ ਕਰਦਿਆਂ ਕਿਹਾ ਕਿ ਇਹ ਕਥਿਤ ਤੌਰ ’ਤੇ ਕਤਲ ਦਾ ਕੇਸ ਹੈ।

ਉਨ੍ਹਾਂ ਕਿਹਾ ਕਿ ਜਦੋਂ ਤੱਕ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਉਹ ਰੋਸ ਮੁਜ਼ਾਹਰਾ ਜਾਰੀ ਰੱਖਣਗੇ।

Advertisement

ਪੀੜਤ ਵਿਸ਼ਾਲ ਕੁਮਾਰ ਨੇ ਦੱਸਿਆ ਕਿ ਉਸਦੇ ਪਿਤਾ ਬਾਬੂ ਰਾਮ ਆੜ੍ਹਤੀਏ ਵਜੋਂ ਕੰਮ ਕਰਦੇ ਸਨ ਅਤੇ ਉਨ੍ਹਾਂ ਦੀ ਹੋਰ ਆੜ੍ਹਤੀਆਂ ਨਾਲ ਸਾਂਝੀ ਦੁਕਾਨ ਨਵੀਂ ਦਾਣਾ ਮੰਡੀ ਵਿੱਚ ਹੈ। ਕਰੀਬ ਛੇ ਸਾਲ ਪਹਿਲਾਂ ਬਾਬੂ ਰਾਮ ਨੇ ਸੁਨੀਸ਼ ਡੂਮਰਾ, ਮੁਨੀਸ਼ ਡੂਮਰਾ ਅਤੇ ਅਨੀ ਡੂਮਰਾ ਨਾਲ ਆੜ੍ਹਤ ਦਾ ਸਾਂਝਾ ਕੰਮ ਕੀਤਾ ਸੀ। ਹੁਣ ਬਾਬੂ ਰਾਮ ਦਾ ਕਰੀਬ 30 ਲੱਖ ਰੁਪਏ ਡੂਮਰਾ ਹੋਰਾਂ ਵੱਲ ਵੱਧਦਾ ਸੀ। 9 ਨਵੰਬਰ ਨੂੰ ਡੂਮਰਾ ਭਰਾਵਾਂ ਨੇ ਬਾਬੂ ਰਾਮ ਨੂੰ ਦੁਕਾਨ ਉਪਰ ਹਿਸਾਬ ਕਰਨ ਲਈ ਸੱਦਿਆ ਜਿਥੇ ਉਨ੍ਹਾਂ ਨੂੰ ਕਥਿਤ ਤੌਰ ’ਤੇ ਜ਼ਹਿਰ ਦੇ ਦਿੱਤੀ ਅਤੇ 11 ਨਵੰਬਰ ਨੂੰ ਬਾਬੂ ਰਾਮ ਦੀ ਮੌਤ ਹੋ ਗਈ।

ਉਨ੍ਹਾਂ ਕਿਹਾ ਕਿ ਪੁਲੀਸ ਨੇ ਡੂਮਰਾ ਭਰਾਵਾਂ ਖਿਲਾਫ਼ ਗ਼ੈਰ-ਇਰਾਦਾਤਨ ਕਤਲ ਦਾ ਮੁਕਦਮਾ ਦਰਜ ਕੀਤਾ ਹੈ ਜਦੋਂ ਕਿ ਇਹ ਕਤਲ ਦਾ ਮਾਮਲਾ ਹੈ।

ਇਸ ਦੌਰਾਨ ਏਐਸਆਈ ਬਲਦੇਵ ਸਿੰਘ ਨੇ ਦੱਸਿਆ ਕਿ ਸੁਨੀਸ਼ ਡੂਮਰਾ, ਮੁਨੀਸ਼ ਡੂਮਰਾ ਅਤੇ ਅਨੀ ਡੂਮਰਾ ਖਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸੇ ਦੌਰਾਨ ਥਾਨਾ ਸਿਟੀ ਮੁਕਤਸਰ ਦੇ ਐਸਐਚਓ ਜਸਕਰਨਦੀਪ ਸਿੰਘ ਨੇ ਕਿਹਾ ਕਿ ਬਾਬੂ ਰਾਮ ਦੀ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਢੁਕਵੀਂ ਕਾਰਵਾਈ ਕੀਤੀ ਜਾਵੇਗੀ।

 

Advertisement
Show comments