ਇਕਾਂਤਵਾਸ ਕੇਂਦਰ ਵਿੱਚੋਂ ਫ਼ਰਾਰ ਹੋਣ ਵਾਲਿਆਂ ’ਤੇ ਕੇਸ ਦਰਜ

ਇਕਾਂਤਵਾਸ ਕੇਂਦਰ ਵਿੱਚੋਂ ਫ਼ਰਾਰ ਹੋਣ ਵਾਲਿਆਂ ’ਤੇ ਕੇਸ ਦਰਜ

ਸ਼ਗਨ ਕਟਾਰੀਆ

ਬਠਿੰਡਾ, 12 ਅਗਸਤ

ਇਥੋਂ ਦੇ ਮੈਰੀਟੋਰੀਅਸ ਸਕੂਲ ’ਚ ਕਰੋਨਾ ਦੇ ਮਰੀਜ਼ਾਂ ਲਈ ਬਣਾਏ ਇਕਾਂਤਵਾਸ ਕੇਂਦਰ ਵਿੱਚ ਰੋਟੀ ਨਾ ਮਿਲਣ ਕਾਰਨ 8 ਅਗਸਤ ਨੂੰ ਖ਼ੁਦਕੁਸ਼ੀ ਦੀ ਚਿਤਾਵਨੀ ਦੇਣ ਵਾਲੇ ਸੈਂਟਰ ਵਿਚਲੇ ਮਰੀਜ਼ਾਂ ’ਤੇ 11 ਅਗਸਤ ਨੂੰ ਕੇਂਦਰ ’ਚੋਂ ਫ਼ਰਾਰ’ ਹੋਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓ ਵਿੱਚ ਕੇਂਦਰ ਅੰਦਰ ਇਕਾਂਤਵਾਸ ਭੋਗਣ ਵਾਲੇ ਮਰੀਜ਼ ਇਸ ਸਕੂਲ ਦੀ ਬਹੁ-ਮੰਜ਼ਿਲਾ ਇਮਾਰਤ ’ਤੇ ਚੜ੍ਹੇ ਹੋਏ ਸਨ। ਸਿਖ਼ਰਲੀ ਛੱਤ ਦੇ ਬਨੇਰਿਆਂ ’ਤੇ ਖੜ੍ਹੇ ਉਹ ਦੀ ਰੋਟੀ ਨਾ ਮਿਲਣ ਲਈ ਵਿਰਲਾਪ ਕਰਦੇ ਹੋਏ ਛਾਲਾਂ ਮਾਰ ਕੇ ਖ਼ੁਦਕੁਸ਼ੀ ਦੀ ਚਿਤਾਵਨੀ ਦੇ ਰਹੇ ਸਨ। ਇਸ ਘਟਨਾ ਦੇ ਠੀਕ ਤਿੰਨ ਪਿੱਛੋਂ 11 ਅਗਸਤ ਨੂੰ ਥਾਣਾ ਕੈਨਾਲ ਕਲੋਨੀ ’ਚ ਸੈਂਟਰ ਵਿਚਲੇ ਅੱਠ ਮਰੀਜ਼ਾਂ ’ਤੇ ਬਗ਼ੈਰ ਸੂਚਨਾ ਕੇਂਦਰ ’ਚੋਂ ਫ਼ਰਾਰ ਹੋਣ ਦਾ ਕੇਸ ਦਰਜ ਹੋ ਜਾਂਦਾ ਹੈ। ਇਸ ਮਾਮਲੇ ’ਚ ਦਿਨੇਸ਼ ਯਾਦਵ, ਰਾਜੇਸ਼ ਪਟੇਲ, ਉਦੇ ਰਾਜ, ਰਾਜੂ ਸਿੰਘ, ਰੋਹਿਤ ਕੁਮਾਰ, ਮਿਥੁਨ ਲਾਲ, ਅਕਸ਼ੇ ਲਾਲ, ਕ੍ਰਿਸ਼ਨ ਸਿੰਘ ਨੂੰ ਧਾਰਾ 188, 269, 270 ਅਤੇ 51 ਡਿਜ਼ਾਸਟਰ ਮੈਨੇਜਮੈਂਟ ਐਕਟ ਤਹਿਤ ਮੁਲਜ਼ਮਾਂ ਵਜੋਂ ਨਾਮਜ਼ਦ ਹਨ। ਇਹ ਸਾਰੇ ਪਰਵਾਸੀ ਮਜ਼ਦੂਰ ਹਨ ਅਤੇ ਉਹ ਗੁਰੂ ਗੋਬਿੰਦ ਸਿੰਘ ਤੇਲ ਰਿਫ਼ਾਇਨਰੀ ਦੀ ਸ਼ਿਵ ਕਲੋਨੀ ਦੇ ਬਾਸ਼ਿੰਦੇ ਹਨ। ਰਿਫ਼ਾਇਨਰੀ ’ਚ ਕੰਮ ਕਰਦੇ ਮਜ਼ਦੂਰਾਂ ਦੀ ਕਰੋਨਾ ਪੜਤਾਲ ਪਿੱਛੋਂ ਸੈਂਕੜਿਆਂ ਦੀ ਗਿਣਤੀ ’ਚ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All