DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਦਾਜ ਮੰਗਣ ਅਤੇ ਤਸ਼ੱਦਦ ਦੇ ਦੋਸ਼ ਹੇਠ ਪਤੀ ਅਤੇ ਸੱਸ ਖ਼ਿਲਾਫ਼ ਕੇਸ ਦਰਜ

ਇੱਥੇ ਵਾਰਡ ਨੰਬਰ 2 ਵਿੱਚ ਵਿਆਹੁਤਾ ਦੀ ਸ਼ਿਕਾਇਤ ’ਤੇ ਮਹਿਲਾ ਥਾਣਾ ਫੇਜ਼-8, ਮੁਹਾਲੀ ਵਿੱਚ ਦਾਜ ਦੀ ਮੰਗ ਅਤੇ ਕਥਿਤ ਮਾਨਸਿਕ ਅਤੇ ਸ਼ਰੀਰਕ ਤਸ਼ੱਦਦ ਦੇ ਦੋਸ਼ਾਂ ਤਹਿਤ ਪਤੀ ਅਤੇ ਸੱਸ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਇਹ ਕੇਸ ਪੀੜਤਾ ਸਹਿਰਾ...

  • fb
  • twitter
  • whatsapp
  • whatsapp
Advertisement
ਇੱਥੇ ਵਾਰਡ ਨੰਬਰ 2 ਵਿੱਚ ਵਿਆਹੁਤਾ ਦੀ ਸ਼ਿਕਾਇਤ ’ਤੇ ਮਹਿਲਾ ਥਾਣਾ ਫੇਜ਼-8, ਮੁਹਾਲੀ ਵਿੱਚ ਦਾਜ ਦੀ ਮੰਗ ਅਤੇ ਕਥਿਤ ਮਾਨਸਿਕ ਅਤੇ ਸ਼ਰੀਰਕ ਤਸ਼ੱਦਦ ਦੇ ਦੋਸ਼ਾਂ ਤਹਿਤ ਪਤੀ ਅਤੇ ਸੱਸ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਇਹ ਕੇਸ ਪੀੜਤਾ ਸਹਿਰਾ ਜਿੰਦਲ ਪੁੱਤਰੀ ਈਸ਼ਵਰ ਜਿੰਦਲ ਵਾਸੀ ਸੁਸ਼ਾਂਤ ਸਿਟੀ-2, ਬਠਿੰਡਾ ਹਾਲ ਨਿਵਾਸੀ ਮੁਹਾਲੀ ਵੱਲੋਂ ਜ਼ਿਲ੍ਹਾ ਪੁਲੀਸ ਮੁਖੀ (ਐੱਸ ਏ ਐੱਸ ਨਗਰ) ਨੂੰ ਕੀਤੀ ਸ਼ਿਕਾਇਤ ਦੀ ਡੀ ਐੱਸ ਪੀ ਪੱਧਰੀ ਪੜਤਾਲ ਮਗਰੋਂ ਦਰਜ ਹੋਇਆ ਹੈ।

ਪੀੜਤਾ ਸਹਿਰਾ ਜਿੰਦਲ ਦੇ ਬਿਆਨ ਮੁਤਾਬਕ ਉਸ ਦਾ ਵਿਆਹ 7 ਦਸੰਬਰ 2023 ਨੂੰ ਨਿਤਿਨ ਗੋਇਲ ਪੁੱਤਰ ਟੇਕ ਚੰਦ ਵਾਸੀ ਵਾਰਡ 2, ਡੱਬਵਾਲੀ ਨਾਲ ਹੋਇਆ ਸੀ। ਪੀੜਤਾ ਮੁਤਾਬਕ ਉਸ ਦੇ ਮਾਪਿਆਂ ਨੇ ਆਪਣੀ ਹੈਸੀਅਤ ਤੋਂ ਵੱਧ ਵਿਆਹ ’ਤੇ ਕਰੀਬ 36 ਲੱਖ ਰੁਪਏ ਅਤੇ ਮੰਗਣੇ ਉੱਪਰ 17 ਲੱਖ ਰੁਪਏ ਖਰਚ ਕੀਤਾ ਸੀ। ਪੀੜਤਾ ਦੇ ਬਿਆਨ ਅਨੁਸਾਰ ਵਿਆਹ ਤੋਂ ਕੁਝ ਸਮੇਂ ਬਾਅਦ ਪਤੀ ਨਿਤਿਨ ਗੋਇਲ ਅਤੇ ਸੱਸ ਸੰਤੋਸ਼ ਗੋਇਲ ਨੇ ਦਾਜ ਘੱਟ ਲਿਆਉਣ ਅਤੇ ਉਸ ਦੇ ਸਾਂਵਲੇ ਰੰਗ ਦੇ ਤਾਹਨੇ ਮਾਰਨੇ ਸ਼ੁਰੂ ਕਰ ਦਿੱਤੇ। ਪੀੜਤਾ ਨੇ ਸਹੁਰਾ ਪਰਿਵਾਰ ’ਤੇ ਕਥਿਤ ਮਾਨਸਿਕ ਅਤੇ ਸਰੀਰਕ ਤੌਰ ’ਤੇ ਪ੍ਰੇਸ਼ਾਨ ਕਰਨ ਦੇ ਦੋਸ਼ ਲਗਾਏ ਹਨ। ਪੀੜਤਾ ਅਨੁਸਾਰ ਉਹ ਆਪਣਾ ਘਰ ਵਸਾਉਣ ਲਈ ਇਨ੍ਹਾਂ ਸਾਰੀਆਂ ਗੱਲਾਂ ਨੂੰ ਬਰਦਾਸ਼ਤ ਕਰਦੀ ਰਹੀ ਅਤੇ ਸਾਲ 2025 ’ਚ ਪ੍ਰੇਸ਼ਾਨੀ ਭਰੇ ਮਾਹੌਲ ਵਿਚਕਾਰ ਉਹ ਪਤੀ ਸਮੇਤ ਮੁਹਾਲੀ ਜਾ ਕੇ ਰਹਿਣ ਲੱਗੀ, ਉੱਥੇ ਵੀ ਦੋਵਾਂ ਵਿਚਕਾਰ ਕਲੇਸ਼ ਵਧਦਾ ਗਿਆ। ਬਾਅਦ ਵਿੱਚ ਉਹ ਪੇਕੇ ਘਰ ਚਲੀ ਗਈ। ਮਹਿਲਾ ਥਾਣਾ, ਫੇਜ਼-8, ਮੁਹਾਲੀ ਦੀ ਮੁਖੀ ਅਮਨਦੀਪ ਕੌਰ ਨੇ ਦੱਸਿਆ ਕਿ ਸਹਿਰਾ ਜਿੰਦਲ ਦੇ ਪਤੀ ਨਿਤਿਨ ਗੋਇਲ ਅਤੇ ਸੱਸ ਸੰਤੋਸ਼ ਗੋਇਲ ਖਿਲਾਫ ਬੀ ਐੱਨ ਐੱਸ ਦੀ ਧਾਰਾ 316(2) ਅਤੇ 85 ਤਹਿਤ ਕੇਸ ਦਰਜ ਕਰਕੇ ਪੜਤਾਲ ਕੀਤੀ ਜਾ ਰਹੀ ਹੈ।

Advertisement

Advertisement

Advertisement
×